
ਯੂਪੀ ਰੇਰਾ ਐਕਟ ਦੀ ਧਾਰਾ 11 ਦੀ ਉਲੰਘਣਾ ਹੈ, ਜਿਸ ਤਹਿਤ ਇਨ੍ਹਾਂ ਸਾਰੇ ਬਿਲਡਰਾਂ ਖਿਲਾਫ਼ ਕਾਰਵਾਈ ਕੀਤੀ ਗਈ ਹੈ।
Greater Noida - ਉੱਤਰ ਪ੍ਰਦੇਸ਼ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪੰਜ ਬਿਲਡਰਾਂ 'ਤੇ ਜੁਰਮਾਨਾ ਲਗਾਇਆ ਹੈ। ਇਨ੍ਹਾਂ ਪੰਜਾਂ ਬਿਲਡਰਾਂ ਵੱਲੋਂ ਇਸ਼ਤਿਹਾਰ ਦੇ ਕੇ ਰੇਰਾ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ। ਜਿਸ ਤੋਂ ਬਾਅਦ ਰੇਰਾ ਅਧਿਕਾਰੀਆਂ ਨੇ ਧਾਰਾ 11 ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਸਾਰੇ ਪੰਜ ਬਿਲਡਰਾਂ ਦੇ ਖਿਲਾਫ਼ 1-1 ਲੱਖ ਰੁਪਏ ਜੁਰਮਾਨਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਇਨ੍ਹਾਂ ਸਾਰੇ ਬਿਲਡਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੁਰਮਾਨੇ ਦੀ ਰਕਮ ਸਮੇਤ ਹਲਫ਼ਨਾਮਾ ਦੇਣਾ ਲਾਜ਼ਮੀ ਹੈ। ਜਿਸ ਵਿਚ ਲਿਖਿਆ ਹੋਵੇਗਾ ਕਿ ਭਵਿੱਖ ਵਿਚ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਜਾਵੇਗੀ।
ਜਾਣਕਾਰੀ ਦਿੰਦੇ ਹੋਏ ਯੂਪੀ ਰੇਰਾ ਦੇ ਸਕੱਤਰ ਪ੍ਰਮੋਦ ਕੁਮਾਰ ਉਪਾਧਿਆਏ ਨੇ ਦੱਸਿਆ ਕਿ ਰੇਰਾ ਐਕਟ ਦੀ ਧਾਰਾ 11 ਦੀ ਉਲੰਘਣਾ ਕਰਨ 'ਤੇ 5 ਪ੍ਰਮੋਟਰਾਂ - ਆਕਰਸ਼ਕ ਨਿਰਮਾਣ ਪ੍ਰਾਈਵੇਟ ਲਿਮਟਿਡ, ਬਸੇਰਾ ਸਿਟੀ ਡਿਵੈਲਪਰਸ, ਹਾਲਮਾਰਕ ਵਾਈਪਰ ਪ੍ਰਾਈਵੇਟ ਲਿਮਟਿਡ, ਰਾਜੀਵ ਸਨ ਐਚਯੂਐਫ ਅਤੇ ਲੈਵੀਸ਼ ਬਿਲਡਮਾਰਟ ਪ੍ਰਾ. ਲਿਮਿਟੇਡ 1-1 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ। RERA ਅਤੇ UP RERA ਪੋਰਟਲ ਦੇ ਰਜਿਸਟ੍ਰੇਸ਼ਨ ਨੰਬਰ ਦਾ ਜ਼ਿਕਰ ਇਨ੍ਹਾਂ ਸਾਰੀਆਂ ਬਿਲਡਰ ਕੰਪਨੀਆਂ ਦੁਆਰਾ ਆਪਣੇ ਪ੍ਰੋਜੈਕਟਾਂ ਦੇ ਇਸ਼ਤਿਹਾਰਾਂ, ਪ੍ਰਚਾਰ ਸਮੱਗਰੀ ਅਤੇ ਵਿਕਰੀ ਪ੍ਰਸਤਾਵਾਂ ਵਿਚ ਨਹੀਂ ਕੀਤਾ ਗਿਆ ਸੀ।
ਜੋ ਕਿ ਯੂਪੀ ਰੇਰਾ ਐਕਟ ਦੀ ਧਾਰਾ 11 ਦੀ ਉਲੰਘਣਾ ਹੈ, ਜਿਸ ਤਹਿਤ ਇਨ੍ਹਾਂ ਸਾਰੇ ਬਿਲਡਰਾਂ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਸਾਰੀਆਂ ਕੰਪਨੀਆਂ ਲਈ ਇਹ ਲਾਜ਼ਮੀ ਹੈ ਕਿ ਉਹ ਖਰੀਦਦਾਰਾਂ ਨੂੰ ਪ੍ਰੋਜੈਕਟ ਨਾਲ ਸਬੰਧਤ ਸਹੀ ਜਾਣਕਾਰੀ ਪ੍ਰਦਾਨ ਕਰਨ ਅਤੇ ਰੇਰਾ ਰਜਿਸਟ੍ਰੇਸ਼ਨ ਨੰਬਰ ਬਾਰੇ ਸਹੀ ਜਾਣਕਾਰੀ ਦੇਣ। ਜੇਕਰ ਇਹਨਾਂ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਤਾਂ ਰੇਰਾ ਦੁਆਰਾ ਕਾਰਵਾਈ ਕੀਤੀ ਜਾਂਦੀ ਹੈ।
ਯੂਪੀ ਰੇਰਾ ਦੇ ਅਧਿਕਾਰੀਆਂ ਨੇ ਸਾਰੀਆਂ ਬਿਲਡਰ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਹਨ ਅਤੇ 1-1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਦੇ ਨਾਲ ਹੀ ਇਨ੍ਹਾਂ ਸਾਰੀਆਂ ਬਿਲਡਰ ਕੰਪਨੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਜੁਰਮਾਨੇ ਦੀ ਰਕਮ ਦੇ ਨਾਲ ਸਾਰੀਆਂ ਕੰਪਨੀਆਂ ਨੂੰ ਹਲਫ਼ਨਾਮਾ ਵੀ ਦੇਣਾ ਹੋਵੇਗਾ। ਜਿਸ ਵਿਚ ਇਹ ਲਿਖਣਾ ਲਾਜ਼ਮੀ ਹੈ ਕਿ ਭਵਿੱਖ ਵਿਚ ਇਨ੍ਹਾਂ ਕੰਪਨੀਆਂ ਵੱਲੋਂ ਰੇਰਾ ਦੇ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਜਾਵੇਗੀ।
ਯੂਪੀ ਰੇਰਾ ਦੇ ਸਕੱਤਰ ਪ੍ਰਮੋਦ ਕੁਮਾਰ ਉਪਾਧਿਆਏ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ 'ਤੇ ਸਬੰਧਤ ਕੰਪਨੀ ਨੂੰ ਪ੍ਰਾਜੈਕਟ ਲਾਗਤ ਦਾ 5 ਫ਼ੀਸਦੀ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਪਰ ਸਮੁੱਚੇ ਹਾਲਾਤਾਂ ਨੂੰ ਦੇਖਦੇ ਹੋਏ ਰੇਰਾ ਨੇ ਇਹ ਜੁਰਮਾਨਾ ਸਿਰਫ਼ ਟੋਕਨ ਵਜੋਂ ਲਗਾਇਆ ਹੈ ਤਾਂ ਜੋ ਕੰਪਨੀਆਂ ਨਿਯਮਾਂ ਪ੍ਰਤੀ ਸੁਚੇਤ ਰਹਿਣ ਅਤੇ ਕਿਸੇ ਵੀ ਖਰੀਦਦਾਰ ਦਾ ਨੁਕਸਾਨ ਨਾ ਹੋਵੇ।
(For more news apart from Greater Noida, stay tuned to Rozana Spokesman)