ਦਿੱਲੀ MC ਜ਼ਿਮਨੀ ਚੋਣਾਂ ਦੀ ਜਿੱਤ ‘ਤੇ ਮਨੀਸ਼ ਸਿਸੋਦੀਆ ਬੋਲੇ, ਭਾਜਪਾ ਲਈ ਇਕ ਸੰਦੇਸ਼ ਹੈ
Published : Mar 3, 2021, 11:48 am IST
Updated : Mar 3, 2021, 11:49 am IST
SHARE ARTICLE
Manish Sisodia's
Manish Sisodia's

‘ਆਪ’ ਨੇ ਪੰਜ ਖਾਲੀ ਸੀਟਾਂ ਵਿੱਚੋਂ ਚਾਰ ‘ਤੇ ਜਿੱਤ ਪ੍ਰਾਪਤ ਕੀਤੀ ਹੈ।

ਨਵੀਂ ਦਿੱਲੀ: ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਸਵੇਰੇ ਕਿਹਾ ਕਿ ਦਿੱਲੀ ਸਥਾਨਕ ਬਾਡੀ ਜ਼ਿਮਨੀ ਚੋਣ ਵਿਚ ਪੰਜ ਵਿਚੋਂ ਚਾਰ ਸੀਟਾਂ 'ਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਜਿੱਤ ਭਾਜਪਾ ਲਈ ਇਕ ਸੰਦੇਸ਼ ਹੈ,ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਸਵੇਰੇ ਉਨ੍ਹਾਂ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ । ਅੱਜ ਸਵੇਰੇ ਸ਼ੁਰੂ ਹੋਈ ਵੋਟਾਂ ਦੀ ਗਿਣਤੀ 11 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਪੂਰੀ ਹੋ ਗਈ ਸੀ।

AAP to contest elections in 6 states, says Arvind KejriwalAAP Arvind Kejriwalਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੇ ਕਲਿਆਣਪੁਰੀ,ਰੋਹਿਨੀ,ਤ੍ਰਿਲੋਕਪੁਰੀ,ਸ਼ਾਲੀਮਾਰ ਬਾਗ ਜਿੱਤੀ ਜਦਕਿ ਚੌਹਾਨ ਬੰਗੜ ਵਿਚ ਕਾਂਗਰਸ ਨੇ ਜਿੱਤ ਹਾਸਲ ਕੀਤੀ । ਇੱਕ ਟਵੀਟ ਵਿੱਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਪਣੀ ਪਾਰਟੀ ਨੂੰ ਵਧਾਈ ਦਿੱਤੀ ਅਤੇ ਲਿਖਿਆ: “ਐਮਸੀਡੀ ਉਪ ਚੋਣ ਵਿੱਚ 5 ਵਿੱਚੋਂ 4 ਸੀਟਾਂ ਜਿੱਤਣ ‘ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵਧਾਈ । ਦਿੱਲੀ ਦੇ ਲੋਕ ਭਾਜਪਾ ਦੇ ਸ਼ਾਸਨ ਤੋਂ ਤੰਗ ਆ ਚੁੱਕੇ ਹਨ । ਅਗਲੇ ਸਾਲ ਵੀ ਐਮਸੀਡੀ ਚੋਣ ਲੋਕ ਅਰਵਿੰਦ ਕੇਜਰੀਵਾਲ ਦੀ ਇਮਾਨਦਾਰ ਰਾਜਨੀਤੀ ਨੂੰ ਵੋਟ ਪਾਉਣਗੇ। 

aap leaderaap leaderਦਿੱਲੀ ਵਿਧਾਨ ਸਭਾ ਵਿਚ ਇਕ ਮੁਕਾਬਲਤਨ ਕਮਜ਼ੋਰ ਵਿਰੋਧੀ ਧਿਰ ਭਾਜਪਾ ਮੌਜੂਦਾ ਸਮੇਂ ਵਿਚ ਰਾਸ਼ਟਰੀ ਰਾਜਧਾਨੀ ਦੀਆਂ ਤਿੰਨਾਂ ਮਿਉਂਸਪਲ ਸੰਸਥਾਵਾਂ ਨੂੰ ਕੰਟਰੋਲ ਕਰਦੀ ਹੈ। ‘ਆਪ’ ਨੇ ਪੰਜ ਖਾਲੀ ਸੀਟਾਂ ਵਿੱਚੋਂ ਚਾਰ ‘ਤੇ ਜਿੱਤ ਪ੍ਰਾਪਤ ਕੀਤੀ ਹੈ, ਜੋ ਸੀਟਿੰਗ ਕੌਂਸਲਰਾਂ ਦੇ ਵਿਧਾਇਕ ਚੁਣੇ ਜਾਣ ਤੋਂ ਬਾਅਦ ਖਾਲੀ ਸਨ । ਪੰਜਵੀਂ ਸੀਟ ਭਾਜਪਾ ਦੀ ਰੇਨੂੰ ਜਾਜੂ ਦਾ ਖਾਲੀ ਸੀ,ਜਿਸ ਦੀ 2019 ਵਿਚ ਮੌਤ ਹੋ ਗਈ ਸੀ। ਐਤਵਾਰ ਨੂੰ ਹੋਈਆਂ ਪੰਜ ਮਿਉਂਸਪਲ ਵਾਰਡਾਂ ਦੀਆਂ ਜ਼ਿਮਨੀ ਚੋਣਾਂ ਵਿਚ 50 ਪ੍ਰਤੀਸ਼ਤ ਤੋਂ ਵੱਧ ਵੋਟਾਂ ਪਈਆਂ ਸਨ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement