
'ਕਿਸੇ ਤਰ੍ਹਾਂ ਕੋਈ ਗ੍ਰਨੇਡ ਹਮਲਾ ਨਹੀਂ ਹੋਇਆ'
ਅੰਮ੍ਰਿਤਸਰ: ਅੰਮ੍ਰਿਤਸਰ ਵਿਖੇ ਧਮਾਕੇ ਦੀ ਖ਼ਬਰ ਨੂੰ ਲੈ ਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਫਤਿਹਗੜ੍ਹ ਚੂੜੀਆਂ ਰੋਡ ਉੱਤੇ ਕੋਈ ਚੌਂਕੀ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਗ੍ਰਨੇਡ ਹਮਲਾ ਵੀ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਗ੍ਰਨੇਡ ਹਮਲੇ ਦੀ ਅਫ਼ਵਾਹ ਫੈਲਾਈ ਗਈ ਹੈ।
ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਜੇਕਰ ਗ੍ਰਨੇਡ ਹਮਲਾ ਹੁੰਦਾ ਤਾਂ ਉਸ ਨਾਲ ਬਹੁਤ ਜਿਆਦਾ ਨੁਕਸਾਨ ਹੋਣਾ ਸੀ ਇਹ ਕੋਈ ਗ੍ਰਨੇਡ ਹਮਲਾ ਨਹੀ ਹੈ।