Divya Pahuja Murder News: ਗੈਂਗਸਟਰ ਦੀ ਪ੍ਰੇਮਿਕਾ ਦਾ ਕਤਲ, ਲਾਸ਼ ਠਿਕਾਣੇ ਲਗਾਉਣ ਲਈ ਦਿਤੇ 10 ਲੱਖ ਰੁਪਏ

By : GAGANDEEP

Published : Jan 3, 2024, 5:49 pm IST
Updated : Jan 3, 2024, 7:08 pm IST
SHARE ARTICLE
Murder of gangster Sandeep Gadoli's girlfriend in Haryana News in punjabi
Murder of gangster Sandeep Gadoli's girlfriend in Haryana News in punjabi

Divya Pahuja Murder News: CCTV ਰਾਹੀਂ ਹੋਇਆ ਖੁਲਾਸਾ

Murder of gangster Sandeep Gadoli's girlfriend in Haryana News in punjabi : ਗੈਂਗਸਟਰ ਸੰਦੀਪ ਗਡੋਲੀ ਦੀ ਪ੍ਰੇਮਿਕਾ ਦਾ ਹਰਿਆਣਾ ਦੇ ਗੁਰੂਗ੍ਰਾਮ 'ਚ ਕਤਲ ਕਰ ਦਿਤਾ ਗਿਆ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਬੀ.ਐੱਮ.ਡਬਲਿਊ ਕਾਰ 'ਚ ਪਾ ਕੇ ਠਿਕਾਣੇ ਲਗਾ ਦਿਤਾ। ਪੁਲਿਸ ਨੇ ਦੋਸ਼ੀ ਹੋਟਲ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਅਜੇ ਤੱਕ ਲੜਕੀ ਦੀ ਲਾਸ਼ ਅਤੇ ਉਸ ਦੀ ਲਾਸ਼ ਨੂੰ ਠਿਕਾਣੇ ਲਗਾਉਣ ਵਾਲੇ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।

ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਵਲੋਂ ਜਲ ਸੰਭਾਲ ਯਤਨਾਂ ਨੂੰ ਹੁਲਾਰਾ ਦੇਣ ਲਈ ਕੁਆਂਟਮ ਪੇਪਰਜ਼ ਲਿਮਟਿਡ ਨਾਲ ਸਮਝੌਤਾ 

ਜਾਂਚ ਦੌਰਾਨ ਪੁਲਿਸ ਨੂੰ ਹੋਟਲ ਦੇ ਕਮਰੇ ਦੀ ਕੰਧ 'ਤੇ ਖੂਨ ਦੇ ਧੱਬੇ ਮਿਲੇ। ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਦੋ ਲੋਕ ਲੜਕੀ ਦੀ ਲਾਸ਼ ਨੂੰ ਘਸੀਟਦੇ ਹੋਏ ਦਿਖਾਈ ਦੇ ਰਹੇ ਹਨ। ਲੜਕੀ ਦੀ ਪਛਾਣ ਦਿਵਿਆ ਪਾਹੂਜਾ (27) ਵਜੋਂ ਹੋਈ ਹੈ। ਉਹ ਬਲਦੇਵ ਨਗਰ ਦੀ ਰਹਿਣ ਵਾਲੀ ਸੀ। ਦਿਵਿਆ ਗੁਰੂਗ੍ਰਾਮ ਦੇ ਮੋਸਟ ਵਾਂਟੇਡ ਅਤੇ ਇਨਾਮੀ ਗੈਂਗਸਟਰ ਸੰਦੀਪ ਗਡੋਲੀ ਦੀ ਪ੍ਰੇਮਿਕਾ ਸੀ।

ਇਹ ਵੀ ਪੜ੍ਹੋ: ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੰਦੀਪ 2016 ਵਿੱਚ ਮੁੰਬਈ ਵਿੱਚ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਦਿਵਿਆ ਇਸ ਕਤਲ ਕਾਂਡ ਦੀ ਮੁੱਖ ਮੁਲਜ਼ਮ ਸੀ। 7 ਸਾਲ ਜੇਲ ਵਿੱਚ ਰਹਿਣ ਤੋਂ ਬਾਅਦ ਉਹ ਜੁਲਾਈ 2023 ਵਿੱਚ ਮੁੰਬਈ ਹਾਈ ਕੋਰਟ ਤੋਂ ਜ਼ਮਾਨਤ ਲੈ ਕੇ ਬਾਹਰ ਆਈ ਸੀ।

ਦਿਵਿਆ ਦਾ ਮੌਜੂਦਾ ਬੁਆਏਫ੍ਰੈਂਡ, ਹੋਟਲ ਮਾਲਕ ਅਭਿਜੀਤ ਦਿੱਲੀ ਦਾ ਰਹਿਣ ਵਾਲਾ ਹੈ। ਮੁਲਜ਼ਮ ਲਾਸ਼ ਦਾ ਨਿਪਟਾਰਾ ਕਰਨ ਲਈ ਪੰਜਾਬ ਵੱਲ ਗਏ ਸਨ। ਪੁਲਿਸ ਉਨ੍ਹਾਂ ਦੇ ਟਿਕਾਣੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦਿਵਿਆ ਪਾਹੂਜਾ 1 ਜਨਵਰੀ ਨੂੰ ਹੋਟਲ ਮਾਲਕ ਅਭਿਜੀਤ ਸਿੰਘ ਨਾਲ ਘੁੰਮਣ ਆਈ ਸੀ। ਫਿਰ ਅਭਿਜੀਤ ਅਤੇ ਇਕ ਹੋਰ ਵਿਅਕਤੀ ਦੇ ਨਾਲ, ਉਹ 2 ਜਨਵਰੀ ਨੂੰ ਸਵੇਰੇ 4:15 ਵਜੇ ਗੁਰੂਗ੍ਰਾਮ ਦੇ ਸਿਟੀ ਪੁਆਇੰਟ ਹੋਟਲ ਪਹੁੰਚੀ। ਪਤਾ ਲੱਗਾ ਹੈ ਕਿ 2 ਜਨਵਰੀ ਦੀ ਸਵੇਰ ਨੂੰ ਅਭਿਜੀਤ ਸਿੰਘ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਦਿਵਿਆ ਦਾ ਕਤਲ ਕਰ ਦਿੱਤਾ ਸੀ। ਉਸ ਨੇ ਆਪਣੀ ਬੀਐਮਡਬਲਯੂ ਕਾਰ ਵਿੱਚ ਲਾਸ਼ ਰੱਖ ਕੇ ਉਸ ਦੇ ਨਿਪਟਾਰੇ ਲਈ ਆਪਣੇ ਦੋ ਹੋਰ ਸਾਥੀਆਂ ਨੂੰ 10 ਲੱਖ ਰੁਪਏ ਦਿੱਤੇ।

ਇਹ ਵੀ ਪੜ੍ਹੋ: Punjab News: 26 ਜਨਵਰੀ ਨੂੰ ਰਾਜਪਾਲ, CM ਮਾਨ ਅਤੇ ਮੰਤਰੀ ਇਨ੍ਹਾਂ ਜ਼ਿਲ੍ਹਿਆਂ ਵਿਚ ਲਹਿਰਾਉਣਗੇ ਤਿਰੰਗਾ, ਵੇਖੋ ਸੂਚੀ  

ਗੁਰੂਗ੍ਰਾਮ ਪੁਲਿਸ ਦੇ ਏਸੀਪੀ ਮੁਕੇਸ਼ ਅਨੁਸਾਰ ਦਿਵਿਆ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦਸਿਆ ਕਿ ਦਿਵਿਆ ਗੁਰੂਗ੍ਰਾਮ ਦੇ ਬੱਸ ਸਟੈਂਡ ਦੇ ਕੋਲ ਸਥਿਤ ਇਕ ਹੋਟਲ ਦੇ ਮਾਲਕ ਅਭਿਜੀਤ ਨਾਮ ਦੇ ਵਿਅਕਤੀ ਦੇ ਨਾਲ ਗਈ ਸੀ, ਫਿਰ ਦਿਵਿਆ ਦਾ ਫ਼ੋਨ ਸਵਿੱਚ ਆਫ਼ ਆਉਣ ਲੱਗਾ। ਇਸ ਤੋਂ ਬਾਅਦ ਪੁਲਿਸ ਹੋਟਲ ਸਿਟੀ ਪੁਆਇੰਟ ਪਹੁੰਚੀ। ਜਦੋਂ ਉਥੋਂ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਦਿਵਿਆ ਦਾ ਕਤਲ ਕੀਤਾ ਗਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਅਭਿਜੀਤ ਨੂੰ ਗ੍ਰਿਫਤਾਰ ਕਰ ਲਿਆ।

For more news apart from Murder of gangster Sandeep Gadoli's girlfriend in Haryana News in punjabi, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM
Advertisement