''ਚੰਡੀਗੜ੍ਹ ਅਤੇ ਹਾਈਕੋਰਟ 'ਤੇ ਪੰਜਾਬ ਆਪਣਾ ਹੱਕ ਛੱਡੇ ਤਾਂ ਹਰਿਆਣਾ ਵੀ ਕਰ ਸਕਦਾ ਹੈ ਵਿਚਾਰ''
Published : Nov 2, 2020, 12:03 pm IST
Updated : Nov 2, 2020, 12:03 pm IST
SHARE ARTICLE
Dushyant Chautala
Dushyant Chautala

ਸਿਰਫ਼ ਹਰਿਆਣਾ 'ਤੇ ਹੱਕ ਛੱਡਣ ਦਾ ਕੋਈ ਫਾਇਦਾ ਨਹੀਂ ਹੋਵੇਗਾ

ਰੋਹਤਕ - ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਹਰਿਆਣਾ ਦਿਵਸ ਮੌਕੇ ਵੱਖਰੀ ਰਾਜਧਾਨੀ ਬਾਰੇ ਵੱਡਾ ਬਿਆਨ ਦਿੱਤਾ ਹੈ। ਐਤਵਾਰ ਨੂੰ ਰੋਹਤਕ ਦੇ ਰਾਜੀਵ ਗਾਂਧੀ ਸਟੇਡੀਅਮ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੁਸ਼ਯੰਤ ਨੇ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਜੇਕਰ ਪੰਜਾਬ ਚੰਡੀਗੜ੍ਹ ਅਤੇ ਹਾਈ ਕੋਰਟ ਤੋਂ ਆਪਣਾ ਹੱਕ ਛੱਡ ਦੇਵੇ ਤਾਂ ਹਰਿਆਣਾ ਵੀ ਵਿਚਾਰ ਕਰ ਸਕਦਾ ਹੈ।

Dushyant ChautalaDushyant Chautala

ਸਿਰਫ਼ ਹਰਿਆਣਾ 'ਤੇ ਹੱਕ ਛੱਡਣ ਦਾ ਕੋਈ ਫਾਇਦਾ ਨਹੀਂ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਅਤੇ ਪੰਜਾਬ ਦੋਵੇਂ ਚੰਡੀਗੜ੍ਹ ਦੀ ਬਿਹਤਰੀ ਲਈ ਮਿਲ ਕੇ ਕੰਮ ਕਰ ਰਹੇ ਹਨ। ਉਪ ਮੁੱਖ ਮੰਤਰੀ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਹੁੱਡਾ ਦੀ ਨਿੰਦਾ ਵੀ ਕੀਤੀ। ਉਨ੍ਹਾਂ ਕਿਹਾ ਕਿ ਭੁਪੇਂਦਰ ਹੁੱਡਾ ਦੇ ਹੱਥ ਸਿਰਫ਼ ਪ੍ਰਦੇਸ਼ ਕਾਂਗਰਸ ਦਾ ਸਟੇਅਰਿੰਗ ਹੀ ਬਚਿਆ ਹੈ। ਸੋਨੀਆ ਗਾਂਧੀ ਨੇ ਗੱਡੀ ਰਣਦੀਪ ਸੁਰਜੇਵਾਲਾ ਦੇ ਹੱਥ ਦੇ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੜੌਦਾ ਉਪ ਚੋਣਾਂ ਦਾ ਭੁਪਿੰਦਰ ਹੁੱਡਾ ਦਾ ਕਾਂਗਰਸ ਵਿਚ ਭਵਿੱਖ ਦਾ ਫੈਸਲਾ ਤੈਅ ਕਰ ਦੇਵੇਗਾ।  

Bhupinder Singh HoodaBhupinder Singh Hooda

ਹਾਲਾਂਕਿ ਚੌਟਾਲਾ ਨੇ ਕੁਮਾਰੀ ਸੈਲਜਾ ਦੇ ਵਿਰੋਧ 'ਤੇ ਚੁੱਪੀ ਧਾਰ ਲਈ। ਦੁਸ਼ਯੰਤ ਚੌਟਾਲਾ ਸਟੇਡੀਅਮ ਵਿਚ ਆਯੋਜਿਤ ਹਰਿਆਣਾ ਦਿਵਸ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਕਲਾਨੌਰ ਲਈ ਰਵਾਨਾ ਹੋਏ। ਦੁਸ਼ਯੰਤ ਨੇ ਕਿਹਾ ਕਿ ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਵਿਚ ਪਾਰਦਰਸ਼ਤਾ ਲਿਆਂਦੀ ਗਈ ਹੈ। ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਇਕ ਨਵੀਂ ਪ੍ਰਣਾਲੀ ਲਾਗੂ ਕੀਤੀ ਗਈ ਹੈ। ਮਾਲ ਵਿਭਾਗ ਵਿਚ ਸਿੰਗਲ ਵਿਧਵਾ ਨੂੰ ਸ਼ੁਰੂ ਕੀਤਾ ਗਿਆ ਹੈ। ਰਜਿਸਟਰੀਆਂ ਆਦਿ ਨੂੰ ਪਾਰਦਰਸ਼ੀ ਬਣਾਇਆ ਗਿਆ ਹੈ।
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement