Baddi Factory Fire News: ਬੱਦੀ ਕਾਸਮੈਟਿਕ ਫੈਕਟਰੀ ’ਚ ਅੱਗ ਲੱਗਣ ਕਾਰਨ 8 ਲੋਕ ਅਜੇ ਵੀ ਲਾਪਤਾ; ਰਾਤ ਭਰ ਜਾਰੀ ਰਹੇ ਬਚਾਅ ਕਾਰਨ
Published : Feb 3, 2024, 11:20 am IST
Updated : Feb 3, 2024, 11:20 am IST
SHARE ARTICLE
Himachal Pradesh Baddi Factory Fire
Himachal Pradesh Baddi Factory Fire

19 ਘੰਟੇ ਬਾਅਦ ਵੀ ਅੱਗ 'ਤੇ ਨਹੀਂ ਪਾਇਆ ਗਿਆ ਕਾਬੂ, ਇਕ ਦੀ ਮੌਤ

Himachal Pradesh Baddi Factory Fire News in Punjabi: ਹਿਮਾਚਲ ਪ੍ਰਦੇਸ਼ ਦੇ ਬੱਦੀ 'ਚ ਕਾਸਮੈਟਿਕ-ਪਰਫਿਊਮ ਬਣਾਉਣ ਵਾਲੀ ਐਨਆਰ ਅਰੋਮਾ ਫੈਕਟਰੀ 'ਚ ਲੱਗੀ ਅੱਗ 'ਤੇ 19 ਘੰਟੇ ਬਾਅਦ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀ ਰਾਤ ਭਰ ਜੁਟੇ ਰਹੇ। ਉਹ ਅਜੇ ਵੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਫੈਕਟਰੀ ਦੀ ਤੀਜੀ ਮੰਜ਼ਿਲ 'ਚ ਅੱਗ ਲੱਗਣ ਕਾਰਨ ਫਾਇਰ ਬ੍ਰਿਗੇਡ ਕਰਮਚਾਰੀ, ਪ੍ਰਸ਼ਾਸਨ ਅਤੇ ਐਨਡੀਆਰਐਫ ਦੀ ਟੀਮ ਅੰਦਰ ਨਹੀਂ ਜਾ ਸਕੀ।

ਨਾਲਾਗੜ੍ਹ ਦੇ ਐਸਡੀਐਮ ਦਿਵਯਾਂਸ਼ੂ ਸਿੰਘਲਾ ਨੇ ਦਸਿਆ ਕਿ ਹੁਣ ਤਕ 8 ਲੋਕਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੇ ਲਾਪਤਾ ਹੋਣ ਦੀ ਸੂਚਨਾ ਦਿਤੀ ਹੈ। ਇਸ ਹਾਦਸੇ ਵਿਚ 31 ਮੁਲਾਜ਼ਮ ਝੁਲਸ ਗਏ। ਇਨ੍ਹਾਂ ਵਿਚੋਂ 5 ਗੰਭੀਰ ਜ਼ਖ਼ਮੀ ਮਜ਼ਦੂਰਾਂ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿਤਾ ਗਿਆ। ਇਨ੍ਹਾਂ ਵਿਚੋਂ ਪਿੰਕੀ ਨਾਂ ਦੀ ਔਰਤ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਲੋਕ ਅਪਣਿਆਂ ਦੀ ਭਾਲ ਵਿਚ ਫੈਕਟਰੀ ਪਹੁੰਚ ਰਹੇ ਹਨ।

ਥਾਣਾ ਬੜੋਤੀਵਾਲਾ ਦੀ ਪੁਲਿਸ ਨੇ ਐਨਆਰ ਅਰੋਮਾ ਕੰਪਨੀ ਦੇ ਪ੍ਰਬੰਧਕਾਂ ਵਿਰੁਧ ਲਾਪ੍ਰਵਾਹੀ ਦਾ ਕੇਸ ਦਰਜ ਕਰ ਲਿਆ ਹੈ। ਇਸ ਕੰਪਨੀ ਦਾ ਮਾਲਕ ਗੁਜਰਾਤ ਦਾ ਵਸਨੀਕ ਦਸਿਆ ਜਾ ਰਿਹਾ ਹੈ। ਇਹ ਕੰਪਨੀ ਬੱਦੀ ਵਿਚ 15 ਸਾਲਾਂ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ।

ਸੋਲਨ ਦੇ ਡੀਸੀ ਮਨਮੋਹਨ ਸ਼ਰਮਾ ਨੇ ਦਸਿਆ ਕਿ ਰਾਤ 11 ਵਜੇ ਤਕ ਵੀ ਅੱਗ ਦੀਆਂ ਲਪਟਾਂ ਅਤੇ ਧੂੰਆਂ ਉੱਠ ਰਿਹਾ ਸੀ। ਇਸ ਕਾਰਨ ਐਨਡੀਆਰਐਫ ਜਾਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਫੈਕਟਰੀ ਵਿਚ ਦਾਖਲ ਨਹੀਂ ਹੋ ਸਕੇ। ਫੈਕਟਰੀ ਅੰਦਰੋਂ ਧੂੰਆਂ ਨਿਕਲਣ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ ਜਾਵੇਗਾ, ਟੀਮਾਂ ਅੰਦਰ ਜਾ ਕੇ ਜਾਂਚ ਕਰਨਗੀਆਂ। ਜਿਸ ਤੋਂ ਬਾਅਦ ਹੀ ਅੰਦਰੂਨੀ ਸਥਿਤੀ ਸਪੱਸ਼ਟ ਹੋ ਸਕੇਗੀ। ਫਿਲਹਾਲ ਫੈਕਟਰੀ ਵਿਚੋਂ ਕੋਈ ਲਾਸ਼ ਨਹੀਂ ਮਿਲੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਰਾਤ ਸਮੇਂ ਪ੍ਰੇਮ ਸਿੰਘ ਨਾਂਅ ਦਾ ਵਿਅਕਤੀ ਅਪਣੀ ਬੇਟੀ ਰਾਖੀ ਨੂੰ ਲੱਭਦਾ ਫੈਕਟਰੀ ਦੇ ਬਾਹਰ ਪਹੁੰਚ ਗਿਆ। ਜਿਸ ਨੇ ਦਸਿਆ ਕਿ ਬੇਟੀ ਅਜੇ ਘਰ ਵਾਪਸ ਨਹੀਂ ਆਈ ਹੈ। ਪ੍ਰੇਮ ਸਿੰਘ ਨਮ ਅੱਖਾਂ ਨਾਲ ਸੜੀ ਹੋਈ ਫੈਕਟਰੀ ਨੂੰ ਦੇਖਦਾ ਰਿਹਾ ਅਤੇ ਫਾਇਰ ਵਿਭਾਗ ਦੇ ਮੁਲਾਜ਼ਮਾਂ ਨੂੰ ਪੁੱਛਦਾ ਰਿਹਾ ਕਿ ਕੋਈ ਲੜਕੀ ਮਿਲੀ ਹੈ ਜਾਂ ਨਹੀਂ।


ਦੱਸ ਦੇਈਏ ਕਿ ਪਰਫਿਊਮ ਬਣਾਉਣ ਵਿਚ ਅਲਕੋਹਲ ਸਮੇਤ ਕਈ ਜਲਣਸ਼ੀਲ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲਣ ਲੱਗੀ। ਕੁੱਝ ਹੀ ਸਮੇਂ ਵਿਚ ਅੱਗ ਪੂਰੀ ਫੈਕਟਰੀ ਵਿਚ ਫੈਲ ਗਈ। ਆਸ-ਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿਤੀ। ਇਸ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਵੀ ਐਂਬੂਲੈਂਸ ਨਾਲ ਮੌਕੇ 'ਤੇ ਪਹੁੰਚ ਗਈਆਂ। ਸਥਿਤੀ ਵਿਗੜਦੀ ਦੇਖ ਪ੍ਰਸ਼ਾਸਨ ਨੇ ਬਚਾਅ ਲਈ ਐਨਡੀਆਰਐਫ ਤੋਂ ਬਾਅਦ ਫੌਜ ਨੂੰ ਬੁਲਾਇਆ।

ਅੱਗ ਲੱਗਣ ਦੀ ਘਟਨਾ ਤੋਂ ਬਾਅਦ ਕੁੱਝ ਮਜ਼ਦੂਰ ਇਮਾਰਤ ਦੀ ਛੱਤ 'ਤੇ ਚੜ੍ਹ ਗਏ, ਜਦਕਿ ਕੁੱਝ ਮਜ਼ਦੂਰਾਂ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਅਪਣੀ ਜਾਨ ਬਚਾਈ। ਇਸ ਦੌਰਾਨ ਜ਼ਿਆਦਾਤਰ ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਕਿਸੇ ਦੀ ਲੱਤ ਅਤੇ ਕਿਸੇ ਦੀ ਬਾਂਹ ਅਤੇ ਰੀੜ੍ਹ ਦੀ ਹੱਡੀ ਟੁੱਟ ਗਈ। ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਬੱਦੀ ਦੀ ਐਸਪੀ ਇਲਮਾ ਅਫਰੋਜ਼ ਨੇ ਦਸਿਆ ਕਿ ਇਲਾਜ ਦੌਰਾਨ ਇਕ ਔਰਤ ਦੀ ਮੌਤ ਹੋ ਗਈ। ਦੂਜੇ ਪਾਸੇ ਡੀਸੀ ਨੇ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿਤੇ ਹਨ। ਸੋਲਨ ਦੇ ਏਡੀਸੀ ਅਜੈ ਯਾਦਵ ਇਸ ਦੀ ਜਾਂਚ ਕਰਨਗੇ। ਉਨ੍ਹਾਂ ਨੂੰ ਇਕ ਮਹੀਨੇ ਦੇ ਅੰਦਰ ਅਪਣੀ ਜਾਂਚ ਰੀਪੋਰਟ ਸੌਂਪਣੀ ਪਵੇਗੀ। ਇਸ ਦੇ ਆਧਾਰ 'ਤੇ ਸਰਕਾਰ ਨੂੰ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕੀਤੀ ਜਾਵੇਗੀ।

ਪ੍ਰਸ਼ਾਸਨ ਮੁਤਾਬਕ ਅਨੀਤਾ, ਆਸ਼ਾ, ਦੀਪਸ਼ਿਖਾ, ਮਮਤਾ, ਅਨਿਲ, ਰਾਜਕੁਮਾਰ, ਸਲਿਸਟੀਨਾ, ਪੁਸ਼ਪਾ, ਕਸ਼ਮੀਰੀ, ਪੂਜਾ, ਅੰਸ਼ੂ, ਸਾਵਿਤਰੀ, ਸਤੇਂਦਰ, ਖੁਸ਼ਬੂ, ਕੰਚਨ, ਤਾਰਾਵਤੀ, ਸਾਵਿਤਰੀ, ਰਾਮਾਮੂਰਤੀ ਅਤੇ ਕ੍ਰਾਂਤੀ ਬੱਦੀ ਦੀ ਬਰੁਕਲਿਨ ਹਿਮਾਲਿਆ ਹਸਪਤਾਲ ਵਿਚ ਭਰਤੀ ਹਨ। ਮੀਰਾ, ਸ਼ਿਵ ਕੁਮਾਰ, ਪ੍ਰੇਮ ਲਤਾ, ਅਰਚਨਾ, ਮਮਤਾ ਅਤੇ ਹਰੀਸ਼ ਚੰਦਰ ਨੂੰ ਸਥਾਨਕ ਈਐਸਆਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਚੰਡੀਗੜ੍ਹ ਪੀਜੀਆਈ ਦੇ ਮੈਡੀਕਲ ਸੁਪਰਡੈਂਟ ਵਿਪਿਨ ਕੌਸ਼ਲ ਨੇ ਬਿਆਨ ਜਾਰੀ ਕਰਕੇ ਦਸਿਆ ਕਿ ਚਰਨ ਸਿੰਘ (22 ਸਾਲ), ਪ੍ਰੇਮ ਕੁਮਾਰੀ (27 ਸਾਲ), ਆਰਤੀ (25 ਸਾਲ) ਅਤੇ ਗੀਤਾ (25 ਸਾਲ) ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਸਾਰਿਆਂ ਨੂੰ ਸੜਨ ਦੇ ਨਾਲ-ਨਾਲ ਰੀੜ੍ਹ ਦੀ ਹੱਡੀ ਅਤੇ ਸਿਰ 'ਤੇ ਸੱਟਾਂ ਲੱਗੀਆਂ ਹਨ।

(For more Punjabi news apart from Himachal Pradesh Baddi Factory Fire News in Punjabi, stay tuned to Rozana Spokesman)

Location: India, Himachal Pradesh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement