
24 ਘੰਟੇ ਤੈਨਾਤ ਰਹਿਣਗੇ 2 ਸੁਰੱਖਿਆ ਮੁਲਾਜ਼ਮ
ਮਹਾਰਾਸ਼ਟਰ : ਸੁਪਰਸਟਾਰ ਸਲਮਾਨ ਖਾਨ ਤੋਂ ਬਾਅਦ ਹੁਣ ਬਾਲੀਵੁੱਡ ਦੇ ਬਾਦਸ਼ਾਹ ਅਮਿਤਾਭ ਬੱਚਨ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਹਾਰਾਸ਼ਟਰ ਸਰਕਾਰ ਨੇ ਉਨ੍ਹਾਂ ਨੂੰ X ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ।
ਇਸ ਤੋਂ ਪਹਿਲਾਂ ਬਿੱਗ ਬੀ ਨੂੰ ਮੁੰਬਈ ਪੁਲਿਸ ਦੀ ਆਮ ਸੁਰੱਖਿਆ ਦਿੱਤੀ ਗਈ ਸੀ। X ਸ਼੍ਰੇਣੀ ਦੀ ਸੁਰੱਖਿਆ ਤਹਿਤ ਹੁਣ ਅਮਿਤਾਭ ਬੱਚਨ ਦੀ ਸੁਰੱਖਿਆ 'ਚ 2 ਪੁਲਿਸ ਮੁਲਾਜ਼ਮ ਵੱਖ-ਵੱਖ ਸ਼ਿਫਟਾਂ 'ਚ 24 ਘੰਟੇ ਤੈਨਾਤ ਰਹਿਣਗੇ। ਅਕਸ਼ੈ ਕੁਮਾਰ ਅਤੇ ਅਨੁਪਮ ਖੇਰ ਦੀ ਸੁਰੱਖਿਆ ਵਿੱਚ ਵੀ ਅਜਿਹਾ ਹੀ ਕੀਤਾ ਗਿਆ ਹੈ।
ਹਾਲ ਹੀ 'ਚ ਅਨੁਪਮ ਖੇਰ ਅਤੇ ਅਕਸ਼ੇ ਕੁਮਾਰ ਨੂੰ ਵੀ X ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਲਮਾਨ ਖਾਨ ਨੂੰ Y+ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੈ, ਜਿਸ 'ਚ 2 ਕਮਾਂਡੋ ਅਤੇ 2 PSO ਅਤੇ ਹੋਰ ਪੁਲਿਸ ਮੁਲਾਜ਼ਮ ਸ਼ਾਮਲ ਹਨ।