Union minister Meenakshi Lekhi: ਦਰਸ਼ਕਾਂ ਵਲੋਂ ‘ਭਾਰਤ ਮਾਤਾ ਕੀ ਜੈ’ ਨਾ ਬੋਲਣ ’ਤੇ ਭੜਕੀ ਕੇਂਦਰੀ ਮੰਤਰੀ
Published : Feb 3, 2024, 6:52 pm IST
Updated : Feb 3, 2024, 6:52 pm IST
SHARE ARTICLE
Union minister Meenakshi Lekhi turns furious at crowd
Union minister Meenakshi Lekhi turns furious at crowd

ਸਮਾਗਮ ਵਾਲੀ ਥਾਂ ਤੋਂ ਬਾਹਰ ਜਾਣ ਲਈ ਕਿਹਾ

Union minister Meenakshi Lekhi: ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਸਨਿਚਰਵਾਰ ਨੂੰ ਇੱਥੇ ਇਕ ਯੁਵਾ ਸੰਮੇਲਨ ’ਚ ‘ਭਾਰਤ ਮਾਤਾ ਕੀ ਜੈ’ ਦਾ ਨਾਅਰਾ ਨਾ ਲਾਉਣ ’ਤੇ ਦਰਸ਼ਕਾਂ ਦੇ ਇਕ ਵਰਗ ’ਤੇ ਨਿਸ਼ਾਨਾ ਸਾਧਿਆ। ਸਪੱਸ਼ਟ ਤੌਰ ’ਤੇ ਨਾਖੁਸ਼ ਦਿਸ ਰਹੀ ਲੇਖੀ ਨੇ ਉਨ੍ਹਾਂ ਤੋਂ ਪੁਛਿਆ ਕਿ ਕੀ ਭਾਰਤ ਉਨ੍ਹਾਂ ਦੀ ਮਾਂ ਨਹੀਂ ਹੈ? ਇਥੋਂ ਤਕ ਕਿ ਇਕ ਔਰਤ, ਜੋ ਨਾਅਰਾ ਲਾਉਣ ਲਈ ਤਿਆਰ ਨਹੀਂ ਸੀ, ਉਸ ਨੂੰ ਕੇਂਦਰੀ ਮੰਤਰੀ ਨੇ ਸਮਾਗਮ ਵਾਲੀ ਥਾਂ ਹੀ ਛੱਡਣ ਲਈ ਕਹਿ ਦਿਤਾ।

ਇਸ ਕਾਨਫਰੰਸ ਨੂੰ ਕੁੱਝ ਸੱਜੇ ਪੱਖੀ ਸੰਗਠਨਾਂ ਨੇ ਕਰਵਾਇਆ ਸੀ। ਅਪਣੇ ਭਾਸ਼ਣ ਦੀ ਸਮਾਪਤੀ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੀਨੀਅਰ ਨੇਤਾ ਨੇ ‘ਭਾਰਤ ਮਾਤਾ ਕੀ ਜੈ’ ਦਾ ਨਾਅਰਾ ਦਿਤਾ ਅਤੇ ਦਰਸ਼ਕਾਂ ਨੂੰ ਇਸ ਨੂੰ ਦੁਹਰਾਉਣ ਲਈ ਕਿਹਾ। ਕਿਉਂਕਿ ਦਰਸ਼ਕਾਂ ਦਾ ਹੁੰਗਾਰਾ ਉਮੀਦ ਅਨੁਸਾਰ ਨਹੀਂ ਸੀ, ਉਨ੍ਹਾਂ ਨੇ ਪੁਛਿਆ ਕਿ ਕੀ ਭਾਰਤ ਉਸ ਦਾ ਘਰ ਨਹੀਂ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕੇਂਦਰੀ ਵਿਦੇਸ਼ ਅਤੇ ਸਭਿਆਚਾਰ ਰਾਜ ਮੰਤਰੀ ਨੇ ਕਿਹਾ, ‘‘ਕੀ ਭਾਰਤ ਸਿਰਫ ਮੇਰੀ ਮਾਂ ਹੈ ਜਾਂ ਇਹ ਤੁਹਾਡੀ ਵੀ ਹੈ? ਮੈਨੂੰ ਦੱਸੋ... ਕੀ ਇਸ ਬਾਰੇ ਕੋਈ ਸ਼ੱਕ ਹੈ? ਕੋਈ ਸ਼ੱਕ ਨਹੀਂ?। ਉਤਸ਼ਾਹ ਜ਼ਾਹਰ ਕਰਨ ਦੀ ਲੋੜ ਹੈ।’’ ਉਨ੍ਹਾਂ ਨੇ ਨਾਅਰਾ ਦੁਹਰਾਇਆ ਅਤੇ ਕਿਹਾ ਕਿ ਖੱਬੇ ਪਾਸੇ ਦੇ ਦਰਸ਼ਕਾਂ ਦਾ ਹੁੰਗਾਰਾ ਅਜੇ ਵੀ ਚੰਗਾ ਨਹੀਂ ਹੈ।

ਦਰਸ਼ਕਾਂ ਵਿਚੋਂ ਇਕ ਔਰਤ ਵਲ ਇਸ਼ਾਰਾ ਕਰਦਿਆਂ ਲੇਖੀ ਨੇ ਕਿਹਾ, ‘‘ਪੀਲੀ ਪੋਸ਼ਾਕ ਵਾਲੀ ਔਰਤ ਖੜੀ ਹੋ ਸਕਦੀ ਹੈ? ਇਧਰ-ਉਧਰ ਪਾਸੇ ਨਾ ਵੇਖੋ। ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਮੈਂ ਤੁਹਾਨੂੰ ਇਕ ਸਵਾਲ ਪੁੱਛਣ ਜਾ ਰਹੀ ਹਾਂ। ਸਧਾਰਨ ਸਵਾਲ. ਭਾਰਤ ਤੁਹਾਡੀ ਮਾਂ ਨਹੀਂ ਹੈ?... ਇਹ ਰਵੱਈਆ ਕਿਉਂ?’’ ਲੇਖੀ ਨੇ ਫਿਰ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਗਾਏ। ਪਰ ਔਰਤ ਅਜੇ ਵੀ ਉਸੇ ਤਰ੍ਹਾਂ ਖੜੀ ਸੀ। ਇਸ ਮਗਰੋਂ ਮੰਤਰੀ ਨੇ ਸਪੱਸ਼ਟ ਕੀਤਾ ਕਿ ਜਿਸ ਨੂੰ ਦੇਸ਼ ’ਤੇ ਮਾਣ ਨਹੀਂ ਹੈ ਅਤੇ ਜਿਸ ਨੂੰ ਭਾਰਤ ਬਾਰੇ ਬੋਲਣਾ ਸ਼ਰਮਨਾਕ ਲਗਦਾ ਹੈ, ਉਸ ਨੂੰ ਯੂਥ ਕਨਵੈਨਸ਼ਨ ਦਾ ਹਿੱਸਾ ਬਣਨ ਦੀ ਜ਼ਰੂਰਤ ਨਹੀਂ ਹੈ।

 (For more Punjabi news apart from Union minister Meenakshi Lekhi turns furious at crowd, stay tuned to Rozana Spokesman)

Location: India, Kerala

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement