
ਰਾਜ ਦੇ ਮੁਖ ਮੰਤਰੀ ਪਿਨਰਾਈ ਵਿਜਯਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕੁਝ ਲੋਕ ਪੁਲਿਸ ਬਸ ਨੂੰ ਫਿਰਕਾਪ੍ਰਸਤੀ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।
ਤਿਰੁਵੰਤਪੁਰਮ, ( ਪੀਟੀਆਈ ) : ਭਾਜਪਾ ਅਤੇ ਵੱਖ-ਵੱਖ ਹਿੰਦੂ ਸੰਗਠਨਾਂ ਨੇ ਸਬਰੀਮਾਲਾ ਮੰਦਰ ਵਿਥੇ ਔਰਤਾਂ ਦੇ ਦਾਖਲ ਹੋਣ ਤੇ ਮੁੱਦੇ ਤੇ ਕੇਰਲ ਦੀ ਵਾਮਪੰਥੀ ਸਰਕਾਰ ਵਿਰੁੱਧ ਪ੍ਰਦਰਸ਼ਨ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਰਾਜ ਦੇ ਮੁਖ ਮੰਤਰੀ ਪਿਨਰਾਈ ਵਿਜਯਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕੁਝ ਲੋਕ ਅਪਣੇ ਮਤਲਬ ਲਈ ਪੁਲਿਸ ਬਸ ਨੂੰ ਫਿਰਕਾਪ੍ਰਸਤੀ ਦੇ ਆਧਾਰਰ ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਰਾਜ ਸਰਕਾਰ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਾਉਣ ਵਿਚ ਲਗੀ ਹੋਈ ਹੈ।
Pinarayi Vijayan
ਸੁਪਰੀਮ ਕੋਰਟ ਨੇ ਭਗਵਾਨ ਅਯੱਪਾ ਦੇ ਮੰਦਰ ਵਿਚ ਹਰ ਉਮਰ ਦੀਆਂ ਔਰਤਾਂ ਨੂੰ ਦਾਖਲ ਹੋਣ ਦੀ ਇਜ਼ਾਜਤ ਦੇਣ ਲਈ ਕਿਹਾ ਹੈ। ਰਾਜ ਪੁਲਿਸ ਦੇ ਗਠਨ ਦਿਵਸ ਦੇ ਮੌਕੇ ਤੇ ਆਯੋਜਿਤ ਇਕ ਸਮਾਗਮ ਦੌਰਾਨ ਪੁਲਿਸ ਕਰਮਚਾਰੀਆਂ ਨੂੰ ਸੰਬੋਧਤ ਕਰਦੇ ਹੋਏ ਮੁਖ ਮੰਤਰੀ ਨੇ ਕਿਹਾ ਕਿ ਕੁਝ ਲੋਕ ਧਰਮ ਅਤੇ ਜਾਤੀ ਦੇ ਨਾਮ ਤੇ ਬਲ ਵਿਚ ਪ੍ਰਭਾਵੀ ਅਧਿਕਾਰੀਆਂ ਨੂੰ ਵੱਖ-ਵੱਖ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਵਿਜਯਨ ਨੇ ਆਈਪੀਐਸ ਅਧਿਕਾਰੀ ਮਨੋਜ ਅਬਰਾਹਮ ਅਤੇ ਐਸ ਸ਼੍ਰੀਜੀਤ ਤੇ ਹੋਏ ਸਾਈਬਰ ਹਮਲੇ ਵੱਲ ਇਸ਼ਾਰਾ ਕੀਤਾ।
Sabarimala temple
ਇਹ ਦੋਵੇ ਅਧਿਕਾਰੀ ਸਬਰੀਮਾਲਾ ਦੇ ਅੰਦਰ ਅਤੇ ਉਸ ਦੇ ਨੇੜੇ ਸੁਰੱਖਿਆ ਵਿਵਸਥਾ ਦਾ ਪ੍ਰਬੰਧ ਕਰ ਰਹੇ ਸਨ ਅਤੇ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਾਉਣ ਵਿਚ ਜੁਟੇ ਹੋਏ ਸਨ। ਪੁਲਿਸ ਮੁਤਾਬਕ ਅਬਰਾਹਮ ਵਿਰੁਧ ਸਾਈਬਰ ਹਮਲਾ ਕਰਨ ਵਿਚ ਸ਼ਾਮਲ 13 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਭਾਜਪਾ ਨੇਤਾ ਬੀ.ਗੋਪਾਲ ਕ੍ਰਿਸ਼ਨਨ ਵਿਰੁਧ ਅਬਰਾਹਮ ਵਿਰੁਧ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦਾ ਮਾਮਲਾ ਹੁਣੇ ਜਿਹੇ ਦਰਜ਼ ਕੀਤਾ ਗਿਆ ਹੈ। ਕੇਰਲ ਹਾਈ ਕੋਰਟ ਨੇ ਸਬਰੀਮਾਲਾ ਤੇ ਸੁਪਰੀਮ ਕੋਰਟ ਦੇ ਹੁਕਮ ਦਾ ਪਾਲਨ ਕਰਾਉਣ
Govt. Of Kerala
ਵਿਚ ਜੁਟੀ ਹੋਈ ਰਾਜ ਸਰਕਾਰ ਦੀ ਪ੍ਰਸੰਸਾ ਕੀਤੀ ਹੈ। ਹਾਈ ਕੋਰਟ ਨੇ ਸਿਖਰ ਅਦਾਲਤ ਵਿਚ ਦਾਖਲ ਵੱਖ-ਵੱਖ ਮੁੜ ਤੋਂ ਵਿਚਾਰੇ ਜਾਣ ਸਬੰਧੀ ਪਟੀਸ਼ਨਾਂ ਦੀ ਸੁਣਵਾਈ ਹੋਣ ਤੱਕ ਹਾਲਾਤਾਂ ਨੂੰ ਮੋਜੂਦਾ ਤੌਰ ਤੇ ਬਣਾਏ ਰੱਖਣ ਦੀ ਮੰਗ ਕਰਦੇ ਹੋਏ ਪਟੀਸ਼ਨ ਦਾਖਲ ਕੀਤੀ ਹੈ। ਹਾਈ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਰਾਜ ਸਰਕਾਰ ਸਿਖਰ ਅਦਾਲਤ ਦੇ ਫੈਸਲੇ ਨਾਲ ਬੱਝੀ ਹੋਈ ਹੈ। ਉਹ ਮੁੜ ਤੋਂ ਵਿਚਾਰੇ ਜਾਣ ਵਾਲੀ ਪਟੀਸ਼ਨ ਦੀ ਸੁਣਵਾਈ ਤੱਰ ਇੰਤਜ਼ਾਰ ਨਹੀਂ ਕਰ ਸਕਦੀ।