
ਮੇਰਠ ਦੇ ਬ੍ਰਹਮਪੁਰੀ ਖੇਤਰ 'ਚ ਕਬਾੜੀ ਬਾਜ਼ਾਰ 'ਚ ਸ਼ਨੀਵਾਰ ਰਾਤ ਨੂੰ ਪੀਏਸੀ ਦੇ ਸਿਪਾਹੀ ਨੂੰ ਜੱਮਕੇ ਕੁੱਟ ਕੇ ਸ਼ਰੇਆਮ ਕਨੂੰਨ ਹੱਥ 'ਚ ਲਿਆ ਗਿਆ। ਵੀਡੀਓ ....
ਮੇਰਠ: ਮੇਰਠ ਦੇ ਬ੍ਰਹਮਪੁਰੀ ਖੇਤਰ 'ਚ ਕਬਾੜੀ ਬਾਜ਼ਾਰ 'ਚ ਸ਼ਨੀਵਾਰ ਰਾਤ ਨੂੰ ਪੀਏਸੀ ਦੇ ਸਿਪਾਹੀ ਨੂੰ ਜੱਮਕੇ ਕੁੱਟ ਕੇ ਸ਼ਰੇਆਮ ਕਨੂੰਨ ਹੱਥ 'ਚ ਲਿਆ ਗਿਆ। ਵੀਡੀਓ 'ਚ ਤੁਸੀ ਵੇਖ ਸਕਦੇ ਹੋਂ ਕਿ ਕਿਵੇਂ ਜ਼ਮੀਨ 'ਤੇ ਡਿਗਿਆ ਪੀਏਸੀ ਦਾ ਸਿਪਾਹੀ ਬਚਾਉਣ ਦੀ ਗੁਹਾਰ ਲਗਾਉਂਦਾ ਰਿਹਾ, ਪਰ ਲੋਕ ਉਸ ਨੂੰ ਜੁੱਤੀਆਂ ਅਤੇ ਲੱਤਾਂ ਮਾਰਦੇ ਰਹੇ। ਮਾਮਲੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਆਧਾਰ 'ਤੇ ਪੁਲਿਸ ਅਧਿਕਾਰੀਆਂ ਨੇ ਜਾਂਚ ਬੈਠਾ ਦਿਤੀ ਹੈ।
मेरठ में सरेबाज़ार भीड़ ने पीएसी के जवान को पीटा, वीडियो हो रहा वायरल.. pic.twitter.com/bYwO7CkICB
— PRIYESH MISHRA (@priyeshmishra87) February 3, 2019
ਇੰਸਪੈਕਟਰ ਬ੍ਰਹਮਪੁਰੀ ਬ੍ਰੀਜੇਸ਼ ਸ਼ਰਮਾ ਨੇ ਦੱਸਿਆ ਕਿ ਜਾਂਚ 'ਚ ਸਾਹਮਣੇ ਆਇਆ ਹੈ ਕਿ ਪੀਏਸੀ ਦਾ ਸਿਪਾਹੀ ਸਚਿਨ ਕੁਮਾਰ ਸ਼ਨੀਵਾਰ ਰਾਤ ਕਿਸੇ ਕੰਮ ਤੋਂ ਬ੍ਰਹਮਪੁਰੀ ਖੇਤਰ 'ਚ ਗਿਆ ਸੀ। ਲੋਕਾਂ ਦਾ ਇਲਜ਼ਾਮ ਹੈ ਕਿ ਸਿਪਾਹੀ ਨਸ਼ੇ 'ਚ ਸੀ। ਉਨ੍ਹਾਂ ਨੇ ਦੱਸਿਆ ਕਿ ਕਬਾੜੀ ਬਾਜ਼ਾਰ ਦੇ ਕੋਲ ਜਿਵੇਂ ਹੀ ਸਿਪਾਹੀ ਪਹੁੰਚਿਆ ਤਾਂ ਕਿਸੇ ਗੱਲ ਨੂੰ ਲੈ ਕੇ ਉੱਥੇ ਮੌਜੂਦ ਕੁੱਝ ਲੋਕਾਂ ਤੋਂ ਉਸ ਦੀ ਬਹਿਸ ਹੋ ਗਈ।
ਜਿਸ ਤੋਂ ਬਾਅਦ ਅਚਾਨਕ 15-20 ਲੋਕ ਉੱਥੇ ਇਕਠੇ ਹੋਏ ਅਤੇ ਸਿਪਾਹੀ ਨੂੰ ਕੁੱਟਣਾ ਸ਼ੁਰੂ ਕਰ ਦਿਤਾ। ਸਿਪਾਹੀ ਗੁਹਾਰ ਲਗਾਉਂਦਾ ਰਿਹਾ ਪਰ ਉਸਦੇ ਬਾਅਦ ਵੀ ਭੀੜ ਉਸ ਨੂੰ ਕੁੱਟਦੀ ਰਹੀ। ਪੂਰੇ ਮਾਮਲੇ ਦੀ ਵੀਡੀਓ ਵਾਇਰਲ ਹੋਈ ਤਾਂ ਹੜਕੰਪ ਮੱਚ ਗਿਆ। ਐਸਪੀ ਸਿਟੀ ਰਣਵੀਜੈ ਸਿੰਘ ਨੇ ਇੰਸਪੈਕਟਰ ਤੋਂ ਮਾਮਲੇ ਦੀ ਜਾਣਕਾਰੀ ਲਈ। ਇੰਸਪੈਕਟਰ ਬ੍ਰਹਮਪੁਰੀ ਨੇ ਦੱਸਿਆ ਕਿ ਵੀਡੀਓ ਸ਼ਨੀਵਾਰ ਦੀ ਹੀ ਹੈ। ਜਾਂਚ ਕੀਤੀ ਜਾ ਰਹੀ ਹੈ। ਮਾਰ ਕੁੱਟ ਕਰਨ ਵਾਲਿਆਂ 'ਤੇ ਪੁਲਿਸ ਸਖ਼ਤ ਕਾੱਰਵਾਈ ਕਰੇਗੀ।