
ਪੰਜਾਬ ਵਿੱਚ 22 ਨਵੰਬਰ ਵਿੱਚ ਜੀਐਸਟੀ ਵਜੋਂ ਕੁੱਲ 1669 ਕਰੋੜ ਰੁਪਏ ਦੀ ਵਸੂਲੀ ਹੋਈ
ਨਵੀਂ ਦਿੱਲੀ: ਨਵੰਬਰ 2022 ਲਈ ਜੀਐਸਟੀ ਕੁਲੈਕਸ਼ਨ ਦੇ ਅੰਕੜੇ ਸਾਹਮਣੇ ਆ ਗਏ ਹਨ। ਨਵੰਬਰ ਵਿੱਚ ਜੀਐਸਟੀ ਕੁਲੈਕਸ਼ਨ 1,45,867 ਕਰੋੜ ਰੁਪਏ ਰਿਹਾ ਹੈ। ਹਾਲਾਂਕਿ ਇਹ ਅਕਤੂਬਰ ਦੇ 1,51,718 ਕਰੋੜ ਰੁਪਏ ਦੇ ਅੰਕੜੇ ਤੋਂ ਘੱਟ ਹੈ ਪਰ ਨਵੰਬਰ 2021 ਵਿੱਚ ਜੀਐਸਟੀ ਕੁਲੈਕਸ਼ਨ ਦੀ ਤੁਲਨਾ ਵਿੱਚ, ਇਸ ਸਾਲ ਨਵੰਬਰ ਵਿੱਚ ਜੀਐਸਟੀ ਕੁਲੈਕਸ਼ਨ ਵਿੱਚ 11 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਹ ਲਗਾਤਾਰ ਨੌਵਾਂ ਮਹੀਨਾ ਹੈ ਜਦੋਂ ਜੀਐਸਟੀ ਕੁਲੈਕਸ਼ਨ 1.40 ਲੱਖ ਕਰੋੜ ਰੁਪਏ ਤੋਂ ਵੱਧ ਹੈ।
ਵਿਤ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਜੀਐਸਟੀ ਕੁਲੈਕਸ਼ਨ ਦੇ ਅੰਕੜਿਆਂ ਅਨੁਸਾਰ ਨਵੰਬਰ ਵਿੱਚ ਸੀਜੀਐਸਟੀ ਕੁਲੈਕਸ਼ਨ 25,681 ਕਰੋੜ ਰੁਪਏ ਅਤੇ ਐਸਜੀਐਸਟੀ ਕੁਲੈਕਸ਼ਨ 32,651 ਕਰੋੜ ਰੁਪਏ ਸੀ। IGST ਕੁਲੈਕਸ਼ਨ 77,103 ਕਰੋੜ ਰੁਪਏ ਰਿਹਾ ਹੈ, ਜਿਸ ਵਿੱਚੋਂ 38,635 ਕਰੋੜ ਰੁਪਏ ਆਯਾਤ ਵਸਤਾਂ ਤੋਂ ਇਕੱਠੇ ਕੀਤੇ ਗਏ ਹਨ। ਇਸ ਤਰ੍ਹਾਂ ਇਸ ਸਮੇਂ ਦੌਰਾਨ ਸੈੱਸ ਰਾਹੀਂ 10,433 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ। ਨਵੰਬਰ 2021 ਦੇ ਮੁਕਾਬਲੇ ਨਵੰਬਰ 2022 ਵਿੱਚ ਜੀਐਸਟੀ ਕੁਲੈਕਸ਼ਨ ਵਿੱਚ 11 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਇਸੇ ਮਹੀਨੇ 1,31,526 ਕਰੋੜ ਰੁਪਏ ਦਾ ਜੀਐਸਟੀ ਕਲੈਕਸ਼ਨ ਦੇਖਿਆ ਗਿਆ ਸੀ।
ਪਿਛਲੇ ਸਾਲ ਇਸੇ ਮਹੀਨੇ 1,31,526 ਕਰੋੜ ਰੁਪਏ ਦਾ ਜੀਐਸਟੀ ਕਲੈਕਸ਼ਨ ਦੇਖਿਆ ਗਿਆ ਸੀ। ਨਵੰਬਰ ਮਹੀਨੇ ਵਿੱਚ ਕੇਂਦਰ ਸਰਕਾਰ ਨੇ ਰਾਜਾਂ ਦੇ ਜੀਐਸਟੀ ਦੇ ਮੁਆਵਜ਼ੇ ਵਜੋਂ 17,000 ਕਰੋੜ ਰੁਪਏ ਜਾਰੀ ਕੀਤੇ ਹਨ। ਪੰਜਾਬ ਵਿੱਚ 22 ਨਵੰਬਰ ਵਿੱਚ ਜੀਐਸਟੀ ਵਜੋਂ ਕੁੱਲ 1669 ਕਰੋੜ ਰੁਪਏ ਦੀ ਵਸੂਲੀ ਹੋਈ ਹੈ, ਜਦੋਂ ਕਿ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ 1845 ਕਰੋੜ ਰੁਪਏ ਦਾ ਜੀਐਸਟੀ ਇਕੱਠਾ ਹੋਇਆ ਸੀ।
ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 10 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਸਾਲ ਅਕਤੂਬਰ ਵਿੱਚ ਵੀ ਪੰਜਾਬ ਨੂੰ ਜੀਐਸਟੀ ਵਿੱਚ 1760 ਕਰੋੜ ਰੁਪਏ ਮਿਲੇ ਸਨ, ਜੋ ਨਵੰਬਰ ਦੇ ਮੁਕਾਬਲੇ 91 ਕਰੋੜ ਰੁਪਏ ਵੱਧ ਸਨ। ਹਰਿਆਣਾ ਵੀ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਨਵੰਬਰ ਵਿੱਚ ਜੀਐਸਟੀ ਕੁਲੈਕਸ਼ਨ ਵਿੱਚ 13% ਦਾ ਵਾਧਾ ਕਰਨ ਵਿੱਚ ਸਫਲ ਰਿਹਾ ਹੈ। ਹਰਿਆਣਾ ਨੂੰ ਨਵੰਬਰ ਵਿੱਚ ਜੀਐਸਟੀ ਵਿੱਚ 6769 ਕਰੋੜ ਰੁਪਏ ਮਿਲੇ ਹਨ।