Maharashtra BJP MLA Arrested: ਸ਼ਿਵ ਸੈਨਾ ਨੇਤਾ ’ਤੇ ਗੋਲੀ ਚਲਾਉਣ ਦੇ ਦੋਸ਼ ’ਚ ਭਾਜਪਾ ਵਿਧਾਇਕ ਗ੍ਰਿਫ਼ਤਾਰ 
Published : Feb 3, 2024, 3:35 pm IST
Updated : Feb 3, 2024, 3:35 pm IST
SHARE ARTICLE
File Photo
File Photo

ਕਿਹਾ, ਬੇਟੇ ਨੂੰ ਥਾਣੇ ’ਚ ਕੁੱਟਿਆ ਜਾ ਰਿਹਾ ਸੀ, ਇਸ ਲਈ ਗੋਲੀ ਚਲਾ ਦਿਤੀ

ਮੁੱਖ ਮੰਤਰੀ ਏਕਨਾਥ ਸ਼ਿੰਦੇ ’ਤੇ ਮਹਾਰਾਸ਼ਟਰ ’ਚ ਅਪਰਾਧੀਆਂ ਦਾ ਸਾਮਰਾਜ ਸਥਾਪਤ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ

Maharashtra BJP MLA Arrested: ਠਾਣੇ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ’ਚ ਸ਼ਿਵ ਸੈਨਾ ਦੇ ਇਕ ਨੇਤਾ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦੇ ਦੋਸ਼ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।

ਵਧੀਕ ਪੁਲਿਸ ਕਮਿਸ਼ਨਰ ਦੱਤਾਤ੍ਰੇਯ ਸ਼ਿੰਦੇ ਨੇ ਮੀਡੀਆ ਨੂੰ ਦਸਿਆ ਕਿ ਕਲਿਆਣ ਗਣਪਤ ਗਾਇਕਵਾੜ ਤੋਂ ਭਾਜਪਾ ਵਿਧਾਇਕ ਨੇ ਸ਼ੁਕਰਵਾਰ ਰਾਤ ਨੂੰ ਉਲਹਾਸਨਗਰ ਇਲਾਕੇ ਦੇ ਹਿੱਲ ਲਾਈਨ ਥਾਣੇ ਦੇ ਸੀਨੀਅਰ ਇੰਸਪੈਕਟਰ ਦੇ ਕਮਰੇ ’ਚ ਸ਼ਿਵ ਸੈਨਾ ਦੀ ਭਲਾਈ ਇਕਾਈ ਦੇ ਮੁਖੀ ਮਹੇਸ਼ ਗਾਇਕਵਾੜ ’ਤੇ ਗੋਲੀਆਂ ਚਲਾਈਆਂ।

ਗ੍ਰਿਫਤਾਰੀ ਤੋਂ ਪਹਿਲਾਂ ਗਣਪਤ ਗਾਇਕਵਾੜ ਨੇ ਨਿਊਜ਼ ਚੈਨਲ ‘ਜ਼ੀ24 ਤਾਸ’ ਨੂੰ ਫੋਨ ’ਤੇ ਦਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਥਾਣੇ ’ਚ ਕੁੱਟਿਆ ਜਾ ਰਿਹਾ ਸੀ, ਇਸ ਲਈ ਉਨ੍ਹਾਂ ਨੇ ਗੋਲੀ ਚਲਾ ਦਿਤੀ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਮਹਾਰਾਸ਼ਟਰ ’ਚ ਅਪਰਾਧੀਆਂ ਦਾ ਸਾਮਰਾਜ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 

ਮਹੇਸ਼ ਗਾਇਕਵਾੜ ਨੂੰ ਪਹਿਲਾਂ ਇਕ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਠਾਣੇ ਦੇ ਇਕ ਨਿੱਜੀ ਮੈਡੀਕਲ ਸੁਵਿਧਾ ’ਚ ਲਿਜਾਇਆ ਗਿਆ। ਸ਼ਿਵ ਸੈਨਾ ਦੀ ਭਲਾਈ ਇਕਾਈ ਦੇ ਇੰਚਾਰਜ ਗੋਪਾਲ ਲਾਂਡਗੇ ਨੇ ਕਿਹਾ ਕਿ ਮਹੇਸ਼ ਗਾਇਕਵਾੜ ਦੀ ਸਰਜਰੀ ਸਫਲ ਰਹੀ। ਵਧੀਕ ਪੁਲਿਸ ਕਮਿਸ਼ਨਰ ਦੱਤਾਤ੍ਰੇਯ ਸ਼ਿੰਦੇ ਨੇ ਦਸਿਆ ਕਿ ਗਣਪਤ ਗਾਇਕਵਾੜ ਦਾ ਬੇਟਾ ਜ਼ਮੀਨੀ ਵਿਵਾਦ ਦੇ ਸਬੰਧ ’ਚ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਆਇਆ ਸੀ ਜਦੋਂ ਮਹੇਸ਼ ਗਾਇਕਵਾੜ ਅਪਣੇ ਸਾਥੀਆਂ ਨਾਲ ਉੱਥੇ ਪਹੁੰਚਿਆ। ਬਾਅਦ ’ਚ ਗਣਪਤ ਗਾਇਕਵਾੜ ਵੀ ਥਾਣੇ ਪਹੁੰਚੇ। 

ਅਧਿਕਾਰੀ ਨੇ ਦਸਿਆ ਕਿ ਵਿਧਾਇਕ ਅਤੇ ਸ਼ਿਵ ਸੈਨਾ ਨੇਤਾ ਵਿਚਾਲੇ ਝਗੜੇ ਦੌਰਾਨ ਗਣਪਤ ਗਾਇਕਵਾੜ ਨੇ ਸੀਨੀਅਰ ਇੰਸਪੈਕਟਰ ਦੇ ਚੈਂਬਰ ਦੇ ਅੰਦਰ ਮਹੇਸ਼ ਗਾਇਕਵਾੜ ’ਤੇ ਕਥਿਤ ਤੌਰ ’ਤੇ ਗੋਲੀ ਚਲਾ ਦਿਤੀ, ਜਿਸ ਨਾਲ ਉਹ ਅਤੇ ਉਨ੍ਹਾਂ ਦਾ ਸਾਥੀ ਜ਼ਖਮੀ ਹੋ ਗਏ। ਗਣਪਤ ਗਾਇਕਵਾੜ ਨੇ ਇਕ ਨਿਊਜ਼ ਚੈਨਲ ਨੂੰ ਦਸਿਆ, ‘‘ਹਾਂ, ਮੈਂ ਖੁਦ ਉਸ ਨੂੰ ਗੋਲੀ ਮਾਰ ਦਿਤੀ।

ਮੈਨੂੰ ਕੋਈ ਪਛਤਾਵਾ ਨਹੀਂ ਹੈ। ਜੇ ਮੇਰੇ ਬੇਟੇ ਨੂੰ ਥਾਣੇ ਦੇ ਅੰਦਰ ਪੁਲਿਸ ਦੇ ਸਾਹਮਣੇ ਕੁੱਟਿਆ ਜਾ ਰਿਹਾ ਹੈ ਤਾਂ ਮੈਂ ਕੀ ਕਰਾਂਗਾ।’’ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪੰਜ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਜੇਕਰ ਏਕਨਾਥ ਸ਼ਿੰਦੇ ਮੁੱਖ ਮੰਤਰੀ ਹੋਣਗੇ ਤਾਂ ਮਹਾਰਾਸ਼ਟਰ ’ਚ ਸਿਰਫ ਅਪਰਾਧੀ ਪੈਦਾ ਹੋਣਗੇ। ਉਨ੍ਹਾਂ ਕਿਹਾ, ‘‘ਅੱਜ ਉਨ੍ਹਾਂ ਨੇ ਮੇਰੇ ਵਰਗੇ ਚੰਗੇ ਆਦਮੀ ਨੂੰ ਅਪਰਾਧੀ ਬਣਾ ਦਿਤਾ ਹੈ।’’ ਉਨ੍ਹਾਂ ਨੇ ਇਸ ਹਮਲੇ ਨੂੰ ਆਤਮ ਰੱਖਿਆ ਦੀ ਕਾਰਵਾਈ ਦਸਿਆ। 

ਭਾਜਪਾ ਅਤੇ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਮਹਾਰਾਸ਼ਟਰ ’ਚ ਸੱਤਾਧਾਰੀ ਗੱਠਜੋੜ ਦਾ ਹਿੱਸਾ ਹਨ। ਗਣਪਤ ਗਾਇਕਵਾੜ ਤੋਂ ਇਲਾਵਾ ਪੁਲਿਸ ਨੇ ਦੋ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦਸਿਆ ਕਿ ਉਨ੍ਹਾਂ ’ਤੇ ਭਾਰਤੀ ਦੰਡਾਵਲੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਅਤੇ 120 ਬੀ (ਅਪਰਾਧਕ ਸਾਜ਼ਸ਼) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਭਾਜਪਾ ਵਿਧਾਇਕ ਨੇ ਮੁੱਖ ਮੰਤਰੀ ਦੇ ਬੇਟੇ ਅਤੇ ਕਲਿਆਣ ਤੋਂ ਸੰਸਦ ਮੈਂਬਰ ਸ਼੍ਰੀਕਾਂਤ ਸ਼ਿੰਦੇ ’ਤੇ ਉਨ੍ਹਾਂ ਵਲੋਂ ਕੀਤੇ ਗਏ ਕੰਮਾਂ ਦਾ ਸਿਹਰਾ ਲੈਂਦੇ ਹੋਏ ਬੋਰਡ ਲਗਾਉਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ, ‘‘ਮੈਂ ਅਪਣੇ ਸੀਨੀਅਰਾਂ ਨੂੰ ਕਈ ਵਾਰ ਕਿਹਾ ਸੀ ਕਿ ਇਹ ਲੋਕ ਮੇਰੇ ਨੇਤਾਵਾਂ ਵਿਰੁਧ ਹਿੰਸਾ ਕਰ ਰਹੇ ਹਨ।’’
ਗੋਲੀਬਾਰੀ ਦੇ ਕਾਰਨ ਹੋਏ ਜ਼ਮੀਨੀ ਵਿਵਾਦ ਬਾਰੇ ਗੱਲ ਕਰਦਿਆਂ ਗਣਪਤ ਗਾਇਕਵਾੜ ਨੇ ਕਿਹਾ ਕਿ ਉਨ੍ਹਾਂ ਨੇ 10 ਸਾਲ ਪਹਿਲਾਂ ਜ਼ਮੀਨ ਦਾ ਇਕ ਪਲਾਟ ਖਰੀਦਿਆ ਸੀ।

ਉਨ੍ਹਾਂ ਨੇ ਕਿਹਾ ਕਿ ਕੁੱਝ ਕਾਨੂੰਨੀ ਮੁੱਦੇ ਸਨ ਪਰ ਉਸ ਨੇ ਅਦਾਲਤ ’ਚ ਕੇਸ ਜਿੱਤ ਲਿਆ। ਉਸ ਨੇ ਦੋਸ਼ ਲਾਇਆ ਕਿ ਮਹੇਸ਼ ਗਾਇਕਵਾੜ ਨੇ ਇਸ ’ਤੇ ਜ਼ਬਰਦਸਤੀ ਕਬਜ਼ਾ ਕਰ ਲਿਆ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਜ਼ਮੀਨ ਬਾਰੇ ਸ਼ਿਕਾਇਤ ਦਰਜ ਕਰਵਾਉਣ ਲਈ ਉਲਹਾਸਨਗਰ ਦੇ ਥਾਣੇ ਗਿਆ ਸੀ। ਉਨ੍ਹਾਂ ਨੇ ਕਿਹਾ, ‘‘ਮੈਨੂੰ ਕੋਈ ਪਛਤਾਵਾ ਨਹੀਂ ਹੈ। ਇਕ ਪਿਤਾ ਹੋਣ ਦੇ ਨਾਤੇ, ਮੈਂ ਕਿਸੇ ਨੂੰ ਵੀ ਮੇਰੇ ਬੱਚੇ ਨੂੰ ਕੁੱਟਣਾ ਬਰਦਾਸ਼ਤ ਨਹੀਂ ਕਰ ਸਕਦਾ।’’

ਉਨ੍ਹਾਂ ਕਿਹਾ, ‘‘ਸ਼ਿੰਦੇ ਨੇ ਊਧਵ ਠਾਕਰੇ ਨਾਲ ਧੋਖਾ ਕੀਤਾ ਹੈ, ਉਹ ਭਾਜਪਾ ਨੂੰ ਵੀ ਧੋਖਾ ਦੇਣਗੇ। ਉਨ੍ਹਾਂ ’ਤੇ ਮੇਰਾ ਕਰੋੜਾਂ ਰੁਪਏ ਦਾ ਕਰਜ਼ਾ ਹੈ। ਜੇ ਮਹਾਰਾਸ਼ਟਰ ਨੂੰ ਚੰਗੀ ਤਰ੍ਹਾਂ ਪ੍ਰਬੰਧਿਤ ਕਰਨਾ ਹੈ ਤਾਂ ਸ਼ਿੰਦੇ ਨੂੰ ਅਸਤੀਫਾ ਦੇਣਾ ਪਵੇਗਾ। ਇਹ ਮੇਰੀ ਦੇਵੇਂਦਰ ਫੜਨਵੀਸ (ਉਪ ਮੁੱਖ ਮੰਤਰੀ) ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਮਰ ਬੇਨਤੀ ਹੈ।’’ 

ਫੜਨਵੀਸ ਨੇ ਸ਼ਿਵ ਸੈਨਾ ਨੇਤਾ ਗੋਲੀਬਾਰੀ ਦੀ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿਤੇ 
ਮੁੰਬਈ : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਨਿਚਰਵਾਰ ਨੂੰ ਉਲਸਹਿਸਨਗਰ ’ਚ ਭਾਜਪਾ ਵਿਧਾਇਕ ਅਤੇ ਸ਼ਿਵ ਸੈਨਾ ਦੇ ਇਕ ਸਥਾਨਕ ਨੇਤਾ ਨਾਲ ਹੋਈ ਗੋਲੀਬਾਰੀ ਦੀ ਘਟਨਾ ਨੂੰ ਗੰਭੀਰ ਕਰਾਰ ਦਿਤਾ ਅਤੇ ਇਸ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿਤੇ। ਉਨ੍ਹਾਂ ਕਿਹਾ, ‘‘ਇਹ ਘਟਨਾ ਗੰਭੀਰ ਹੈ ਅਤੇ ਮੈਂ ਡੀ.ਜੀ.ਪੀ. ਨੂੰ ਉੱਚ ਪੱਧਰੀ ਜਾਂਚ ਕਰਨ ਲਈ ਕਿਹਾ ਹੈ।

ਕਾਨੂੰਨ ਦੇ ਸਾਹਮਣੇ ਹਰ ਕੋਈ ਬਰਾਬਰ ਹੈ, ਚਾਹੇ ਉਹ ਕਿਸੇ ਵੀ ਸਿਆਸੀ ਸਬੰਧਾਂ ਨਾਲ ਜੁੜਿਆ ਹੋਵੇ।’’ ਉਨ੍ਹਾਂ ਕਿਹਾ ਕਿ ਜਾਂਚ ’ਚ ਇਹ ਪਤਾ ਲਗਾਇਆ ਜਾਵੇਗਾ ਕਿ ਵਿਧਾਇਕ ਨੇ ਕਿਹੜੇ ਹਾਲਾਤ ’ਚ ਗੋਲੀ ਚਲਾਈ। ਭਾਜਪਾ ਦੇ ਸੂਬਾ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਕਿਹਾ ਕਿ ਜੇ ਵਿਧਾਇਕ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਵਿਰੁਧ ਕਾਰਵਾਈ ਕੀਤੀ ਜਾਵੇਗੀ। 

 (For more Punjabi news apart from 'Maharashtra BJP MLA Arrested, stay tuned to Rozana Spokesman)

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement