ਕੇਂਦਰ ਨੇ ਸੂਬਿਆਂ ਨੂੰ ਟੈਕਸ ਵੰਡ ਦੀ 1.01 ਲੱਖ ਕਰੋੜ ਦੀ ਵਾਧੂ ਕਿਸ਼ਤ ਜਾਰੀ ਕੀਤੀ, ਪੰਜਾਬ ਨੂੰ ਮਿਲੇ 1836 ਕਰੋੜ ਰੁਪਏ
Published : Oct 2, 2025, 6:34 am IST
Updated : Oct 2, 2025, 7:12 am IST
SHARE ARTICLE
Centre releases additional tranche of Rs 1.01 lakh crore in tax distribution to states
Centre releases additional tranche of Rs 1.01 lakh crore in tax distribution to states

ਦੇਸ਼ ਦੇ ਸੱਭ ਤੋਂ ਵੱਧ ਆਬਾਦੀ ਵਾਲੇ ਸੂਬੇ ਉੱਤਰ ਪ੍ਰਦੇਸ਼ ਨੂੰ ਸੱਭ ਤੋਂ ਵੱਧ 18,227 ਕਰੋੜ ਰੁਪਏ ਦਿਤੇ ਜਾਣਗੇ।

Centre releases additional tranche of Rs 1.01 lakh crore in tax distribution to states:  ਵਿੱਤ ਮੰਤਰਾਲੇ ਨੇ ਬੁਧਵਾਰ ਨੂੰ ਕਿਹਾ ਹੈ ਕਿ ਤਿਉਹਾਰਾਂ ਦੇ ਚਲ ਰਹੇ ਸੀਜ਼ਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ 1,01,603 ਕਰੋੜ ਰੁਪਏ ਦੀ ਵਾਧੂ ਟੈਕਸ ਫ਼ੰਡ ਦੀ ਕਿਸ਼ਤ ਜਾਰੀ ਕੀਤੀ ਹੈ। ਇਹ ਆਮ ਮਹੀਨਾਵਾਰ ਵੰਡ ਤੋਂ ਇਲਾਵਾ ਵਾਧੂ ਰਕਮ ਹੈ, ਜੋ ਕਿ 10 ਅਕਤੂਬਰ ਨੂੰ ਜਾਰੀ ਕੀਤੀ ਜਾਣੀ ਹੈ।

ਮੰਤਰਾਲੇ ਮੁਤਾਬਕ ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਤਾਂ ਜੋ ਸੂਬਿਆਂ ਨੂੰ ਪੂੰਜੀਗਤ ਖਰਚਿਆਂ ਵਿਚ ਤੇਜ਼ੀ ਲਿਆਂਦੀ ਜਾ ਸਕੇ ਅਤੇ ਉਨ੍ਹਾਂ ਦੇ ਵਿਕਾਸ ਅਤੇ ਭਲਾਈ ਨਾਲ ਜੁੜੇ ਖਰਚਿਆਂ ਨੂੰ ਵਿੱਤ ਦਿਤਾ ਜਾ ਸਕੇ। ਪੰਜਾਬ ਨੂੰ ਇਸ ’ਚੋਂ 1836 ਕਰੋੜ ਰੁਪਏ ਦਿਤੇ ਜਾਣਗੇ। ਦੇਸ਼ ਦੇ ਸੱਭ ਤੋਂ ਵੱਧ ਆਬਾਦੀ ਵਾਲੇ ਸੂਬੇ ਉੱਤਰ ਪ੍ਰਦੇਸ਼ ਨੂੰ ਸੱਭ ਤੋਂ ਵੱਧ 18,227 ਕਰੋੜ ਰੁਪਏ ਦਿਤੇ ਜਾਣਗੇ।

ਇਸ ਤੋਂ ਬਾਅਦ ਬਿਹਾਰ ਲਈ 10,219 ਕਰੋੜ ਰੁਪਏ, ਮੱਧ ਪ੍ਰਦੇਸ਼ ਲਈ 7,976 ਕਰੋੜ ਰੁਪਏ, ਪਛਮੀ  ਬੰਗਾਲ ਲਈ 7,644 ਕਰੋੜ ਰੁਪਏ, ਮਹਾਰਾਸ਼ਟਰ ਲਈ 6,418 ਕਰੋੜ ਰੁਪਏ ਅਤੇ ਰਾਜਸਥਾਨ ਲਈ 6,123 ਕਰੋੜ ਰੁਪਏ ਸ਼ਾਮਲ ਹਨ। ਆਂਧਰਾ ਪ੍ਰਦੇਸ਼ (4,112 ਕਰੋੜ ਰੁਪਏ), ਉੜੀਸਾ (4,601 ਕਰੋੜ ਰੁਪਏ), ਤਾਮਿਲਨਾਡੂ (4,144 ਕਰੋੜ ਰੁਪਏ), ਕਰਨਾਟਕ (3,705 ਕਰੋੜ ਰੁਪਏ) ਅਤੇ ਝਾਰਖੰਡ (3,360 ਕਰੋੜ ਰੁਪਏ) ਨੂੰ ਵੀ ਮਹੱਤਵਪੂਰਨ ਵਾਧੂ ਟੈਕਸ ਦੀ ਵੰਡ ਮਿਲੀ ਹੈ। ਇਸ ਤੋਂ ਪਹਿਲਾਂ ਵਿੱਤ ਮੰਤਰਾਲੇ ਨੇ ਕਿਹਾ ਸੀ ਕਿ ਕੇਂਦਰ ਨੇ ਅਪ੍ਰੈਲ-ਜੁਲਾਈ ਦੌਰਾਨ ਰਾਜ ਸਰਕਾਰਾਂ ਨੂੰ ਟੈਕਸਾਂ ਦੇ ਹਿੱਸੇ ਵਜੋਂ 4,28,544 ਕਰੋੜ ਰੁਪਏ ਜਾਰੀ ਕੀਤੇ ਹਨ, ਜੋ ਪਿਛਲੇ ਸਾਲ ਨਾਲੋਂ 61,914 ਕਰੋੜ ਰੁਪਏ ਵੱਧ ਹਨ।     (ਏਜੰਸੀ)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement