
ਕਾਂਗਰਸ ਪਾਰਟੀ ਕੱਲ੍ਹ ਦੇਸ਼ ਭਰ ਵਿਚ ਪੂਰੇ ਭਾਰਤੀ ਹਿੰਦੂ ਮਹਾਸਭਾ ਦੇ ਮੈਬਰਾਂ ਦੇ ਵਿਰੁਧ ਸਾਰੇ ਸੂਬਾ ਹੈਡਕੁਆਰਟਰਾਂ ਵਿਚ ਸਵੇਰ 10 ਵਜੇ ਤੋਂ ਵਿਰੋਧ ਪ੍ਰਦਰਸ਼ਨ...
ਨਵੀਂ ਦਿੱਲੀ : ਕਾਂਗਰਸ ਪਾਰਟੀ ਕੱਲ੍ਹ ਦੇਸ਼ ਭਰ ਵਿਚ ਪੂਰੇ ਭਾਰਤੀ ਹਿੰਦੂ ਮਹਾਸਭਾ ਦੇ ਮੈਬਰਾਂ ਦੇ ਵਿਰੁਧ ਸਾਰੇ ਸੂਬਾ ਹੈਡਕੁਆਰਟਰਾਂ ਵਿਚ ਸਵੇਰ 10 ਵਜੇ ਤੋਂ ਵਿਰੋਧ ਪ੍ਰਦਰਸ਼ਨ ਕਰੇਗੀ। ਇਹ ਪ੍ਰਦਰਸ਼ਨ ਮਹਾਤਮਾ ਗਾਂਧੀ ਦੇ ਫੋਟੋ ਨੂੰ ਗੋਲੀ ਮਾਰਨ ਅਤੇ ਨਾਥੂਰਾਮ ਗੋਡਸੇ ਦੀ ਮੂਰਤੀ ਨੂੰ ਮਾਲਾ ਪਾਉਣ ਦੇ ਸਬੰਧ ਵਿਚ ਕੀਤਾ ਜਾਵੇਗਾ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿਚ 30 ਜਨਵਰੀ ਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਿਰੋਧ ਪ੍ਰਦਰਸ਼ਨ ਵਿਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਵੀ ਸ਼ਾਮਿਲ ਹੋਣਗੇ।
Congress: Party will hold a nationwide protest tomorrow from 10 am in all the state headquarters, to protest against the members of Akhil Bharat Hindu Mahasabha who used a pistol to shoot effigy of Mahatma Gandhi and garlanded the statue of Nathuram Godse on Jan 30 in UP. pic.twitter.com/6yhmKo8ZzF
— ANI (@ANI) February 3, 2019
ਦੱਸ ਦਈਏ ਕਿ ਹਿੰਦੂ ਮਹਾਸਭਾ ਦੀ ਰਾਸ਼ਟਰੀ ਸਕੱਤਰ ਪੂਜਾ ਸ਼ਕੁਨ ਪਾਂਡੇ ਨੇ 30 ਜਨਵਰੀ ਨੂੰ ਮਹਾਤਮਾ ਗਾਂਧੀ ਜੀ ਦੀ ਵਰ੍ਹੇਗੰਢ ਦੌਰਾਨ ਨਾਥੂਰਾਮ ਗੋਡਸੇ ਦੀ ਯਾਦ ਵਿਚ ਬਹਾਦਰੀ ਦਿਵਸ ਮਨਾਇਆ ਸੀ। ਪੂਜਾ ਸ਼ਕੁਨ ਨੇ ਗਾਂਧੀ ਜੀ ਦੀ ਫੋਟੋ ਨੂੰ ਤਿੰਨ ਗੋਲੀਆਂ ਮਾਰ ਕੇ ਉਸ ਨੂੰ ਸਾੜ ਦਿਤਾ। ਪੁਲਿਸ ਨੇ ਇਸ ਮਾਮਲੇ ਵਿਚ ਨੌਂ ਨਾਮਜ਼ਦ ਅਤੇ ਇਕ ਅਣਪਛਾਤੇ ਦੇ ਵਿਰੁਧ ਮੁਕੱਦਮਾ ਦਰਜ ਕੀਤਾ ਹੈ। ਇਕ ਦੋਸ਼ੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਮਹਾਸਭਾ ਨੇ ਇਕ ਪਰੋਗਰਾਮ ਦਾ ਪ੍ਰਬੰਧ ਕੀਤਾ ਸੀ। ਇਸ ਪ੍ਰੋਗਰਾਮ ਦਾ ਨਾਮ ਮਹਾਤਮਾ ਗਾਂਧੀ ਦੇ ਕਾਤਲ ਨਾਥੂਰਾਮ ਗੋਡਸੇ ਦੀ ਯਾਦ ਵਿਚ ਬਹਾਦਰੀ ਦਿਵਸ ਰੱਖਿਆ ਸੀ। ਇਸ ਵਿਚ ਪੂਜਾ ਸ਼ਕੁਨ ਪਾਂਡੇ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੂੰ ਗ਼ੱਦਾਰ ਦੱਸਿਆ। ਗੋਡਸੇ ਨੂੰ ਭਗਵਾਨ ਕ੍ਰਿਸ਼ਣ ਦੇ ਸਮਾਨ ਦੱਸਿਆ। ਸ਼ਕੁਨ ਨੇ ਕਿਹਾ ਕਿ ਜੇਕਰ ਗਾਂਧੀ ਹੋਰ ਜ਼ਿੰਦਾ ਰਹਿੰਦੇ ਤਾਂ ਦੇਸ਼ ਦੀ ਵੰਡ ਹੋਰ ਕਈ ਵਾਰ ਹੋ ਜਾਂਦੀ। ਇਸ ਲਈ ਗਾਂਧੀ ਦੀ ਤਸਵੀਰ ਨੂੰ ਤਿੰਨ ਗੋਲੀਆਂ ਮਾਰ ਕੇ ਉਨ੍ਹਾਂ ਦੀ ਫੋਟੋ ਨੂੰ ਸਾੜ ਦਿਤਾ।
Rahul Gandhi
ਸ਼ਕੁਨ ਨੇ ਕਿਹਾ ਸੀ ਕਿ ਨਾਥੂਰਾਮ ਗੋਡਸੇ ਨੇ ਦੇਸ਼ ਦੀ ਵੰਡ ਕਰਵਾਉਣ ਵਾਲੇ ਦਾ ਕਤਲ ਕੀਤਾ ਸੀ। ਇਸ ਲਈ ਪੂਰਾ ਭਾਰਤ ਹਿੰਦੂ ਮਹਾਸਭਾ 30 ਜਨਵਰੀ ਨੂੰ ਗਾਂਧੀ ਕਤਲ ਨੂੰ ਬਹਾਦਰੀ ਦਿਵਨ ਦੇ ਰੂਪ ਵਿਚ ਮਨਾਉਂਦਾ ਹੈ। ਜਿਵੇਂ ਗੋਡਸੇ ਨੇ ਗਾਂਧੀ ਦਾ ਕਤਲ ਕੀਤਾ ਸੀ, ਠੀਕ ਉਸੇ ਤਰ੍ਹਾਂ ਨਾਲ ਮਹਾਸਭਾ ਨੇ ਵੀ ਪ੍ਰਦਰਸ਼ਨ ਕੀਤਾ ਹੈ। ਅਸੀ ਗੋਡਸੇ ਉਤੇ ਮਾਣ ਕਰਦੇ ਹਾਂ।
ਇਸ ਮਾਮਲੇ ਵਿਚ ਗਾਂਧੀ ਪਾਰਕ ਥਾਣੇ ਦੇ ਐਸਆਈ ਸੰਜੀਵ ਕੁਮਾਰ ਨੇ ਭਾਰਤੀ ਹਿੰਦੂ ਮਹਾਸਭਾ ਦੀ ਰਾਸ਼ਟਰੀ ਸਕੱਤਰ ਪੂਜਾ ਸ਼ਕੁਨ ਪਾਂਡੇ, ਉਨ੍ਹਾਂ ਦੇ ਪਤੀ ਅਸ਼ੋਕ ਕੁਮਾਰ ਪਾਂਡੇ, ਮਨੋਜ, ਰਾਜੀਵ, ਜੈਵੀਰ ਸ਼ਰਮਾ, ਅਭਿਸ਼ੇਕ, ਗਜੇਂਦਰ ਕੁਮਾਰ, ਅਨਿਲ ਵਰਮਾ, ਔਰਤ ਕਰਮਚਾਰੀ ਉੱਤਮਾ ਸਿੰਘ ਅਤੇ ਇਕ ਅਣਪਛਾਤੇ ਸਮੇਤ ਕੁੱਲ 10 ਲੋਕਾਂ ਦੇ ਵਿਰੁਧ ਮੁਕੱਦਮਾ ਦਰਜ ਕਰਵਾਇਆ ਹੈ।