
ਆਮ ਬਜਟ ਅਤੇ ਕਿਸਾਨ ਅੰਦੋਲਨ ‘ਤੇ ਰਾਹੁਲ ਗਾਂਧੀ ਨੇ ਕੀਤੀ ਪ੍ਰੈੱਸ ਕਾਨਫਰੰਸ
ਨਵੀਂ ਦਿੱਲੀ: ਸਾਬਕਾ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਆਮ ਬਜਟ ਅਤੇ ਕਿਸਾਨ ਅੰਦੋਲਨ ਦੇ ਮੁੱਦੇ ‘ਤੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੇ ਇਹ ਬਜਟ ਇਕ ਫੀਸਦੀ ਅਬਾਦੀ ਲਈ ਹੀ ਬਣਾਇਆ ਹੈ। ਸਰਕਾਰ ‘ਤੇ ਹਮਲਾ ਬੋਲਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਸਰਕਾਰ ਨੂੰ ਆਮ ਆਦਮੀ ਦੇ ਹੱਥ ਵਿਚ ਪੈਸੇ ਦੇਣੇ ਚਾਹੀਦੇ ਹਨ।
Rahul Gandhi
ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਮੈਨੂੰ ਉਮੀਦ ਸੀ ਕਿ ਸਰਕਾਰ 99 ਫੀਸਦੀ ਅਬਾਦੀ ਲਈ ਬਜਟ ਪੇਸ਼ ਕਰੇਗੀ ਪਰ ਇਹ ਬਜਟ ਸਿਰਫ ਇਕ ਫੀਸਦੀ ਅਬਾਦੀ ਲਈ ਬਣਿਆ ਹੈ। ਸਰਕਾਰ ‘ਤੇ ਦੋਸ਼ ਲਗਾਉਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੇ ਛੋਟੇ, ਮੱਧ ਵਪਾਰੀਆਂ, ਮਜ਼ਦੂਰਾਂ, ਕਿਸਾਨਾਂ ਦੇ ਪੈਸੇ ਖੋਹ ਕੇ ਇਸ ਨੂੰ ਪੰਜ ਦਸ ਫੀਸਦੀ ਲੋਕਾਂ ਦੀ ਜੇਬ ਵਿਚ ਪਾ ਦਿੱਤਾ।
Farmers Protest
ਕਿਸਾਨ ਅੰਦੋਲਨ ਬਾਰੇ ਗੱਲ ਕਰਦਿਆਂ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੂੰ ਜਲਦ ਹੀ ਸਮੱਸਿਆ ਦਾ ਹੱਲ਼ ਕੱਢਣ ਦੀ ਲੋੜ ਹੈ। ਕਿਸਾਨ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹਨ ਅਤੇ ਸਰਕਾਰ ਉਹਨਾਂ ‘ਤੇ ਅੱਤਿਆਚਾਰ ਕਰ ਰਹੀ ਹੈ। ਕਿਸਾਨਾਂ ਦੀ ਬਸ ਇਹੀ ਮੰਗ ਹੈ ਕਿ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ।
PM Modi with Rahul Gandhi
ਰਾਹੁਲ ਗਾਂਧੀ ਨੇ ਕਿਹਾ ਦਿੱਲੀ ਕਿਸਾਨਾਂ ਨਾਲ ਘਿਰੀ ਹੋਈ ਹੈ। ਦਿੱਲੀ ਨੂੰ ਕਿਲ੍ਹੇ ਵਿਚ ਕਿਉਂ ਬੰਦ ਕੀਤਾ ਜਾ ਰਿਹਾ ਹੈ। ਅਸੀਂ ਉਹਨਾਂ ਨੂੰ ਮਾਰ ਰਹੇ ਹਾਂ ਜਾਂ ਡਰਾ ਰਹੇ ਹਾਂ? ਸਰਕਾਰ ਉਹਨਾਂ ਨਾਲ ਗੱਲ ਕਿਉਂ ਨਹੀਂ ਕਰ ਰਹੀ ਹੈਂ। ਇਹ ਸਮੱਸਿਆ ਦੇਸ਼ ਲਈ ਠੀਕ ਨਹੀਂ ਹੈ। ਇਸ ਤੋਂ ਅੱਗੇ ਰਾਹੁਲ ਗਾਂਧੀ ਨੇ ਗ੍ਰੇਟਾ ਥਨਬਰਗ ਅਤੇ ਰਿਹਾਨਾ ਦੇ ਟਵੀਟ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਦੇਸ਼ ਦੇ ਅੰਦਰੂਨੀ ਮਾਮਲਾ ਹੈ।