Telangana Assembly Election News: ਭਲਕੇ ਵੋਟਾਂ ਦੀ ਗਿਣਤੀ ਮਗਰੋਂ ਹੋਵੇਗਾ ਬੀ.ਆਰ.ਐਸ., ਕਾਂਗਰਸ ਅਤੇ ਭਾਜਪਾ ਦੀ ਕਿਸਮਤ ਦਾ ਫ਼ੈਸਲਾ
Published : Dec 2, 2023, 6:22 pm IST
Updated : Dec 2, 2023, 6:22 pm IST
SHARE ARTICLE
File Photo
File Photo

119 ਮੈਂਬਰੀ ਤੇਲੰਗਾਨਾ ਵਿਧਾਨ ਸਭਾ ਲਈ 30 ਨਵੰਬਰ ਨੂੰ ਚੋਣਾਂ ਹੋਈਆਂ ਸਨ

Telangana Assembly Election News in Punjabi: ਤੇਲੰਗਾਨਾ ’ਚ ਕਈ ਐਗਜ਼ਿਟ ਪੋਲ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ’ਤੇ ਕਾਂਗਰਸ ਨੂੰ ਜਿੱਤ ਮਿਲਣ ਦੇ ਸੰਕੇਤ ਦੇ ਰਹੇ ਹਨ ਪਰ ਜ਼ਮੀਨੀ ਹਕੀਕਤ ਇਨ੍ਹਾਂ ਰੁਝਾਨਾਂ ਨਾਲ ਕਿੰਨੀ ਕੁ ਮੇਲ ਖਾਂਦੀ ਹੈ, ਇਸ ਦਾ ਫ਼ੈਸਲਾ ਐਤਵਾਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਹੋਵੇਗਾ। 119 ਮੈਂਬਰੀ ਤੇਲੰਗਾਨਾ ਵਿਧਾਨ ਸਭਾ ਲਈ 30 ਨਵੰਬਰ ਨੂੰ ਚੋਣਾਂ ਹੋਈਆਂ ਸਨ। 

ਐਤਵਾਰ ਸ਼ਾਮ ਤਕ ਇਹ ਸਪੱਸ਼ਟ ਹੋ ਜਾਵੇਗਾ ਕਿ ਕੀ ਵੋਟਰਾਂ ਨੇ ਆਖਰਕਾਰ ਅਗਲੇ ਪੰਜ ਸਾਲਾਂ ਲਈ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਉ ਦੀ ਅਗਵਾਈ ਵਾਲੀ ਸਰਕਾਰ ਨੂੰ ਲਗਾਤਾਰ ਤੀਜਾ ਮੌਕਾ ਦਿਤਾ ਹੈ, ਜਾਂ ਕਾਂਗਰਸ ਦੀਆਂ ‘ਛੇ ਗਰੰਟੀਆਂ’ ਨੇ ਅਪਣਾ ਜਾਦੂ ਚਲਾਇਆ ਹੈ ਜਾਂ ਕੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪਛੜੇ ਵਰਗ ਦੇ ਨੇਤਾ ਮੁੱਖ ਮੰਤਰੀ ਬਣਨ ਲਈ ਸਹੀ ਦਾਅ ਹਨ। ਇਸ ਤੋਂ ਇਲਾਵਾ ਸੂਬੇ ’ਚ ਲੋਕਾਂ ਦੇ ਖੰਡਿਤ ਫਤਵੇ ਦੀ ਵੀ ਸੰਭਾਵਨਾ ਹੈ। 

ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ 2,290 ਉਮੀਦਵਾਰ ਮੈਦਾਨ ’ਚ ਹਨ, ਜਿਨ੍ਹਾਂ ’ਚ ਬੀ.ਆਰ.ਐਸ. ਮੁਖੀ ਕੇ. ਚੰਦਰਸ਼ੇਖਰ ਰਾਉ, ਉਨ੍ਹਾਂ ਦੇ ਬੇਟੇ ਅਤੇ ਸਰਕਾਰ ’ਚ ਮੰਤਰੀ ਕੇ.ਟੀ. ਰਾਮਾ ਰਾਉ, ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਏ. ਰੇਵਨਾਥ ਰੈੱਡੀ ਅਤੇ ਭਾਜਪਾ ਲੋਕ ਸਭਾ ਮੈਂਬਰ ਬੰਦੀ ਸੰਜੇ ਕੁਮਾਰ, ਡੀ. ਅਰਵਿੰਦ ਅਤੇ ਸੋਯਮ ਬਾਪੂ ਰਾਉ ਸ਼ਾਮਲ ਹਨ। 

ਬੀ.ਆਰ.ਐਸ. ਨੇ ਸੂਬੇ ਦੀਆਂ ਸਾਰੀਆਂ 119 ਸੀਟਾਂ ’ਤੇ ਅਪਣੇ ਉਮੀਦਵਾਰ ਖੜ੍ਹੇ ਕੀਤੇ ਹਨ, ਜਦਕਿ ਭਾਜਪਾ ਅਤੇ ਜਨ ਸੈਨਾ ਨੇ ਚੋਣਾਂ ਤੋਂ ਪਹਿਲਾਂ ਹੋਏ ਸਮਝੌਤੇ ਤਹਿਤ ਕ੍ਰਮਵਾਰ 111 ਅਤੇ 8 ਸੀਟਾਂ ’ਤੇ ਚੋਣ ਲੜੀ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਅਪਣੀ ਸਹਿਯੋਗੀ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਨੂੰ ਇਕ ਸੀਟ ਦਿਤੀ। ਅਸਦੁਦੀਨ ਓਵੈਸੀ ਦੀ ਅਗਵਾਈ ਵਾਲੀ ਏ.ਆਈ.ਐਮ.ਆਈ.ਐਮ. 9 ਵਿਧਾਨ ਸਭਾ ਸੀਟਾਂ ’ਤੇ ਚੋਣ ਮੈਦਾਨ ’ਚ ਸੀ। 

ਕੇ.ਸੀ.ਆਰ. (ਚੰਦਰਸ਼ੇਖਰ ਰਾਉ) ਦੋ ਵਿਧਾਨ ਸਭਾ ਹਲਕਿਆਂ ਗਜਵੇਲ ਅਤੇ ਕਾਮਾਰੈੱਡੀ ਤੋਂ ਚੋਣ ਲੜ ਰਹੇ ਹਨ, ਜਦਕਿ ਰੇਵੰਤ ਰੈੱਡੀ ਕੋਦੰਗਲ ਅਤੇ ਕਾਮਾਰੈੱਡੀ ਚੋਣ ਲੜ ਰਹੇ ਹਨ। ਭਾਜਪਾ ਨੇ ਅਪਣੇ ਵਿਧਾਇਕ ਏਤਾਲਾ ਰਾਜੇਂਦਰ ਨੂੰ ਹੁਜ਼ੂਰਾਬਾਦ, ਗਜਵੇਲ ਤੋਂ ਚੋਣ ਮੈਦਾਨ ’ਚ ਉਤਾਰਿਆ ਹੈ, ਜਿੱਥੋਂ ਉਹ ਮੌਜੂਦਾ ਵਿਧਾਇਕ ਵੀ ਹਨ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਦੌਰਾਨ ਕਈ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਹੈਦਰਾਬਾਦ ’ਚ ਬਹੁਤ ਧੂਮਧਾਮ ਨਾਲ ਰੋਡ ਸ਼ੋਅ ਕੀਤਾ, ਜਦਕਿ ਕੇ.ਸੀ.ਆਰ. ਨੇ ਅਪਣੀ ਜ਼ੋਰਦਾਰ ਮੁਹਿੰਮ ’ਚ 96 ਰੈਲੀਆਂ ਨੂੰ ਸੰਬੋਧਨ ਕੀਤਾ।  ਬੀ.ਆਰ.ਐਸ. ਮੁਹਿੰਮ ਪਿਛਲੀ ਕਾਂਗਰਸ ਸਰਕਾਰ ਦੀਆਂ ਅਸਫਲਤਾਵਾਂ ਅਤੇ ਕਿਸਾਨਾਂ ਅਤੇ ਔਰਤਾਂ ਲਈ ਭਲਾਈ ਸਕੀਮਾਂ ’ਤੇ ਕੇਂਦਰਤ ਸੀ। ਰਾਉ ਨੇ ਤੇਲੰਗਾਨਾ ਲਈ ਰਾਜ ਦੇ ਦਰਜੇ ਲਈ ਅਪਣੇ ਸੰਘਰਸ਼ ਬਾਰੇ ਵੀ ਜ਼ੋਰਦਾਰ ਢੰਗ ਨਾਲ ਗੱਲ ਕੀਤੀ। 

ਕਾਂਗਰਸ ਨੇ ਅਪਣੀ ਚੋਣ ਮੁਹਿੰਮ ਦੌਰਾਨ ਬੀ.ਆਰ.ਐਸ. ਸਰਕਾਰ ’ਚ ਕਥਿਤ ਭ੍ਰਿਸ਼ਟਾਚਾਰ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਅਤੇ ਇਸ ਦੀਆਂ ‘ਛੇ ਗਰੰਟੀਆਂ’ ਅਤੇ ਸ਼ਾਸਨ ’ਚ ‘ਤਬਦੀਲੀ’ ਦੀ ਜ਼ਰੂਰਤ ’ਤੇ ਜ਼ੋਰ ਦਿਤਾ। ਅਪਣੀ ਚੋਣ ਮੁਹਿੰਮ ਦੌਰਾਨ ਭਾਜਪਾ ਨੇ ‘ਡਬਲ ਇੰਜਣ ਸਰਕਾਰ’, ਕੇ.ਸੀ.ਆਰ. ਦੇ ‘ਭਾਈ-ਭਤੀਜਾਵਾਦ’ ਅਤੇ ਕਥਿਤ ਭ੍ਰਿਸ਼ਟਾਚਾਰ ਦੇ ਮੁੱਦਿਆਂ ’ਤੇ ਸੂਬਾ ਸਰਕਾਰ ’ਤੇ ਨਿਸ਼ਾਨਾ ਸਾਧਿਆ ਅਤੇ ਵਾਅਦਾ ਕੀਤਾ ਕਿ ਜੇਕਰ ਸੂਬੇ ’ਚ ਸਰਕਾਰ ਬਣਦੀ ਹੈ ਤਾਂ ਪਿਛੜੀਆਂ ਜਾਤੀਆਂ ਦੇ ਨੇਤਾ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ। ਤੇਲੰਗਾਨਾ ’ਚ 30 ਨਵੰਬਰ ਨੂੰ ਹੋਈਆਂ ਚੋਣਾਂ ’ਚ ਕੁਲ 3.26 ਕਰੋੜ ਵੋਟਰਾਂ ’ਚੋਂ 71.34 ਫੀ ਸਦੀ ਨੇ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

(For more news apart from Who will be the CM of Telangana, stay tuned to Rozana Spokesman)

SHARE ARTICLE

ਏਜੰਸੀ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement