'ਬਾਬਾ ਦਾ ਢਾਬਾ' ਨੂੰ ਪਹਿਚਾਣ ਦਿਵਾਉਣ ਵਾਲੇ ਦੇ ਵਿਰੁੱਧ ਹੀ 'ਬਾਬੇ' ਨੇ ਦਰਜ ਕਰਾਈ ਸ਼ਿਕਾਇਤ
Published : Nov 2, 2020, 1:31 pm IST
Updated : Nov 2, 2020, 1:31 pm IST
SHARE ARTICLE
Owner Of Babe Ka Dhaba Has Lodged A Complaint Against Youtuber
Owner Of Babe Ka Dhaba Has Lodged A Complaint Against Youtuber

ਅਕਤੂਬਰ ‘ਚ ਬਾਬੇ ਦੇ ਢਾਬੇ ਦੀ ਇਕ ਵੀਡੀਓ ਸੋਸ਼ਲ ਮੀਡੀਆ‘ ਤੇ ਤੇਜ਼ੀ ਨਾਲ ਵਾਇਰਲ ਹੋਇਆ ਸੀ

ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਵਾਇਰਲ ਹੋਏ 'ਬਾਬੇ ਦਾ ਢਾਂਬਾ' ਦੇ ਮਾਲਕ ਕਾਂਤਾ ਪ੍ਰਸਾਦ ਨੇ ਉਹਨਾਂ ਨੂੰ ਪਹਿਚਾਣ ਦਿਵਾਉਣ ਵਾਲੇ ਯੂਟਿਬਰ ਖਿਲਾਫ਼ ਮਨੀ ਲਾਂਡਰਿੰਗ ਦੀ ਸ਼ਿਕਾਇਤ ਦਰਜ ਕਰਵਾਈ ਹੈ ਦਰਅਸਲ, ਉਹਨਾਂ ਨੇ ਦੋਸ਼ ਲਾਇਆ ਹੈ ਕਿ ਯੂਟਿਊਬਰ ਗੌਵਰ ਵਾਸਨ ਨੇ ਆਪਣਾ, ਆਪਣੇ ਪਰਿਵਾਰ ਅਤੇ ਆਪਣੇ ਦੋਸਤਾਂ ਦੇ ਮੋਬਾਈਲ ਨੰਬਰ ਅਤੇ ਖਾਤੇ ਦੀ ਜਾਣਕਾਰੀ ਸਾਂਝੀ ਕਰ ਕੇ ਦਾਨ ਕੀਤੀ ਸਾਰੀ ਰਕਮ ਹੜੱਪ ਲਈ ਹੈ।

Owner Of Babe Ka Dhaba Has Lodged A Complaint Against YoutuberOwner Of Babe Ka Dhaba Has Lodged A Complaint Against Youtuber

ਦੱਸ ਦਈਏ ਕਿ ਅਕਤੂਬਰ ‘ਚ ਬਾਬੇ ਦੇ ਢਾਬੇ ਦੀ ਇਕ ਵੀਡੀਓ ਸੋਸ਼ਲ ਮੀਡੀਆ‘ ਤੇ ਤੇਜ਼ੀ ਨਾਲ ਵਾਇਰਲ ਹੋਇਆ ਸੀ। ਬਜ਼ੁਰਗ ਜੋੜਾ ਕੋਰੋਨਾ ਕਾਰਨ ਹੋਏ ਵਿੱਤੀ ਸੰਕਟ ਕਾਰਨ ਬਹੁਤ ਪਰੇਸ਼ਾਨ ਸੀ। ਜਿਸ ਤੋਂ ਬਾਅਦ ਇਕ ਯੂਟਿਊਬਰ ਨੇ ਉਹਨਾਂ ਦਾ ਵੀਡੀਓ ਆਪਣੇ ਪੇਜ਼ 'ਤੇ ਸ਼ੇਅਰ ਕੀਤਾ। ਵੀਡੀਓ ਵਿਚ ਰੋਂਦੇ ਹੋਏ ਉਹ ਕਹਿ ਰਹੇ ਨੇ ਕਿ ਉਹ ਸਵੇਰੇ 4 ਵਜੇ ਉੱਠ ਕੇ ਲੋਕਾਂ ਲਈ ਖਾਣਾ ਬਣਾਉਂਦੇ ਹਨ

Owner Of Babe Ka Dhaba Has Lodged A Complaint Against YoutuberOwner Of Babe Ka Dhaba Has Lodged A Complaint Against Youtuber

ਪਰ ਉਹਨਾਂ ਦਾ ਖਾਣਾ ਦਿਨ ਭਰ ਨਹੀਂ ਵਿਕਦਾ। ਉਹਨਾਂ ਕੋਲ ਇਕ ਵੀ ਗਾਹਕ ਨਹੀਂ ਆਉਂਦਾ ਤੇ ਉਹ ਦਿਨ ਦੇ 100 ਰੁਪਏ ਵੀ ਨਹੀਂ ਕਮਾ ਪਾਉਂਦੇ। ਬਜ਼ੁਰਗ ਜੋੜੇ ਦਾ ਇਹ ਵੀਡੀਓ ਗੌਰਵ ਵਾਸਨ ਨੇ ਆਪਣੇ ਅਕਾਊਂਟ 'ਤੇ ਸ਼ੇਅਰ ਕੀਤਾ ਸੀ ਅਤੇ ਲੋਕਾਂ ਤੋਂ ਉਨ੍ਹਾਂ ਦੀ ਮਦਦ ਕਰਨ ਦੀ ਮੰਗ ਕੀਤੀ। ਫਿਰ ਜਦੋਂ ਉਹਨਾਂ ਦੀ ਵੀਡੀਓ ਵਾਇਰਲ ਹੋਈ ਤਾਂ ਹਰ ਕੋਈ ਉਹਨਾਂ ਦੇ ਢਾਬੇ ਤੇ ਪਹੁੰਚ ਗਿਆ ਅਤੇ ਬਜ਼ੁਰਗ ਜੋੜੇ ਦੀ ਮਦਦ ਕਰਨ ਲੱਗਾ। ਜਿਹੜੇ ਪਹੁੰਚ ਨਹੀਂ ਸਕੇ, ਉਹ ਉਨ੍ਹਾਂ ਨੂੰ ਪੈਸੇ ਦਾਨ ਕਰਕੇ ਉਨ੍ਹਾਂ ਦੀ ਮਦਦ ਕਰ ਰਹੇ ਸਨ। 

Owner Of Babe Ka Dhaba Has Lodged A Complaint Against YoutuberOwner Of Babe Ka Dhaba Has Lodged A Complaint Against Youtuber

ਬਾਬੇ ਦਾ ਢਾਬਾ ਦੇ ਮਾਲਕ ਕਾਂਤਾ ਪ੍ਰਸਾਦ ਨੇ ਦੱਸਿਆ ਕਿ ਲੋਕਾਂ ਨੇ ਉਸ ਦੀ ਮਦਦ ਲਈ ਗੌਰਵ ਵਾਸਨ ਦੇ ਸਾਂਝੇ ਬੈਂਕ ਖਾਤਿਆਂ ਵਿੱਚ ਪੈਸੇ ਦਾਨ ਕੀਤੇ ਹਨ ਪਰ ਉਹ ਪੈਸਾ ਉਨ੍ਹਾਂ ਤੱਕ ਨਹੀਂ ਪਹੁੰਚਿਆ। ਕਾਂਤਾ ਪ੍ਰਸਾਦ ਨੇ ਦੋਸ਼ ਲਗਾਇਆ ਕਿ ਗੌਰਵ ਨੇ ਦਾਨ ਕੀਤੇ ਗਏ ਸਾਰੇ ਪੈਸੇ ਆਪਣੇ ਕੋਲ ਰੱਖੇ ਹਨ ਅਤੇ ਉਹ ਉਨ੍ਹਾਂ ਲੋਕਾਂ ਨਾਲ ਧੋਖਾ ਕਰ ਰਿਹਾ ਹੈ ਜੋ ਉਨ੍ਹਾਂ ਦੀ ਸਹਾਇਤਾ ਕਰਦੇ ਹਨ। 

SHARE ARTICLE

ਏਜੰਸੀ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement