
ਉੱਥੇ ਹੀ ਪ੍ਰਧਾਨ ਮੰਤਰੀ ਕਾਫੀ ਲੰਬੇ ਸਮੇਂ ਤੋਂ ਇਸ ਸੁਵਿਧਾ...
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸੋਮਵਾਰ ਨੂੰ ਕੀਤੇ ਗਏ ਇਕ ਟਵੀਟ ਨਾਲ ਦੇਸ਼ ਵਿਚ ਹਲਚਲ ਮਚ ਗਈ ਹੈ। ਪੀਐਮ ਮੋਦੀ ਨੇ ਸੰਕੇਤ ਦਿੱਤਾ ਹੈ ਕਿ ਉਹ ਇਸ ਐਤਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਅਲਵਿਦਾ ਲੈ ਸਕਦੇ ਹਨ ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਅਟਕਲਾਂ ਸ਼ੁਰੂ ਹੋ ਚੁੱਕੀਆਂ ਹਨ। ਸੋਸ਼ਲ ਮੀਡੀਆ ਤੇ ਲੋਕਾਂ ਨੇ ਅਪੀਲ ਕੀਤੀ ਹੈ ਕਿ ਪੀਐਮ ਅਜਿਹਾ ਨਾ ਕਰਨ। ਪਰ ਕੁੱਝ ਲੋਕਾਂ ਨੂੰ ਇਸ ਦੇ ਪਿੱਛੇ ਇਕ ਵੱਡਾ ਪਲਾਨ ਨਜ਼ਰ ਆ ਰਿਹਾ ਹੈ।
Fb
ਖਾਸ ਗੱਲ ਇਹ ਵੀ ਹੈ ਕਿ 8 ਮਾਰਚ ਤੋਂ ਹੀ ਕੇਂਦਰ ਸਰਕਾਰ ਇਕ ਨਵਾਂ ਕੈਂਪੇਨ ਸ਼ੁਰੂ ਕਰਨ ਵਾਲੀ ਹੈ ਜਿਸ ਦਾ ਨਾਮ ‘ਹਰ ਕਾਮ ਦੇਸ਼ ਕੇ ਨਾਮ’ ਹੋ ਸਕਦਾ ਹੈ। ਹੁਣ ਇਸ ਯੋਜਨਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਸ਼ਲ ਮੀਡੀਆ ਛੱਡਣ ਦੇ ਸੰਕੇਤ ਨੂੰ ਇਕ ਐਨਕ ਨਾਲ ਦੇਖਿਆ ਜਾ ਸਕਦਾ ਹੈ। ਇਸ ਨਵੇਂ ਕੈਂਪੇਨ ਤਹਿਤ ਮੋਦੀ ਸਰਕਾਰ ਅਪਣੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਵੇਗੀ ਅਤੇ ਹਰ ਮੋਰਚੇ ਤੇ ਜਨਤਾ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰੇਗੀ।
Photo
ਸਾਰੇ ਵਿਭਾਗਾਂ ਨੂੰ ਇਸ ਦੇ ਬਾਰੇ ਸੂਚਿਤ ਕੀਤਾ ਗਿਆ ਹੈ ਅਤੇ ਅਪਣੀਆਂ ਯੋਜਨਾਵਾਂ ਦੇ ਪ੍ਰਚਾਰ ਬਾਰੇ ਇਕ ਖਾਕਾ ਵੀ ਮੰਗਿਆ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟ ਤੋਂ ਬਾਅਦ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਮੋਦੀ ਸਰਕਾਰ ਇਕ ਅਜਿਹੇ ਸੋਸ਼ਲ ਮੀਡੀਆ ਪਲੇਟਫਾਰਮਸ ਬਣਾਉਣ ਤੇ ਕੰਰਮ ਕਰ ਰਹੀ ਹੈ ਜੋ ਪੂਰੀ ਤਰ੍ਹਾਂ ਦੇਸੀ ਹੋਵੇਗਾ। ਯਾਨੀ ਇਸ ਵਿਚ ਵਿਦੇਸ਼ੀ ਕੰਪਨੀਆਂ ਜਾਂ ਐਕਸਪਰਟ ਦਾ ਕੋਈ ਦਖਲ ਨਹੀਂ ਹੋਵੇਗੀ।
PM Narendra Modi
ਇਹ ਪਲੇਟਫਰਾਮ ਪੂਰੀ ਤਰ੍ਹਾਂ ਮੇਡ ਇਨ ਇੰਡੀਆ ਹੋਵੇਗਾ। ਇਸ ਚਰਚਾ ਦੇ ਨਾਲ ਹੀ ‘ਹਰ ਕਾਮ ਦੇਸ਼ ਕੇ ਨਾਮ’ ਵਰਗੇ ਕੈਂਪਨੇ ਨੂੰ ਲਾਂਚ ਕਰਨਾ ਵੱਡਾ ਸੰਕੇਤ ਹੋ ਸਕਾਦ ਹੈ। ਦਸ ਦਈਏ ਕਿ ਚੀਨ ਵਿਚ ਵੀ ਟਵੀਟਰ, ਫੇਸਬੁਕ, ਇੰਸਟਾਗ੍ਰਾਮ, ਗੂਗਲ, ਵਰਗੇ ਕਈ ਸੋਸ਼ਲ ਮੀਡੀਆ ਪਲੇਟਫਾਰਮ ਜਾਂ ਡਿਜਿਟਲ ਪਲੇਟਫਾਰਮ ਦਾ ਇਸਤੇਮਾਲ ਨਹੀਂ ਹੁੰਦਾ। ਚੀਨ ਇਸ ਦੇ ਉਪਯੋਗ ਦੇ ਬਜਾਏ ਅਪਣਾ ਇਕ ਦੇਸੀ ਐਪ ਕੱਢਿਆ ਹੈ ਜੋ ਮੈਸੇਂਜਰ ਵਰਗੇ ਐਪ ਦਾ ਕੰਮ ਕਰਦਾ ਹੈ।
Twitter
ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਿਣਤੀ ਦੀਆ ਦੇ ਉਹਨਂ ਸੀਨੀਅਰ ਆਗੂਆਂ ਵਿਚ ਹੁੰਦੀ ਹੈ ਜੋ ਸੋਸ਼ਲ ਮੀਡੀਆ ਕਿੰਗ ਹੈ। ਫੇਸਬੁੱਕ, ਟਵਿਟਵਰ, ਇੰਸਟਾਗ੍ਰਾਮ ਅਤੇ ਯੂਟਿਊਬ ਹਰ ਪਲੇਟਫਾਰਮ ਤੇ ਪ੍ਰਧਾਨ ਮੰਤਰੀ ਦੇ ਫਾਲੋਵਰਸ ਦੀ ਗਿਣਤੀ ਕਰੋੜਾਂ ਵਿਚ ਹੈ ਜੋ ਕਿ ਉਹਨਾਂ ਨੂੰ ਸੀਨੀਅਰ ਨੇਤਾ ਬਣਾਉਂਦੀ ਹੈ। ਭਾਰਤ ਵਿਚ ਜੇ ਕਿਸੇ ਰਾਜਨੇਤਾ ਦੀ ਗੱਲ ਕੀਤੀ ਜਾਵੇ ਤਾਂ ਇਹ ਗਿਣਤੀ ਸਭ ਤੋਂ ਵਧ ਹੈ।
PM Narendra Modi
ਉੱਥੇ ਹੀ ਪ੍ਰਧਾਨ ਮੰਤਰੀ ਕਾਫੀ ਲੰਬੇ ਸਮੇਂ ਤੋਂ ਇਸ ਸੁਵਿਧਾ ਨਾਲ ਜੁੜੇ ਹਨ ਜਦ ਉਹ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸਨ। ਸੋਮਵਾਰ ਨੂੰ ਜਦੋਂ ਪੀਐਮ ਮੋਦੀ ਨੇ ਇਹ ਸੰਕੇਤ ਦਿੱਤੇ ਸਨ ਤਾਂ ਟਵਿਟਰ ਤੇ ਰਿਐਕਸ਼ਨ ਦਾ ਹੜ੍ਹ ਆ ਗਿਆ। ਲੋਕਾਂ ਵੱਲੋਂ ਅਪੀਲ ਕੀਤੀ ਗਈ ਕਿ ਉਹ ਅਜਿਹਾ ਕਰਨ, ਟਵਿੱਟਰ ਤੇ #NoSir ਟ੍ਰੈਂਡ ਕਰਨ ਲੱਗਿਆ ਹੈ। ਹਾਲਾਂਕਿ ਕੁਝ ਲੋਕਾਂ ਨੇ ਕਿਹਾ ਕਿ ਸ਼ਾਇਦ ਪੀਐਮ ਕੁੱਝ ਨਵਾਂ ਵਿਚਾਰ ਲਾਉਣ ਵਾਲੇ ਹਨ ਜਿਸ ਦਾ ਖੁਲਾਸਾ ਇਸ ਐਤਵਾਰ ਨੂੰ ਹੋਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਟਵੀਟ ਵਿਰੋਧੀਆਂ ਨੂੰ ਉਹਨਾਂ ਤੇ ਨਿਸ਼ਾਨੇ ਲਾਉਣ ਦਾ ਮੌਕਾ ਮਿਲ ਗਿਆ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਸ ਤੇ ਟਵੀਟ ਕੀਤਾ ਕਿ ਤੁਸੀਂ ਨਫਰਤ ਨੂੰ ਅਲਵਿਦਾ ਕਹੋ, ਸੋਸ਼ਲ ਮੀਡੀਆ ਨੂੰ ਨਹੀਂ। ਰਾਹੁਲ ਤੋਂ ਇਲਾਵਾ ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਵੀ ਲਿਖਿਆ ਕਿ ਪ੍ਰਧਾਨ ਮੰਤਰੀ ਨੂੰ ਆਨਲਾਈਨ ਟ੍ਰੋਲ ਕਰਨ ਵਾਲੇ ਲੋਕਾਂ ਤੇ ਸ਼ਿਕੰਜਾ ਕਸਣਾ ਚਾਹੀਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।