ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ
Delhi pollution: ਨਵੀਂ ਦਿੱਲੀ - ਦਿੱਲੀ-ਐਨਸੀਆਰ ਵਿਚ ਜ਼ਹਿਰੀਲੀ ਹਵਾ ਦੇ ਕਾਰਨ, ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਗੈਰ-ਜ਼ਰੂਰੀ ਨਿਰਮਾਣ ਕਾਰਜ ਅਤੇ ਡੀਜ਼ਲ ਬੱਸਾਂ ਅਤੇ ਟਰੱਕਾਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹਵਾ ਦੀ ਗੁਣਵੱਤਾ 'ਬਹੁਤ ਘੱਟ' ਪੱਧਰ 'ਤੇ ਪਹੁੰਚਣ ਤੋਂ ਬਾਅਦ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (ਜੀਆਰਪੀ-3) ਦੇ ਤਹਿਤ ਦਿੱਲੀ-ਐਨਸੀਆਰ ਵਿੱਚ ਪਾਬੰਦੀਆਂ ਲਗਾਈਆਂ ਗਈਆਂ ਹਨ।
ਇਸ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਫੈਸਲਾ ਲਿਆ ਹੈ ਕਿ ਅਗਲੇ 2 ਦਿਨ ਦਿੱਲੀ ਦੇ ਸਕੂਲ ਬੰਦ ਰਹਿਣਗੇ। ਇਹਨਾਂ ਸਕੂਲਾਂ ਵਿਟ ਪ੍ਰਾਈਵੇਟ ਤੇ ਸਰਕਾਰੀ ਸਕੂਲ ਸ਼ਾਮਲ ਹਨ। ਅਗਲਾ ਫੈਸਲਾ ਆਉਣ ਤੱਕ ਦਿੱਲੀ ਦੇ ਸਕੂਲ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਬੰਦ ਰਹਿਣਗੇ।
ਰਾਜਧਾਨੀ ਦਿੱਲੀ ਅਤੇ ਐਨਸੀਆਰ ਵਿਚ ਹਵਾ ਦੀ ਗੁਣਵੱਤਾ (ਦਿੱਲੀ ਹਵਾ ਪ੍ਰਦੂਸ਼ਣ) ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਪੰਜਾਬ ਅਤੇ ਹਰਿਆਣਾ ਵਰਗੇ ਗੁਆਂਢੀ ਸੂਬਿਆਂ ਵਿਚ ਪਰਾਲੀ ਸਾੜਨ ਕਾਰਨ ਦਿੱਲੀ-ਐਨਸੀਆਰ ਦੇ ਅਸਮਾਨ ਵਿਚ ਕਾਲੇ ਧੂੰਏਂ ਦੀ ਚਾਦਰ ਦੇਖੀ ਜਾ ਸਕਦੀ ਹੈ।
ਹਵਾ ਪ੍ਰਦੂਸ਼ਣ ਕਾਰਨ ਦਿੱਲੀ ਅਤੇ ਐਨਸੀਆਰ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਖਤਰਨਾਕ ਸ਼੍ਰੇਣੀ ਵਿਚ ਪਹੁੰਚ ਗਿਆ ਹੈ। ਹੁਣ ਲੋਕਾਂ ਨੂੰ ਸਹੀ ਧੁੱਪ ਵੀ ਨਹੀਂ ਮਿਲ ਰਹੀ। ਸਵੇਰ ਤੋਂ ਸ਼ਾਮ ਤੱਕ ਧੁੰਦ ਦੀ ਚਾਦਰ ਛਾਈ ਰਹਿੰਦੀ ਹੈ। ਇਸ ਦੌਰਾਨ, ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੇ ਇੱਕ ਮਹੱਤਵਪੂਰਨ ਮੀਟਿੰਗ ਤੋਂ ਬਾਅਦ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦੇ ਤੀਜੇ ਪੜਾਅ ਯਾਨੀ Grap-3 ਨੂੰ ਲਾਗੂ ਕੀਤਾ ਹੈ।
- ਕਿਸੇ ਵੀ ਤਰ੍ਹਾਂ ਦੀ ਉਸਾਰੀ 'ਤੇ ਪਾਬੰਦੀ ਹੋਵੇਗੀ। ਭਾਵੇਂ ਕਿਧਰੇ ਕੁੱਝ ਵੀ ਢਾਹੁਣਾ ਵੀ ਹੈ ਪਰ ਗ੍ਰੇਪ-3 ਲਗਾਉਣ ਤੋਂ ਬਾਅਦ ਇਹ ਸੰਭਵ ਨਹੀਂ ਹੋਵੇਗਾ। ਸਿਰਫ ਕੁਝ ਸ਼੍ਰੇਣੀਆਂ ਦੇ ਪ੍ਰੋਜੈਕਟਾਂ ਨੂੰ ਇਸ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਵੇਗਾ।
- GRAP-3 ਦੇ ਲਾਗੂ ਹੋਣ ਤੋਂ ਬਾਅਦ ਤੁਸੀਂ ਪ੍ਰਾਈਵੇਟ ਉਸਾਰੀ ਨਹੀਂ ਕਰ ਸਕੋਗੇ। ਦੀਵਾਰਾਂ 'ਤੇ ਪੇਂਟਿੰਗ ਦਾ ਕੰਮ ਵੀ ਸੰਭਵ ਨਹੀਂ ਹੋਵੇਗਾ।
- ਇਸ ਦੌਰਾਨ ਹਾਟ ਮਿਕਸ ਪਲਾਂਟ, ਇੱਟਾਂ ਦੇ ਭੱਠੇ ਅਤੇ ਸਟੋਨ ਕਰੱਸ਼ਰ ਚਲਾਉਣ 'ਤੇ ਮੁਕੰਮਲ ਪਾਬੰਦੀ ਰਹੇਗੀ।
- ਐਨਸੀਆਰ ਵਿੱਚ ਸਾਰੀਆਂ ਮਾਈਨਿੰਗ ਅਤੇ ਸਬੰਧਤ ਗਤੀਵਿਧੀਆਂ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਗਏ ਹਨ।
- ਦਿੱਲੀ ਵਿਚ ਗੁਆਂਢੀ ਰਾਜਾਂ ਤੋਂ ਆਉਣ ਵਾਲੇ ਡੀਜ਼ਲ 4 ਪਹੀਆ ਵਾਹਨਾਂ ਦੇ ਸੰਚਾਲਨ 'ਤੇ ਸਖ਼ਤ ਪਾਬੰਦੀ ਲਗਾਈ ਗਈ ਹੈ।
- ਦਿੱਲੀ-NCR ਅਤੇ GNCTD ਵਿਚ ਜ਼ਹਿਰੀਲੀ ਹਵਾ ਦੇ ਕਾਰਨ, ਸਰਕਾਰਾਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਲਈ ਸਕੂਲਾਂ ਵਿਚ ਸਰੀਰਕ ਕਲਾਸਾਂ ਬੰਦ ਕਰਨ ਅਤੇ ਔਨਲਾਈਨ ਮੋਡ ਵਿਚ ਕਲਾਸਾਂ ਚਲਾਉਣ ਦਾ ਫੈਸਲਾ ਕਰ ਸਕਦੀਆਂ ਹਨ।