
ਜਾਅਲੀ ਦਸਤਾਵੇਜ਼ ਰੱਖਣ ਦੇ ਮਾਮਲੇ ਹੇਠ ਦੇਹਰਾਦੂਨ ਤੋਂ ਕੀਤਾ ਕਾਬੂ
Lieutenant Colonel Posted in Himachal Pradesh Arrested Latest News in Punjabi ਹਿਮਾਚਲ ਪ੍ਰਦੇਸ਼ :
ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਡਗਸ਼ਾਈ ਵਿਚ ਸਾਹਮਣੇ ਆਏ ਜਾਅਲੀ ਦਸਤਾਵੇਜ਼ਾਂ ਦੇ ਮਾਮਲੇ ਵਿਚ ਪੁਲਿਸ ਨੇ ਦੇਹਰਾਦੂਨ ਵਿਚ ਮੁਲਜ਼ਮ ਲੈਫ਼ਟੀਨੈਂਟ ਕਰਨਲ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੂੰ ਪੁੱਛਗਿੱਛ ਲਈ ਤਿੰਨ ਦਿਨਾਂ ਲਈ ਰਿਮਾਂਡ 'ਤੇ ਭੇਜ ਦਿਤਾ ਗਿਆ ਹੈ।
ਸੋਲਨ ਦੇ ਪੁਲਿਸ ਸੁਪਰਡੈਂਟ ਗੌਰਵ ਸਿੰਘ ਨੇ ਦਸਿਆ ਕਿ ਡਗਸ਼ਾਈ ਵਿਚ ਤਾਇਨਾਤ ਇਕ ਫ਼ੌਜੀ ਅਧਿਕਾਰੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਯੂਨਿਟ ਦੇ ਇਕ ਲੈਫ਼ਟੀਨੈਂਟ ਕਰਨਲ ਅਭੈ ਪਿਸਲ ਨੇ ਜਾਅਲੀ ਪਛਾਣ ਪੱਤਰ ਬਣਾਏ ਹੋਏ ਹਨ।
ਇਨ੍ਹਾਂ ਵਿਚ ਡਰਾਈਵਿੰਗ ਲਾਇਸੈਂਸ, ਰਾਸ਼ਨ ਕਾਰਡ, ਆਧਾਰ ਕਾਰਡ, ਪੈਨ ਕਾਰਡ ਅਤੇ ਆਰਮਡ ਫ਼ੋਰਸਿਜ਼ ਆਈ.ਡੀ. ਕਾਰਡ ਸ਼ਾਮਲ ਸਨ, ਜਿਨ੍ਹਾਂ 'ਤੇ ਲੈਫ਼ਟੀਨੈਂਟ ਕਰਨਲ ਦੀ ਫ਼ੋਟੋ ਦੇ ਨਾਲ ‘ਤਾਹਿਰ ਮੁਸਤਫ਼ਾ’ ਤੇ ‘ਵਿਜੇ ਸਿੰਘ’ ਦਾ ਨਾਮ ਸੀ। ਜਾਂਚ ਵਿਚ ਇਕ ਬਿਨਾਂ ਲਾਇਸੈਂਸ ਵਾਲੀ 12-ਬੋਰ ਸਿੰਗਲ-ਬੈਰਲ ਬੰਦੂਕ ਦਾ ਵੀ ਖ਼ੁਲਾਸਾ ਹੋਇਆ। ਬੰਦੂਕ 'ਤੇ ਨਾ ਤਾਂ ਕੰਪਨੀ ਦਾ ਨਿਸ਼ਾਨ ਸੀ ਅਤੇ ਨਾ ਹੀ ਸੀਰੀਅਲ ਨੰਬਰ। 23 ਅਗੱਸਤ, 2023 ਨੂੰ, ਹੈੱਡਕੁਆਰਟਰ, 95 ਇਨਫੈਂਟਰੀ ਬ੍ਰਿਗੇਡ ਦੇ ਹੁਕਮਾਂ 'ਤੇ ਗਠਿਤ ਇਕ ਬੋਰਡ ਨੇ ਮੁਲਜ਼ਮਾਂ ਤੋਂ ਬੰਦੂਕ ਅਤੇ ਕਥਿਤ ਸਰਕਾਰੀ ਦਸਤਾਵੇਜ਼ ਜ਼ਬਤ ਕਰ ਲਏ।
(For more news apart from Lieutenant Colonel Posted in Himachal Pradesh Arrested Latest News in Punjabi stay tuned to Rozana Spokesman.)