
ਸਿਆਸਤਦਾਨਾਂ ਦੇ ਨਾਲ ਨਕਲੀ ਫੋਟੋਆਂ ਵੀ ਹੋਈਆਂ ਬਰਾਮਦ
ਨਵੀਂ ਦਿੱਲੀ : ਵਿਦਿਆਰਥਣਾਂ ਦੇ ਜਿਣਸੀ ਸ਼ੋਸ਼ਣ ਦੇ ਆਰੋਪੀ ਸਵਾਮੀ ਚੈਤਨਿਆਨੰਦ ਸਰਸਵਤੀ ਉਰਫ਼ ਪਾਰਥ ਸਾਰਥੀ ਜਿਸ ਕਾਲਜ ’ਚ ਪੜ੍ਹਾਉਂਦਾ ਸੀ। ਪੁਲਿਸ ਨੇ ਸਵਾਮੀ ਦੇ ਕਮਰੇ ’ਚੋਂ ਪੁਲਿਸ ਨੂੰ ਸੈਕਸ ਖਿਡੌਣੇ ਅਤੇ ਪੰਜ ਅਸ਼ਲੀਲ ਸੀਡੀਜ਼ ਬਰਾਮਦ ਕੀਤੀਆਂ ਹਨ। ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਚੈਤਨਿਆਨੰਦ ਨੂੰ ਲੈ ਕੇ ਕੈਂਪਸ ’ਚ ਛਾਪੇਮਾਰੀ ਕਰਨ ਗਈ ਸੀ। ਤਲਾਸ਼ੀ ਦੌਰਾਨ ਪੁਲਿਸ ਨੂੰ ਅਸ਼ਲੀਲ ਸਮੱਗਰੀ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮ ਅਤੇ ਬ੍ਰਿਟੇਨ ਦੇ ਇਕ ਹੋਰ ਆਗੂ ਨਾਲ ਕਥਿਤ ਤੌਰ ’ਤੇ ਸਵਾਮੀ ਦੀਆਂ ਕਥਿਤ ਤੌਰ ’ਤੇ ਜਾਅਲੀ ਤਸਵੀਰਾਂ ਵੀ ਮਿਲੀਆਂ।
ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਪੁਲਿਸ ਨੇ ਚੈਤਨਿਆਨੰਦ ਦੇ ਮੋਬਾਈਲ ਫੋਨ ਤੋਂ ਕਈ ਔਰਤਾਂ ਦੀ ਚੈਟ ਬਰਾਮਦ ਕੀਤੀ ਸੀ। ਇਸ ’ਚ ਪਤਾ ਚਲਿਆ ਕਿ ਉਹ ਔਰਤਾਂ ਨੂੰ ਆਕਰਸ਼ਿਤ ਕਰਨ ਦੇ ਲਈ ਉਨ੍ਹਾਂ ਨਾਲ ਕਈ ਵਾਅਦੇ ਕਰਦਾ ਸੀ।
ਚੈਤਨਿਆਨੰਦ ’ਤੇ ਸ਼੍ਰੀ ਸਾਰਦਾ ਇੰਸਟੀਚਿਊਟ ਦੀਆਂ 17 ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਆਰੋਪ ਹੈ। ਉਸ ਦੇ ਖਿਲਾਫ 4 ਅਗਸਤ ਨੂੰ ਵਸੰਤ ਕੁੰਜ ਉੱਤਰੀ ਪੁਲਿਸ ਸਟੇਸ਼ਨ ’ਚ ਐਫ.ਆਈ.ਆਰ ਦਰਜ ਕੀਤੀ ਗਈ ਸੀ ਅਤੇ ਉਦੋਂ ਉਹ ਇੰਸਟੀਚਿਊਟ ਦਾ ਪ੍ਰਮੁੱਖ ਸੀ। ਉਸ ਨੂੰ 9 ਅਗਸਤ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਫਰਾਰ ਸੀ।
ਚੈਤੰਨਿਆਨੰਦ ਪੁਲਿਸ ਤੋਂ ਬਚਣ ਦੇ ਲਈ ਬਿਨਾ ਸੀ.ਸੀ.ਟੀ.ਵੀ. ਕੈਮਰਿਆਂ ਵਾਲੇ ਸਸਤੇ ਹੋਟਲਾਂ ’ਚ ਰੁਕਦਾ ਸੀ। ਉਹ ਉਤਰ ਪ੍ਰਦੇਸ਼ ਦੇ ਧਾਰਮਿਕ ਸ਼ਹਿਰਾਂ ਵਰਿੰਦਾਵਨ, ਮਥੁਰਾ ’ਚ ਲੁਕਿਆ ਰਿਹਾ। ਚੈਤੰਨਿਆਨੰਦ ਦੇ ਕਰੀਬੀ ਉਸ ਦੇ ਲਈ ਹੋਟਲ ਚੁਣਦੇ ਸਨ।
ਜਿਕਰਯੋਗ ਹੈ ਕਿ 27 ਸਤੰਬਰ ਨੂੰ ਉਹ ਆਗਰਾ ਦੇ ਇਕ ਹੋਟਲ ’ਚ ਰੁਕਿਆ ਸੀ ਅਤੇ 28 ਸਤੰਬਰ ਨੂੰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਤੋਂ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਉਸ ਨੂੰ 5 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਸੀ।