1 ਜਨਵਰੀ, 2024 ਤੋਂ ਸੂਬੇ 'ਚ ਸਮਾਜਿਕ ਸੁਰੱਖਿਆ ਪੈਨਸ਼ਨ ਦੇ ਲਾਭਕਾਰਾਂ ਨੂੰ ਮਿਲੇਗੀ 3000 ਰੁ: ਮਹੀਨਾ ਪੈਨਸ਼ਨ- ਖੱਟਰ
Published : Nov 2, 2023, 7:49 pm IST
Updated : Nov 2, 2023, 7:49 pm IST
SHARE ARTICLE
Manohar Lal Khattar
Manohar Lal Khattar

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਧਾਰਾ 370, 35 ਏ ਨੂੰ ਖਤਮ ਕਰਨ ਵਰਗੇ ਕਈ ਹਿਮੰਤੀ ਫੈਸਲੇ ਲਏ - ਮਨੋਹਰ ਲਾਲ

 

ਚੰਡੀਗੜ੍ਹ - ਹਰਿਆਣਾ ਸਰਕਾਰ ਦੇ 9 ਸਾਲ ਪੂਰੇ ਹੋਣ ਦੇ ਮੌਕੇ ਵਿਚ ਜਿਲ੍ਹਾ ਕਰਨਾਲ ਵਿਚ ਪ੍ਰਬੰਧਿਤ ਅੰਤੋਂਦੇਯ ਮਹਾਸਮੇਲਨ ਵਿਚ ਮੁੱਖ ਮੰਤਰੀ  ਮਨੋਹਰ ਲਾਲ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ 1 ਜਨਵਰੀ, 2024 ਤੋਂ ਸੂਬੇ ਵਿਚ ਸਮਾਜਿਕ ਪੈਂਸ਼ਨ ਦੇ ਲਾਭਕਾਰਾਂ ਨੂੰ 3 ਹਜਾਰ ਰੁਪਏ ਮਹੀਨਾ ਪੈਂਸ਼ਨ ਮਿਲੇਗੀ। ਮੌਜੂਦਾ ਵਿਚ ਇਹ ਪੈਂਸ਼ਨ ਰਕਮ 2750 ਰੁਪਏ ਹੈ।

ਮਨੋਹਰ ਲਾਲ ਨੇ ਅੰਤੋਂਦੇਯ ਮਹਾਸਮੇਲਨ ਵਿਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦਾ ਦਾਨਵੀਰ ਕਰਣ ਦੀ ਨਗਰੀ ਵਿਚ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਅਤੇ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਕਈ ਤਰ੍ਹਾਂ ਨਾਲ ਵਿਸ਼ੇਸ਼ ਹੈ। ਕੱਲ ਹੀ 1 ਨਵੰਬਰ ਨੂੰ ਹਰਿਆਣਾ ਦਾ 58ਵਾਂ ਸਥਾਪਨਾ ਦਿਵਸ ਮਨਾਇਆ ਗਿਆ ਹੈ ਅਤੇ 26 ਅਕਤੂਬਰ, 2023 ਨੂੰ ਹਰਿਆਣਾ ਸਰਕਾਰ ਨੇ 9 ਸਾਲ ਪੂਰੇ ਕੀਤੇ ਹਨ।

ਇਸ 9 ਸਾਲਾਂ ਵਿਚ ਸੂਬਾ ਸਰਕਾਰ ਨੇ ਸੂਬੇ ਦੇ ਲਾਇਨ ਵਿਚ ਖੜੇ ਹੋਏ ਆਖੀਰੀ ਵਿਅਕਤੀ, ਗਰੀਬ ਮਜਦੂਰ, ਕਿਸਾਨ , ਛੋਟਾ ਵਪਾਰੀ ਆਦਿ ਜਿਸ ਦੀ ਸਲਾਨਾ ਆਮਦਨ ਬਹੁਤ ਘੱਟ ਹੈ, ਉਸ ਦੀ ਭਲਾਈ ਲਈ ਵਿਸ਼ੇਸ਼ ਯੋਜਨਾਵਾਂ ਚਲਾਈਆਂ ਹਨ। ਅੱਜ ਦਾ ਇਹ ਅੰਤੋਂਦੇਯ ਮਹਾਸਮੇਲਨ ਇੰਨ੍ਹਾਂ ਯੋਜਨਾਵਾਂ ਦਾ ਹੀ ਇਕ ਨਤੀਜਾ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਧਾਰਾ 370, 35ਏ ਨੂੰ ਖ਼ਤਮ ਕਰਨ ਵਰਗੇ ਕਈ ਹਿੰਮਤੀ ਫ਼ੈਸਲੇ ਲਏ

ਮਨੋਹਰ ਲਾਲ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਸ਼ਖਸੀਅਤ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਮਿਤ ਸ਼ਾਹ ਨੇ ਪਾਰਟੀ ਦੇ ਕੌਮੀ ਪ੍ਰਧਾਨ ਵਜੋ ਪੂਰੇ ਦੇਸ਼ ਵਿਚ ਪਾਰਟੀ ਦਾ ਜੋ ਤਾਨਾਬਾਨਾ ਬੁਣਿਆ ਅਤੇ ਦੁਨੀਆ ਦਾ ਸੱਭ ਤੋਂਵੱਡੀ ਪਾਰਟੀ ਸੱਭ ਤੋਂ ਮਜਬੂਤ ਪਾਰਟੀ ਦਾ ਮਾਣ ਪ੍ਰਾਪਤ ਹੋਇਆ , ਇਸ ਨਾਲ ਤੁਹਾਡੀ ਸਮਰੱਥਾ ਅਤੇ ਦ੍ਰਿੜਤਾ ਦਾ ਪਰਿਚੈ ਮਿਲਦਾ ਹੈ।

ਇੰਨ੍ਹਾਂ ਹੀ ਨਹੀਂ, ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਵਜੋਂ  ਅਮਿਤ ਸ਼ਾਹ ਨੇ ਕਈ ਹਿੰਮਤੀ ਫੈਸਲੇ ਲਏ ਹਨ। ਜੰਮੂ ਅਤੇ ਕਸ਼ਮੀਰ ਤੋਂ ਧਾਰਾ 370, 35ਏ ਨੂੰ ਖਤਮ ਕਰਨ ਦਾ ਤੁਸੀ ਕੰਮ ਕੀਤਾ ਹੈ, ਉਸ ਨਾਲ ਸਰਦਾਰ ਵਲੱਭਭਾਈ ਪਟੇਲ ਦੀ ਯਾਦ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਦਾਰ ਵਲੱਭਭਾਈ ਪੇਟੇਲ ਨੇ ਦੇਸ਼ ਨੂੰ ਏਕਤਾ ਤੇ ਅਖੰਡਤਾ ਵਿਚ ਪਿਰੋਣ ਦਾ ਕੰਮ ਕੀਤਾ। ਪਰ ਕੁੱਝ ਕੰਮ ਬੱਚ ਗਿਆ ਸੀ, ਜਿਸ ਨੂੰ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੇ ਪੂਰਾ ਕੀਤਾ।

ਪਹਿਲਾਂ ਦੀ ਸਰਕਾਰਾਂ ਵਿਚ ਸੀ ਨਿਰਾਸ਼ਾ, ਅਵਸਾਦ ਦਾ ਮਾਹੌਲ , ਮੌਜੂਦਾ ਸਰਕਾਰ ਨੇ ਇੰਨ੍ਹਾਂ ਵਿਵਸਥਾਵਾਂ ਨੂੰ ਬਦਲਿਆ

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਤੋਂ 9 ਸਾਲ ਪਹਿਲਾਂ ਦੀ ਸਰਕਾਰਾਂ ਦਾ ਕਾਰਜਕਾਲ ਵਿਚ ਸੂਬੇ ਵਿਚ ਨਿਰਾਸ਼ਾ, ਅਵਸਾਦ, ਭਾਈ-ਭਤੀਜਵਾਦ ਦਾ ਮਾਹੌਲ ਸੀ। ਵਿਚੌਲੀਏ ਕੰਮ ਕਰਦੇ ਸਨ ਅਤੇ ਜਾਤੀ ਅਤੇ ਵਰਗ ਦਾ ਬੋਲਬਾਲਾ ਸੀ। ਸਾਡੀ ਸਰਕਾਰ ਨੇ ਇੰਨ੍ਹਾਂ ਸਾਰੀ ਵਿਵਸਥਾ ਨੂੰ ਬਦਲਣ ਦਾ ਕੰਮ ਕੀਤਾ ਹੈ। ਹਾਲਾਂਕਿ ਵਿਰੋਧੀ ਪੱਖ ਦੇ ਲੋਕ ਜਾਤੀਵਾਦ ਰਾਜਨੀਤੀ ਦੀ ਗੱਲਾਂ ਵੀ ਕਰਦੇ ਹਨ। ਸੱਭ ਪਾਰਟੀਆਂ ਵੱਖ-ਵੱਖ ਜਾਤੀਆਂ ਦੇ ਡਿਪਟੀ ਮੁੱਖ ਮੰਤਰੀ ਬਨਾਉਣ ਦਾ ਐਲਾਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇਸ਼ ਦੀ ਆਸਥਾ ਸਾਡੇ ਲੋਕਤੰਤਰ ਵਿਚ ਹੈ, ਪਰ ਇਹ ਪਾਰਟੀਆਂ ਉਸ ਲੋਕਤੰਤਰ ਦੀ ਆਸਥਾ ਨੂੰ ਵਿਗਾੜ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਲੋਕਤਾਂਤਰਿਕ ਵਿਵਸਥਾ ਨੂੰ ਠੀਕ ਕਰਨ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਸੀ ਕਿ ਵਿਰੋਧੀ ਪਾਰਟੀਆਂ ਚਾਹੇ ਜਾਤੀਗਤ ਰਾਜਨੀਤੀ 'ਤੇ ਚੱਲਣ, ਪਰ ਅਸੀਂ ਸਮਾਜ ਨੂੰ ਇਕਸੂਤਰ ਵਿਚ ਬੰਨ੍ਹਣ ਦਾ ਕੰਮ ਕਰਨਾ ਹੈ। ਸਾਡੇ ਲਈ ਜਾਤੀਆਂ 2 ਹੀ ਹਨ- ਇਕ ਅਮੀਰ ਤੇ ਦੂਜੀ ਗਰੀਬ। ਗਰੀਬਾਂ ਦੀ ਸਮਸਿਆਵਾਂ ਅਤੇ ਇੰਨ੍ਹਾਂ ਦੀ ਜਰੂਰਤਾਂ ਨੂੰ ਪੂਰਾ ਕਰਨ ਲਈ ਅਸੀਂ ਕਈ ਯੋਜਨਾਵਾਂ ਬਣਾਈਆਂ ਹਨ।

ਉਨ੍ਹਾਂ ਨੇ ਆਈਟੀ ਦੀ ਵਰਤੋ ਕਰ ਈ-ਗਵਰਨੈਂਸ ਦੇ ਨਾਤੇ ਨਾਲ ਆਖਿਰੀ ਪਾਇਦਾਨ 'ਤੇ ਖੜੇ ਵਿਅਕਤੀ ਤਕ ਯੋਜਨਾਵਾਂ ਦਾ ਲਾਭ ਪਹੁੰਚਾਇਆ। ਸਾਡੀ ਸਰਕਾਰ ਨੇ ਕਦੀ ਵੀ ਬਿਚੌਲੀਆਂ ਦਾ ਸਹਾਰਾ ਨਹੀਂ ਲਿਆ। ਇੰਨ੍ਹਾਂ ਹੀ ਨਹੀਂ, ਅਸੀਂ ਜਨਤਾ ਨੂੰ ਦਸਤਾਵੇਜ, ਦਫਤਰ ਅਤੇ ਦਰਖਵਾਸਤ ਤੋਂ ਨਿਜਾਤ ਦਿਵਾਈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਸਮਾਜ ਨੂੰ ਸਵਾਭੀਮਾਨ ਬਨਾਉਣ ਦਾ ਕੰਮ ਕੀਤਾ। ਸਾਲ 2014 ਵਿਚ ਸਰਕਾਰ ਬਨਾਉਂਦੇ ਹੀ ਅਸੀਂ ਹਰਿਆਣਾ ਇਕ-ਹਰਿਆਣਵੀਂ ਇਕ ਦਾ ਨਾਰਾ ਅਤੇ ਉਸੀ 'ਤੇ ਚਲਦੇ ਹੋਏ ਵੱਖ-ਵੱਖ ਕੰਮ ਕੀਤੇ। ਅੱਜ ਦਾ ਇਹ ਅੰਤੋਂਦੇਯ ਮਹਾਸਮੇਲਨ ਆਖੀਰੀ ਦੇ ਉਦੈ ਦਾ ਹੀ ਦਰਸ਼ਨ ਹੈ।

ਕਾਂਗਰਸ ਨੇ ਗਰੀਬੀ ਹਟਾਓ ਦਾ ਸਿਰਫ ਨਾਰਾ ਦਿੱਤਾ, ਅਸਲ ਵਿਚ ਕਾਂਗਰਸ ਗਰੀਬਾਂ ਦੇ ਨਾਲ 420 ਦਾ ਖੇਡ ਖੇਡਿਆ

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਗਰੀਬੀ ਹਟਾਓ ਦਾ ਨਾਰਾ ਦਿੱਤਾ। ਕਦੀ 4 ਸੂਤਰੀਅ ਪ੍ਰੋਗ੍ਰਾਮ, ਕਦੀ 20 ਸੂਤਰੀਅ ਪ੍ਰੋਗ੍ਰਾਮ ਚਲਾਏ। ਅਸਲ ਵਿਚ ਉਹ ਲੋਕ ਗਰੀਬਾਂ ਦੇ ਨਾਲ 420 ਦਾ ਖੇਡ ਖੇਡਦੇ ਰਹੇ। ਪਰ ਹੁਣ ਜਨਤਾ ਉਨ੍ਹਾਂ ਦੇ ਬਹਿਕਾਵੇ ਵਿਚ ਨਹੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਦੇ ਸ਼ਾਸਨ ਵਿਚ ਸਰਕਾਰ ਜਨਤਾ ਨੂੰ ਲੁੱਟਦੀ ਵੀ ਸੀ ਅਤੇ ਕੁੱਟਦੀ ਵੀ ਸੀ। ਪਰ ਅਸੀਂ ਸੂਬੇ ਦੀ ਲਗਭਗ 2.83 ਕਰੋੜ ਲੋਕਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨ ਕੇ ਉਨ੍ਹਾਂ ਦੀ ਭਲਾਈ ਲਈ ਕੰਮ ਕੀਤਾ। ਅਸੀਂ ਕੇਂਦਰ ਤੇ ਸੂਬਾ ਸਰਕਾਰ ਦੀ ਸਾਰੀ ਯੋਜਨਾਵਾਂ ਨੂੰ ਲਾਗੂ ਕਰਨ ਦਾ ਕੰਮ ਕੀਤਾ।

ਕਾਸਟ ਬੇਸ ਰਾਜਨੀਤੀ, ਕਰਪਸ਼ਨ ਅਤੇ ਕ੍ਰਾਇਮ ਨੂੰ ਹਟਾ ਕੇ ਅਸੀਂ ਸੂਬੇ ਤੋਂ ਬੁਰਾਈ ਨੂੰ ਖਤਮ ਕਰਨ ਦਾ ਕੰਮ ਕੀਤਾ

ਮਨੋਹਰ ਲਾਲ ਨੇ ਕਿਹਾ ਕਿ ਸਾਡੀ ਸਰਕਾਰ ਨੇ 3 ਸੀ-ਯਾਨੀ ਕਾਸਟ ਬੇਸ ਰਾਜਨੀਤੀ, ਕਰਪਸ਼ਨ ਅਤੇ ਕ੍ਰਾਇਮ ਨੂੰ ਖਤਮ ਕਰਨ ਦਾ ਕੰਮ ਕੀਤਾ। ਹੁਣ ਅਸੀਂ ਹਰਿਆਣਾ ਦਾ 58ਵਾਂ ਸਥਾਪਨਾ ਦਿਵਸ ਮਨਾਇਆ ਅਤੇ ਇਸ ਮੌਕੇ 'ਤੇ ਵਿਚ ਮਾਣ ਨਾਲ ਕਹਿ ਸਕਦਾ ਹਾਂ ਕਿ ਲਗਾਤਾਰ 9 ਸਾਲ ਦੀ ਮਿਹਨਤ ਦੇ ਬਾਅਦ ਸਾਡੀ ਸਰਕਾਰ ਤੋਂ ਪਹਿਲਾਂ ਸੂਬੇ ਵਿਚ ਜਿਨ੍ਹਾਂ ਵੀ ਬੁਰਾਈ ਪਨਪੀ ਹੈ

ਉਨ੍ਹਾਂ ਸੱਭ ਬੁਰਾਈਆਂ ਨੂੰ ਅਸੀਂ ਰਿਟਾਇਰ ਕਰ ਦਵਾਂਗੇ। ਕਿਸੇ ਵੀ ਬੁਰਾਈ ਨੂੰ ਪਣਪਣ ਨਹੀਂ ਦਵਾਂਗੇ। ਉਨ੍ਹਾਂ ਨੇ ਮੌਜੂਦਾ ਸੂਬਾ ਸਰਕਾਰ ਨੇ 7ਏਸ-ਸਿਖਿਆ, ਸਿਹਤ, ਸੁਰੱਖਿਆ, ਸਵਾਵਲੰਬਨ, ਸਵਾਭੀਮਾਨ, ਸੁਸਾਸ਼ਨ ਅਤੇ ਸੇਵਾ 'ਤੇ ਕੰਮ ਕੀਤਾ ਹੈ ਅਤੇ ਅੱਗੇ ਵੀ ਕਰਾਂਗੇ। ਸਰਕਾਰੀ ਖਜਾਨਾ ਗਰੀਬ ਜਨਤਾ ਦੇ ਲਈ ਖੁਲਿਆ ਹੈ, ਪੈਸੇ ਦੀ ਕੋਈ ਕਮੀ ਨਹੀਂ ਆਉਣ ਦਵਾਂਗੇ।

ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਗਰੀਬ ਪਰਿਵਾਰ ਦੇ ਨੌਜੁਆਨਾਂ ਨੂੰ ਵੱਧ 5 ਫੀਸਦੀ ਨੰਬਰ ਦੇਣ ਦਾ ਫੈਸਲਾ ਕੀਤਾ ਹੈ, ਤਾਂ ਜੋ ਉਹ ਵੀ ਸਰਕਾਰੀ ਨੌਕਰੀ ਵਿਚ ਜਾ ਸਕਣ। ਮੈਨੂੰ ਖੁਸ਼ੀ ਹੈ ਕਿ ਨੌਕਰੀਆਂ ਵਿਚ 60-65 ਫੀਸਦੀ ਅਜਿਹੇ ਹੀ ਪਰਿਵਾਰਾਂ ਦੇ ਨੌਜੁਆਨ ਆ ਰਹੇ ਹਨ। ਪਹਿਲਾਂ ਦੀ ਸਰਕਾਰਾਂ ਵਿਚ ਪਰਚੀ-ਖਰਚੀ ਚਲਦੀ ਸੀ। ਪਰ ਹੁਣ ਊਹ ਜਮਾਨਾ ਚਲਾ ਗਿਆ। ਹੁਣ ਨੌਕਰੀ ਦੇ ਲਈ ਕਿਸੇ ਨੂੰ ਪੈਸਾ ਦੇਣ ਦੀ ਜਰੂਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀ ਯੋਜਨਾਵਾਂ ਨੂੰ ਮਿਲਾ ਕੇ ਸੂਬੇ ਦੇ ਲਗਭਗ 1 ਕਰੋੜ ਲੋਕਾਂ ਲੋਕਾਂ ਨੂੰ ਲਾਭ ਮ੍ਰਿਲਿਆ ਹੈ।

ਵਿਰੋਧੀ ਪੱਖ ਦੇ ਲੋਕ ਕਹਿੰਦੇ ਹਨ ਕਿ ਜਦੋਂ ਅਸੀਂ ਆਵਾਂਗੇ ਤਾਂ ਪੋਰਟਲ, ਪੀਪੀਪੀ ਨੂੰ ਖਤਮ ਕਰ ਦਵਾਂਗੇ, ਪਰ ਜਨਤਾ ਉਨ੍ਹਾਂ ਨੂੰ ਖ਼ਤਮ ਕਰ ਦਵੇਗੀ

ਮਨੋਹਰ ਲਾਲ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵਿਰੋਧੀ ਧਿਰ ਦੇ ਲੋਕ ਕਹਿੰਦੇ ਹਨ ਕਿ ਜਦੋਂ ਅਸੀਂ ਅਵਾਂਗੇ ਤਾਂ ਪੋਰਟਲ ਖਤਮ ਕਰ ਦਵਾਂਗੇ, ਪਰਿਵਾਰ ਪਹਿਚਾਣ ਪੱਤਰ ਖਤਮ ਕਰ ਦਵਾਂਗੇ। ਮੈਂ ਮੌਜੂਦਾ ਵਿਚ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਕਿ ਊਹ ਲੋਕ ਇਸ ਗੱਲ ਨੂੰ ਲਗਾਤਾਰ ਬੋਲਦੇ ਰਹਿਣ, ਕਿਉਕਿ ਜਿਨ੍ਹਾਂ ਵੱਧ ਉਹ ਬੋਲਣਗੇ ਉਨ੍ਹਾਂ ਵੱਧ ਜਨਤਾ ਨੂੰ ਇਸ ਗੱਲ ਦਾ ਪਤਾ ਚੱਲੇਗਾ ਕਿ ਉਨ੍ਹਾਂ ਨੂੰ ਇੰਨ੍ਹਾਂ ਯੋਜਨਾਵਾਂ ਤੋਂ ਹਿੰਨ੍ਹਾਂ ਲਾਭ ਹੋ ਰਿਹਾ ਹੈ।

ਜਿੰਨ੍ਹਾਂ ਵੱਧ ਵਿਰੋਧੀ ਧਿਰ ਦੇ ਲੋਕ ਬੋਲਦੇ ਰਹਿਣਗੇ ਉਨਾਂ ਹੀ ਜਨਤਾ ਉਨ੍ਹਾਂ ਨੁੰ ਖ਼ਤਮ ਕਰ ਦਵੇਗੀ। ਊਨ੍ਹਾਂ ਨੇ ਕਿਹਾ ਕਿ ਜਨਤਾ ਦੇ ਜੀਵਨ ਨੂੰ ਸਰਲ ਕਰਨਾ ਉਨ੍ਹਾਂ ਨੂੰ ਖੁਸ਼ਹਾਲ ਬਨਾਉਣਾ, ਉਨ੍ਹਾਂ ਦੇ ਜੀਵਨ ਨੁੰ ਅੱਗੇ ਵਧਾਉਣ ਦਾ ਕੰਮ ਕਦੀ ਕਿਸੇ ਸਰਕਾਰ ਨੇ ਨਹੀਂ ਕੀਤਾ। ਸਾਡੀ ਸਰਕਾਰ ਇਸੀ ਯਤਨ ਦੇ ਨਾਲ ਅੱਗੇ ਵੱਧ ਰਹੀ ਹੈ ਅਤੇ ਅਸੀਂ ਹਰਿਆਣਾ ਦੇ ਹੈਪੀਨੈਯ ਇੰਡੈਕਸ ਨੂੰ ਕਿਵੇਂ ਵਧਾ ਸਕਦੇ ਹਨ, ਇਸ ਪਾਸੇ ਧਿਆਨ ਦੇ ਰਹੇ ਹਨ।

ਸੂਬੇ ਦਾ ਕੋਈ ਵੀ ਨਾਗਰਿਕ ਆਪਣੀ ਗੱਲ ਸਿੱਧੇ ਮੇਰੇ ਤਕ ਪਹੁੰਚਾ ਸਕਦਾ ਹੈ, ਮੈਂ ਖੁਦ ਉਸ 'ਤੇ ਐਕਸ਼ਨ ਲਵਾਂਗਾ

ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਮ ਪਰਿਵਾਰ ਵਿਚ ਜਨਮ ਲੈ ਕੇ ਦਾਨਵੀਰ ਕਰਣ ਨੇ ਜੀਵਨ ਵਿਚ ਸੇਵਾ ਤੇ ਭਲਾਈ ਦੇ ਅਜਿਹੇ ਕਾਰਜ ਕੀਤੇ ਕਿ ਅੱਜ ਦੇ ਯੁੱਗ ਵਿਚ ਵੀ ਊਹ ਸੱਭ ਤੋਂ ਵੱਡੇ ਦਾਨਵੀਰ ਕਹਿਲਾਉਂਦੇ ਹਨ। ਇਸ ਲਈ ਦਾਨਵੀਰ ਕਰਣ ਤੋਂ ਪ੍ਰੇਰਣਾ ਲੈਂਦੇ ਹੋਏ ਸਾਨੂੰ ਸਾਰਿਆਂ ਨੁੰ ਸਮਾਜ ਸੇਵਾ ਦੇ ਲਈ ਕੰਮ ਕਰਨਾ ਚਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਮਹਾਸਮੇਲਨ ਵਿਚ ਆਏ ਹੋਏ ਲੋਕਾਂ ਨੂੰ ਇਕ ਕਿੱਟ ਦਿੱਤੀ ਜਾਵੇਗੀ, ਜਿਸ ਵਿਚ ਇਕ ਕੈਲੇਂਡਰ ਇਕ ਰਜਿਸਟਰ ਅਤੇ ਇਕ ਪੋਸਟ ਕਾਰਡ ਮਿਲੇਗਾ ਜਿਸ 'ਤੇ ਮੁੱਖ ਮੰਤਰੀ ਦਾ ਪਤਾ ਲਿਖਿਆ ਹੋਵੇਗਾ। ਜੇਕਰ ਕਿਸੇ ਵਿਅਕਤੀ ਦੇ ਮਨ ਵਿਚ ਕੋਈ ਵੀ ਗੱਲ ਹੋਵੇ ਤਾਂ ਊਹ ਆਪਣੀ ਗੱਲ ਲਿਖ ਕੇ ਮੁੱਖ ਮੰਤਰੀ ਆਵਾਸ 'ਤੇ ਪਹੁੰਚਾ ਦਵੇ, ਉਨ੍ਹਾਂ ਦੀ ਗੱਲ ਮੈਂ ਖੁਦ ਪੜਾਂਗਾਂ ਅਤੇ ਉਸ 'ਤੇ ਐਕਸ਼ਨ ਲਵਾਂਗਾਂ।

ਇਸ ਮੌਕੇ 'ਤੇ ਹਰਿਆਣਾ ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਨੇ ਸੂਬਾ ਸਰਕਾਰ ਵੱਲੋਂ ਸਹਿਕਾਰਤਾ ਖੇਤਰ ਵਿਚ ਚਲਾਈ ਜਾ ਰਹੀ ਭਲਾਈਕਾਰੀ ਯੋਜਨਾਵਾਂ ਦੀ ਰੂਪਰੇਖਾ ਰੱਖੀ। ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਸਾਰੇ ਮਾਦਯੋਗ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਹਰਿਆਣਾ ਸਰਕਾਰ ਦੀ ਯੋਜਨਾਵਾਂ 'ਤੇ ਚਾਨਣ ਪਾਇਆ।

SHARE ARTICLE

ਏਜੰਸੀ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement