Uttarkashi Tunnel Rescue Operation News: ਸਰੀਰਕ ਤੌਰ ’ਤੇ ਚੁਨੌਤੀਪੂਰਨ ਅਤੇ ਭਾਵਨਾਤਮਕ ਤੌਰ ’ਤੇ ਮੁਸ਼ਕਲ ਸੀ ਸਾਡਾ ਤਜਰਬਾ : ਖੁਦਾਈ ਮਾਹਰ
Published : Dec 2, 2023, 4:31 pm IST
Updated : Dec 2, 2023, 4:33 pm IST
SHARE ARTICLE
File Photo
File Photo

ਅਮਰੀਕੀ ਆਗਰ ਮਸ਼ੀਨ ਮਲਬੇ ਨੂੰ ਸਾਫ਼ ਕਰਨ ਵਿਚ ਅਸਫ਼ਲ ਰਹਿਣ ਤੋਂ ਬਾਅਦ ‘ਰੈਟ ਹੋਲ ਮਾਈਨਿੰਗ’ ਮਾਹਰਾਂ ਨੂੰ ਖੁਦਾਈ ਲਈ ਸਦਿਆ ਗਿਆ ਸੀ

Mining Specialist on Uttarkashi Tunnel Rescue Operation News in Punjabi: ਉੱਤਰਾਖੰਡ ਦੇ ਉੱਤਰਕਾਸ਼ੀ ਵਿਚ ਸਿਲਕਿਆਰਾ ਸੁਰੰਗ ਵਿਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਲਈ ਮੁਹਿੰਮ ਵਿਚ ਬਚਾਅ ਦਲ ਦੀ ਅਗਵਾਈ ਕਰਨ ਵਾਲੇ ਐਡਵੋਕੇਟ ਹਸਨ ਨੇ ਕਿਹਾ ਕਿ ਉਨ੍ਹਾਂ ਦਾ ਅਨੁਭਵ ਸਰੀਰਕ ਤੌਰ 'ਤੇ ਚੁਨੌਤੀਪੂਰਨ ਅਤੇ ਭਾਵਨਾਤਮਕ ਤੌਰ ’ਤੇ ਮੁਸ਼ਕਲ ਸੀ।

ਬਚਾਅ ਕਾਰਜ ਦਾ ਅਪਣਾ ਤਜਰਬਾ ਸਾਂਝਾ ਕਰਦੇ ਹੋਏ ਹਸਨ ਨੇ ਦਸਿਆ ਕਿ ਉਸ ਨੇ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ 12 ਮਜ਼ਦੂਰ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਇਕ-ਇਕ ਕਰ ਕੇ ਚਾਰ ਤੋਂ ਪੰਜ ਘੰਟੇ ਕੰਮ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਟੀਮ ਨੂੰ ਇਕ ਮਿੰਟ ਦਾ ਵੀ ਬ੍ਰੇਕ ਲਏ ਬਗ਼ੈਰ 24 ਘੰਟੇ ਕੰਮ ਕਰਨ ਦੇ ਹੁਕਮ ਦਿਤੇ ਗਏ ਸਨ। ਉਨ੍ਹਾਂ ਕਿਹਾ, ‘‘ਸਾਨੂੰ ਇਹ ਵੀ ਡਰ ਸੀ ਕਿ ਜੇਕਰ ਆਪਰੇਸ਼ਨ ਦੌਰਾਨ ਮਿੱਟੀ ਸਾਡੇ 'ਤੇ ਡਿੱਗ ਗਈ, ਤਾਂ ਅਸੀਂ ਬਚ ਨਹੀਂ ਸਕਾਂਗੇ।’’

ਦੱਸ ਦਇਏ ਕਿ ਸੁਰੰਗ ਦਾ ਇਕ ਹਿੱਸਾ ਡਿੱਗਣ ਕਾਰਨ ਇਸ ਦੇ ਅੰਦਰ 41 ਮਜ਼ਦੂਰ ਫਸ ਗਏ ਸਨ, ਜਿਨ੍ਹਾਂ ਨੂੰ 17 ਦਿਨਾਂ ਬਾਅਦ ਮੰਗਲਵਾਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅਮਰੀਕੀ ਆਗਰ ਮਸ਼ੀਨ ਮਲਬੇ ਨੂੰ ਸਾਫ਼ ਕਰਨ ਵਿਚ ਅਸਫ਼ਲ ਰਹਿਣ ਤੋਂ ਬਾਅਦ ‘ਰੈਟ ਹੋਲ ਮਾਈਨਿੰਗ’ ਮਾਹਰਾਂ ਦੀ 12 ਮੈਂਬਰੀ ਟੀਮ ਨੂੰ ਖੁਦਾਈ ਲਈ ਸਦਿਆ ਗਿਆ ਸੀ।

ਹਸਨ ਨੇ ਕਿਹਾ, ‘‘ਅਸੀਂ ਸੁਣਿਆ ਹੈ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ 50,000 ਰੁਪਏ ਦਾ ਇਨਾਮ ਦੇਣਗੇ। ਸਾਨੂੰ ਪ੍ਰਧਾਨ ਮੰਤਰੀ ਤੋਂ ਅਜੇ ਤਕ ਅਜਿਹਾ ਕੋਈ ਜਵਾਬ ਨਹੀਂ ਮਿਲਿਆ ਹੈ ਪਰ ਸਾਡੇ ਵਲੋਂ, ਅਸੀਂ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਾਂ।’’ ਅਧਿਕਾਰੀਆਂ ਨੇ ਦਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ‘ਰੈਟ ਹੋਲ ਮਾਈਨਿੰਗ’ ਮਾਹਰਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਬਚਾਅ ਕਾਰਜ ’ਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ ਕੁਝ ਦਿੱਲੀ ਜਲ ਬੋਰਡ ਲਈ ਸੀਵਰੇਜ ਲਾਈਨਾਂ ਅਤੇ ਪਾਈਪ ਲਾਈਨਾਂ ਵਿਛਾਉਣ ਦਾ ਕੰਮ ਕਰਦੇ ਹਨ।

ਬਚਾਅ ਮੁਹਿੰਮ ਵਿਚ ਸ਼ਾਮਲ ਇਕ ਹੋਰ ‘ਰੈਟ ਹੋਲ ਮਾਈਨਰ’ ਮਾਹਰ ਮੁੰਨਾ ਕੁਰੈਸ਼ੀ ਨੇ ਦਸਿਆ, ‘‘ਸਾਨੂੰ ਬਚਾਅ ਕਾਰਜ ਲਈ ਉੱਤਰਾਖੰਡ ਬੁਲਾਇਆ ਗਿਆ ਸੀ ਅਤੇ ਅਸੀਂ ਖੁਸ਼ ਹਾਂ ਕਿ ਅਸੀਂ ਕੰਮ ਪੂਰਾ ਕਰ ਲਿਆ ਹੈ। ਇਹ ਮੇਰੀ ਦੇਸ਼ ਸੇਵਾ ਦੀ ਭਾਵਨਾ ਹੈ ਅਤੇ ਮੈਨੂੰ ਇਸ ਕੰਮ ਵਿਚ ਬਿਲਕੁਲ ਵੀ ਡਰ ਨਹੀਂ ਲੱਗਾ।’’

(For more news apart from Mining specialist on Uttarkashi tunnel rescue operation, stay tuned to Rozana Spokesman)

SHARE ARTICLE

ਏਜੰਸੀ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement