ਸੁਪਰੀਮ ਕੋਰਟ ਵਲੋਂ ਟਰਾਂਸਜੈਂਡਰ ਵਕੀਲ ਲਈ ਦਾਖ਼ਲਾ ਫੀਸ 'ਚ ਛੋਟ ਦੀ ਮੰਗ ਵਾਲੀ ਪਟੀਸ਼ਨ ਖਾਰਜ
Published : Dec 2, 2022, 5:19 pm IST
Updated : Dec 2, 2022, 5:19 pm IST
SHARE ARTICLE
Representative image
Representative image

ਕਿਹਾ- ਅਜਿਹੇ ਮੁੱਦੇ ਨਿਆਂਇਕ ਸਮੀਖਿਆ ਦੇ ਮਾਪਦੰਡਾਂ ਵਿੱਚ ਨਹੀਂ ਆਉਂਦੇ

ਨਵੀਂ ਦਿਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਟਰਾਂਸਜੈਂਡਰ ਵਕੀਲਾਂ ਲਈ  ਕਾਨੂੰਨੀ ਬਾਰ ਸੰਸਥਾਵਾਂ ਦੁਆਰਾ ਵਸੂਲੀ ਜਾਂਦੀ ਦਾਖ਼ਲਾ ਫੀਸ ਮੁਆਫ਼ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਅਜਿਹੇ ਮੁੱਦੇ ਨਿਆਂਇਕ ਸਮੀਖਿਆ ਦੇ ਮਾਪਦੰਡਾਂ ਵਿੱਚ ਨਹੀਂ ਆਉਂਦੇ ਹਨ। 

ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਪੀਐਸ ਨਰਸਿਮਹਾ ਦੀ ਬੈਂਚ ਨੇ ਨੋਟ ਕੀਤਾ ਕਿ ਨਿਆਂਇਕ ਸਮੀਖਿਆ ਦੇ ਮਾਪਦੰਡ ਸੰਵਿਧਾਨਕ ਅਦਾਲਤਾਂ ਨੂੰ ਨਾਮਾਂਕਣ ਫੀਸ ਦੀ ਛੋਟ ਵਰਗੇ ਹੁਕਮ ਪਾਸ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਹਨ। ਸੀਜੇਆਈ ਨੇ ਪੁੱਛਿਆ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਿਰਫ ਤੁਹਾਡੇ ਤੋਂ ਨਾਮਾਂਕਣ ਫੀਸ ਨਹੀਂ ਲਈ ਜਾਣੀ ਚਾਹੀਦੀ। ਸਿਰਫ ਟਰਾਂਸਜੈਂਡਰ ਵਿਅਕਤੀ ਹੀ ਕਿਉਂ ਨਹੀਂ? ਔਰਤਾਂ, ਅਪਾਹਜ ਅਤੇ ਹਾਸ਼ੀਏ ਵਾਲੇ ਵਿਅਕਤੀਆਂ ਤੱਕ ਕਿਉਂ ਨਾ ਵਧਾਇਆ ਜਾਵੇ। ਤੁਹਾਨੂੰ ਨਿਆਂਇਕ ਸਮੀਖਿਆ ਦੇ ਮਾਪਦੰਡਾਂ ਨੂੰ ਸਮਝਣਾ ਚਾਹੀਦਾ ਹੈ। 

ਬੈਂਚ ਨੇ ਪੁੱਛਿਆ ਕਿ ਅਜਿਹੀ ਫੀਸ ਮੁਆਫ਼ੀ ਸਿਰਫ ਕਾਨੂੰਨੀ ਪੇਸ਼ੇ ਵਿੱਚ ਹੀ ਕਿਉਂ? ਅਜਿਹੀ ਫੀਸ ਮੁਆਫ਼ੀ ਨੂੰ ਮੈਡੀਕਲ ਖੇਤਰ ਤੱਕ ਵਧਾਇਆ ਜਾਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਉਹ ਪਟੀਸ਼ਨ ਖਾਰਜ ਕਰ ਰਹੀ ਹੈ।ਇਸ ਤੋਂ ਬਾਅਦ ਪਟੀਸ਼ਨਕਰਤਾ ਦੇ ਵਕੀਲ ਐਮ. ਕਰਪਗਾਮ ਨੇ ਪਟੀਸ਼ਨ ਵਾਪਸ ਲੈਣ ਦਾ ਫੈਸਲਾ ਕੀਤਾ। ਸੁਪਰੀਮ ਕੋਰਟ ਨੇ ਕਰਪਗਾਮ ਨੂੰ ਬਾਰ ਕੌਂਸਲ ਆਫ਼ ਇੰਡੀਆ ਨੂੰ ਇਸ ਸਬੰਧੀ ਪ੍ਰਤੀਨਿਧਤਾ ਕਰਨ ਦੀ ਇਜਾਜ਼ਤ ਦਿੱਤੀ। 

SHARE ARTICLE

ਏਜੰਸੀ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement