
ਵੀਡੀਓ ਵੇਖ ਕੇ ਲੋਕ RPF ਜਵਾਨਾਂ ਦੀ ਕਰ ਰਹੇ ਤਾਰੀਫ਼
ਮੁੰਬਈ: ਰੇਲਵੇ ਸਟੇਸ਼ਨ 'ਤੇ ਅਕਸਰ ਹੀ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਜਲਦਬਾਜ਼ੀ ਕਾਰਨ ਲੋਕ ਪਟੜੀ ਪਾਰ ਕਰਦੇ ਸਮੇਂ ਆਪਣੀ ਜਾਨ ਖਤਰੇ ਵਿੱਚ ਪਾ ਲੈਂਦੇ ਹਨ। ਹਾਲ ਹੀ 'ਚ ਮੁੰਬਈ ਦੇ ਮਾਨਖੁਰਦ ਰੇਲਵੇ ਸਟੇਸ਼ਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਜਿਸ 'ਚ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਹਫੜਾ-ਦਫੜੀ ਵਿਚਾਲੇ ਇਕ ਔਰਤ ਅਤੇ ਉਸ ਦਾ ਬੱਚਾ ਚੱਲਦੀ ਟਰੇਨ (ਮੁੰਬਈ ਲੋਕਲ ਟਰੇਨ) 'ਚੋਂ ਡਿੱਗ ਗਏ, ਜਿਨ੍ਹਾਂ ਨੂੰ ਆਰ.ਪੀ.ਐੱਫ. ਯਾਨੀ ਰੇਲਵੇ ਸੁਰੱਖਿਆ ਬਲ ਦੀ ਕ੍ਰਾਈਮ ਬ੍ਰਾਂਚ ਦੇ ਦੋ ਜਵਾਨਾਂ ਨੇ ਸਮੇਂ ਸਿਰ ਬਚਾ ਲਿਆ। ਹੁਣ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕ ਔਰਤਾਂ ਅਤੇ ਬੱਚਿਆਂ ਦੀ ਜਾਨ ਬਚਾਉਣ ਵਾਲੇ ਜਵਾਨਾਂ ਦੀ ਤਾਰੀਫ ਕਰ ਰਹੇ ਹਨ।
ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ 'ਚ ਇਕ ਵਾਰ ਫਿਰ RPF ਦੇ ਜਵਾਨਾਂ ਨੇ ਮਸੀਹਾ ਬਣ ਕੇ ਇਕ ਔਰਤ ਅਤੇ ਉਸ ਦੇ ਬੱਚੇ ਨੂੰ ਮੌਤ ਦੇ ਮੂੰਹ 'ਚੋਂ ਬਚਾਇਆ। ਇਹ ਘਟਨਾ ਮਾਨਖੁਰਦ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਦੋ ਦੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜਦੋਂ ਔਰਤ ਆਪਣੇ ਬੱਚੇ ਨਾਲ ਟਰੇਨ 'ਚ ਸਵਾਰ ਹੋ ਰਹੀ ਸੀ ਤਾਂ ਭੀੜ ਜ਼ਿਆਦਾ ਹੋਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ। ਇਸ ਦੌਰਾਨ ਇਕ ਔਰਤ ਅਤੇ ਉਸ ਦਾ ਬੱਚਾ ਚੱਲਦੀ ਟਰੇਨ ਤੋਂ ਡਿੱਗ ਗਏ। ਇਸ ਦੌਰਾਨ ਆਰਪੀਐਫ ਦੇ ਦੋ ਜਵਾਨਾਂ ਨੇ ਫਰਿਸ਼ਤਾ ਬਣ ਕੇ ਬੱਚੇ ਤੇ ਉਸਦੀ ਮਾਂ ਨੂੰ ਬਚਾਇਆ।
ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੋਕ ਕਾਫੀ ਦੇਖ ਰਹੇ ਹਨ ਅਤੇ ਸ਼ੇਅਰ ਵੀ ਕਰ ਰਹੇ ਹਨ। ਇਸ ਦੇ ਨਾਲ ਹੀ ਲੋਕ ਆਰਪੀਐਫ ਜਵਾਨਾਂ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ। ਦੱਸ ਦੇਈਏ ਕਿ ਪਿਛਲੇ ਸਾਲ ਨਵੰਬਰ ਵਿੱਚ ਹੀ ਇੱਕ ਚਲਦੀ ਟਰੇਨ ਤੋਂ ਉਤਰਨ ਦੀ ਕੋਸ਼ਿਸ਼ ਵਿੱਚ ਇੱਕ ਮਹਿਲਾ ਮੁੰਬਈ ਦੇ ਨਾਲ ਲੱਗਦੇ ਕਲਿਆਣ ਸਟੇਸ਼ਨ ਉੱਤੇ ਫਿਸਲ ਗਈ ਸੀ ਅਤੇ ਪਲੇਟਫਾਰਮ ਅਤੇ ਟ੍ਰੇਨ ਦੇ ਵਿੱਚ ਫਸ ਗਈ ਸੀ। ਇਸ ਦੌਰਾਨ ਪਲੇਟਫਾਰਮ 'ਤੇ ਡਿਊਟੀ ਕਰ ਰਹੇ ਇਕ ਆਰਪੀਐਫ ਜਵਾਨ ਨੇ ਸਮੇਂ ਸਿਰ ਔਰਤ ਨੂੰ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ।