
ਪੁਲਿਸ ਦਾ ਕਹਿਣਾ ਹੈ ਕਿ ਫੜੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ: ਆਈਜੀਆਈ ਏਅਰਪੋਰਟ 'ਤੇ 3 ਕਰੋੜ ਰੁਪਏ ਦਾ ਸੋਨਾ ਬਰਾਮਦ ਹੋਇਆ ਹੈ। ਇਸ ਮਾਮਲੇ 'ਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਲੋਕ ਕਸਟਮ ਅਧਿਕਾਰੀਆਂ ਤੋਂ ਬਚਣ ਲਈ ਸੋਨੇ ਦਾ ਪਾਊਡਰ ਬਣਾ ਕੇ ਬਾਡੀ ਅਤੇ ਹੈਂਡਬੈਗ ਵਿਚ ਲੁਕਾ ਕੇ ਲਿਜਾ ਰਹੇ ਸਨ। ਸੋਨੇ ਦੀ ਕੀਮਤ 2.96 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਫੜੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 27 ਅਕਤੂਬਰ ਨੂੰ ਦਿੱਲੀ ਹਵਾਈ ਅੱਡੇ 'ਤੇ 7.5 ਕਿਲੋ ਸੋਨਾ ਬਰਾਮਦ ਹੋਇਆ ਸੀ। ਜਿਸ ਦੀ ਲਾਗਤ ਕਰੀਬ ਸਾਢੇ ਤਿੰਨ ਕਰੋੜ ਰੁਪਏ ਦੱਸੀ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਕਿਰਗਿਸਤਾਨ ਦੀ ਰਹਿਣ ਵਾਲੀ ਔਰਤ ਨੇ ਆਪਣੀ ਡਰੈੱਸ 'ਚ ਸੋਨੇ ਦੀਆਂ ਚਾਰ ਇੱਟਾਂ ਛੁਪਾਈਆਂ ਹੋਈਆਂ ਸਨ।
ਟਰਮੀਨਲ ਤੋਂ ਬਾਹਰ ਨਿਕਲਦੇ ਸਮੇਂ ਤਲਾਸ਼ੀ ਦੌਰਾਨ ਕਸਟਮ ਵਿਭਾਗ ਨੇ ਉਸ ਕੋਲੋਂ ਸੋਨੇ ਦੀਆਂ ਇੱਟਾਂ ਬਰਾਮਦ ਕੀਤੀਆਂ। ਪਿਛਲੇ ਮਹੀਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਵਿਅਕਤੀ ਕੋਲੋਂ 7 ਘੜੀਆਂ ਬਰਾਮਦ ਹੋਈਆਂ ਸਨ। ਇਹਨਾਂ ਘੜੀਆਂ ਦੀ ਕੀਮਤ 28 ਕਰੋੜ 17 ਲੱਖ 97 ਹਜ਼ਾਰ ਰੁਪਏ ਤੋਂ ਵੱਧ ਸੀ।