Maharashtra News : ਮਹਾਰਾਸ਼ਟਰ 'ਚ ਜਦੋਂ ਮ੍ਰਿਤਕ ਦੇ ਚੱਲੇ ਦੁਬਾਰਾ ਚੱਲੇ ਸਾਹ

By : BALJINDERK

Published : Jan 3, 2025, 12:54 pm IST
Updated : Jan 3, 2025, 12:54 pm IST
SHARE ARTICLE
ਬਜ਼ੁਰਗ ਪਾਂਡੁਰੰਗ ਉਲਪੇ
ਬਜ਼ੁਰਗ ਪਾਂਡੁਰੰਗ ਉਲਪੇ

Maharashtra News : ਐਂਬੂਲੈਂਸ 'ਚ ਸਪੀਡ ਬਰੇਕਰ ’ਚ ਉਛਾਲਣ ਤੋਂ ਬਾਅਦ ਲੱਗਿਆ ਹੱਥ ਹਿਲਾਉਣ 

Maharashtra News in Punjabi : ਮਹਾਰਾਸ਼ਟਰ ਦੇ ਕੋਲਹਾਪੁਰ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਤੋਂ ਬਾਅਦ ਬਜ਼ੁਰਗ ਮੁੜ ਜ਼ਿੰਦਾ ਹੋ ਗਿਆ। ਅਸਲ ’ਚ ਲਾਸ਼ ਨੂੰ ਐਂਬੂਲੈਂਸ ਵਿੱਚ ਲਿਜਾਇਆ ਜਾ ਰਿਹਾ ਸੀ ਜਦੋਂ ਐਂਬੂਲੈਂਸ ਨੇ ਸਪੀਡ ਬ੍ਰੇਕਰ 'ਤੇ ਉਛਲੀ ਤਾਂ ਬਜ਼ੁਰਗ ਦੇ ਸਾਹ ਵਾਪਸ ਆ ਗਏ। ਪਰਿਵਾਰਕ ਮੈਂਬਰ ਫਿਰ ਬਜ਼ੁਰਗ ਨੂੰ ਹਸਪਤਾਲ ਲੈ ਗਏ ਅਤੇ ਡਾਕਟਰਾਂ ਦੇ ਜਾਂਚ ਕਰਨ ਤੋਂ ਬਾਅਦ ਬਜ਼ੁਰਗ ਦੀ ਸਿਹਤ ਠੀਕ ਪਾਈ ਗਈ ਅਤੇ ਘਰ ਭੇਜ ਦਿੱਤਾ ਗਿਆ।

ਬਜ਼ੁਰਗ  ਨੂੰ 16 ਦਸੰਬਰ ਨੂੰ ਦਿਲ ਦਾ ਦੌਰਾ ਪਿਆ, ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕੋਲਹਾਪੁਰ ਦੇ ਕਸਬਾ ਬਾਵੜਾ ਇਲਾਕੇ ਦੇ ਰਹਿਣ ਵਾਲੇ ਪਾਂਡੁਰੰਗ ਉਲਪੇ ਦੀ ਉਮਰ 65 ਸਾਲ ਹੈ। 16 ਦਸੰਬਰ ਦੀ ਸ਼ਾਮ ਨੂੰ, ਪਾਂਡੁਰੰਗ ਨੂੰ ਅਚਾਨਕ ਚੱਕਰ ਆਇਆ, ਦਿਲ ਦਾ ਦੌਰਾ ਪਿਆ ਅਤੇ ਘਰ ਵਿੱਚ ਡਿੱਗ ਗਿਆ।

ਪਰਿਵਾਰ ਵਾਲਿਆਂ ਨੇ ਉਸ ਨੂੰ ਇਲਾਜ ਲਈ ਕੋਲਹਾਪੁਰ ਦੇ ਗੰਗਾਵੇਸ਼ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਦੋ-ਤਿੰਨ ਘੰਟੇ ਬਾਅਦ ਪਾਂਡੁਰੰਗ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਘਰ ਵਾਪਸ ਲਿਆਂਦਾ ਗਿਆ ਤਾਂ ਐਂਬੂਲੈਂਸ ’ਚ ਝਟਕਾ ਲੱਗਾ, ਉਸ ਨੇ ਦੁਬਾਰਾ ਸਾਹ ਲੈਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਘਰ ’ਚ ਪਾਂਡੁਰੰਗ ਦੇ ਅੰਤਿਮ ਸਸਕਾਰ ਦੀਆਂ ਤਿਆਰੀਆਂ ਹੋ ਰਹੀਆਂ ਸਨ ਪਰ ਰਸਤੇ ਵਿਚ ਹੀ ਬਜ਼ੁਰਗ ਦੇ ਸਾਹ ਚੱਲਣ ਨਾਲ ਉਹੀ ਲੋਕ ਖੁਸ਼ੀਆਂ ਮਨਾਉਣ ਲੱਗ ਪਏ।

ਐਂਬੂਲੈਂਸ ’ਚ ਮੌਜੂਦ ਪਾਂਡੁਰੰਗ ਦੇ ਰਿਸ਼ਤੇਦਾਰਾਂ ਨੇ ਦੇਖਿਆ ਕਿ ਉਸ ਦੀਆਂ ਉਂਗਲਾਂ ਅਤੇ ਹੱਥ ਕੰਬ ਰਹੇ ਸਨ। ਪਾਂਡੁਰੰਗ ਵੀ ਸਾਹ ਲੈਣ ਲੱਗਾ। ਤੁਰੰਤ ਉਨ੍ਹਾਂ ਨੂੰ ਉਸੇ ਐਂਬੂਲੈਂਸ ਵਿੱਚ ਕਦਮਵਾੜੀ ਖੇਤਰ ਦੇ ਇੱਕ ਵੱਡੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਲਗਭਗ 15 ਦਿਨਾਂ ਦੇ ਇਲਾਜ ਤੋਂ ਬਾਅਦ, ਪਾਂਡੁਰੰਗ ਤਾਤਿਆ ਵੀਰਵਾਰ ਨੂੰ ਘਰ ਵਾਪਸ ਆ ਗਿਆ ਹੈ।

(For more news apart from person killed in Maharashtra is alive, old man breathing is back News in Punjabi, stay tuned to Rozana Spokesman)

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement