Ponty Chaddha's Farmhouse News: ਮਰਹੂਮ ਸ਼ਰਾਬ ਕਾਰੋਬਾਰੀ ਪੌਂਟੀ ਚੱਢਾ ਦੇ 400 ਕਰੋੜ ਰੁਪਏ ਦੇ ਫਾਰਮ ਹਾਊਸ 'ਤੇ ਚੱਲਿਆ ਬੁਲਡੋਜ਼ਰ
Published : Mar 3, 2024, 10:51 am IST
Updated : Mar 3, 2024, 10:51 am IST
SHARE ARTICLE
Ponty Chaddha
Ponty Chaddha

ਡੀਡੀਏ ਅਧਿਕਾਰੀਆਂ ਨੇ ਦੱਸਿਆ ਕਿ ਢਾਹੁਣ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕੀਤਾ ਗਿਆ।

Ponty Chaddha's Farmhouse News In Punjabi/ ਨਵੀਂ ਦਿੱਲੀ: ਦਿੱਲੀ ਦੇ ਛਤਰਪੁਰ ਸਥਿਤ ਮਰਹੂਮ ਸ਼ਰਾਬ ਕਾਰੋਬਾਰੀ ਪੌਂਟੀ ਚੱਢਾ ਦੀ ਜਾਇਦਾਦ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਹੈ। ਦਿੱਲੀ ਵਿਕਾਸ ਅਥਾਰਟੀ (ਡੀਡੀਏ) ਨੇ ਇਸ ਜਾਇਦਾਦ ਨੂੰ ਢਾਹ ਦਿੱਤਾ ਹੈ। ਇਸ ਜਾਇਦਾਦ ਦੀ ਕੀਮਤ ਕਰੀਬ 400 ਕਰੋੜ ਰੁਪਏ ਦੱਸੀ ਜਾ ਰਹੀ ਹੈ। 

ਦਿੱਲੀ ਵਿਕਾਸ ਅਥਾਰਟੀ (ਡੀਡੀਏ) ਨੇ ਛੱਤਰਪੁਰ ਵਿਚ ਮਰਹੂਮ ਸ਼ਰਾਬ ਕਾਰੋਬਾਰੀ ਪੌਂਟੀ ਚੱਢਾ ਦੇ ਕਰੀਬ 400 ਕਰੋੜ ਰੁਪਏ ਦੇ ਫਾਰਮ ਹਾਊਸ ਨੂੰ ਢਾਹ ਦਿੱਤਾ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਡੀਡੀਏ ਅਧਿਕਾਰੀਆਂ ਨੇ ਦੱਸਿਆ ਕਿ ਢਾਹੁਣ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ, "ਅਣਅਧਿਕਾਰਤ ਕਬਜ਼ਿਆਂ ਅਤੇ ਗੈਰ-ਕਾਨੂੰਨੀ ਉਸਾਰੀ ਦੇ ਅਧੀਨ ਸਰਕਾਰੀ ਜ਼ਮੀਨ ਨੂੰ ਵਾਪਸ ਲੈਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਦੇ ਹੋਏ, ਡੀਡੀਏ ਨੇ ਸ਼ੁੱਕਰਵਾਰ ਨੂੰ ਛੱਤਰਪੁਰ ਵਿਚ ਲਗਭਗ 10 ਏਕੜ ਵਿੱਚ ਫੈਲੀ ਹਾਈ-ਪ੍ਰੋਫਾਈਲ ਸ਼ਰਾਬ ਕਾਰੋਬਾਰੀ ਮਰਹੂਮ ਪੌਂਟੀ ਚੱਢਾ ਉਰਫ਼ ਗੁਰਦੀਪ ਸਿੰਘ ਦੀ 400 ਕਰੋੜ ਰੁਪਏ ਦੀ ਜ਼ਮੀਨ ਜ਼ਬਤ ਕਰ ਲਈ।" ਕਰੋੜਾਂ ਰੁਪਏ ਦੇ ਫਾਰਮ ਹਾਊਸ ਢਾਹ ਦਿੱਤੇ ਗਏ। 

ਢਾਹੁਣ ਦੀ ਚੱਲ ਰਹੀ ਕਾਰਵਾਈ ਦੌਰਾਨ ਸ਼ੁੱਕਰਵਾਰ ਨੂੰ ਪੰਜ ਏਕੜ ਜ਼ਮੀਨ ਤੋਂ ਕਬਜ਼ੇ ਹਟਾਉਣ ਦਾ ਦਾਅਵਾ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਫਾਰਮ ਹਾਊਸ ਦੀ ਬਾਕੀ ਜ਼ਮੀਨ 'ਤੇ ਬਣੀ ਮੁੱਖ ਇਮਾਰਤ ਨੂੰ ਸ਼ਨੀਵਾਰ ਨੂੰ ਢਾਹ ਦਿੱਤਾ ਗਿਆ। ਚੱਢਾ ਦੇ ‘ਵੇਵ ਗਰੁੱਪ’ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ। 

(For more news apart from Ponty Chaddha's Farmhouse News In Punjabi , stay tuned to Rozana Spokesman)

SHARE ARTICLE

ਏਜੰਸੀ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement