The attraction of fixed savings increased due to rising interest rates: ਵਿਆਜ ਦਰਾਂ ਵਧਣ ਕਾਰਨ ਵਧਿਆ ਫਿਕਸਡ ਸੇਵਿੰਗ ਦਾ ਆਕਰਸ਼ਨ 

By : BALJINDERK

Published : Mar 3, 2024, 5:34 pm IST
Updated : Mar 3, 2024, 5:34 pm IST
SHARE ARTICLE
The attraction of fixed savings increased due to rising interest rates
The attraction of fixed savings increased due to rising interest rates

The attraction of fixed savings increased due to rising interest rates:

The attraction of fixed savings increased due to rising interest rates: ਵਿਆਜ ਦਰਾਂ ਵਧਣ ਕਾਰਨ ਵਧਿਆ ਫਿਕਸਡ ਸੇਵਿੰਗ ਦਾ ਆਕਰਸ਼ਨ, ਨਵੀਂ ਦਿੱਲੀ: ਵਿਆਜ ਦਰਾਂ ਵਧਣ ਕਾਰਨ ਫਿਕਸਡ ਸੇਵਿੰਗ ਸਕੀਮਾਂ ਵਲ ਪਹਿਲਾਂ ਨਾਲੋਂ ਜ਼ਿਆਦਾ ਲੋਕ ਆਕਰਸ਼ਿਤ ਹੋ ਰਹੇ ਹਨ। ਕੁਲ ਬੈਂਕ ਡਿਪਾਜ਼ਿਟਾਂ ’ਚ ਅਜਿਹੇ ਨਿਵੇਸ਼ ਦੀ ਹਿੱਸੇਦਾਰੀ ਦਸੰਬਰ 2023 ’ਚ ਵੱਧ ਕੇ 60.3 ਫ਼ੀਸਦੀ ਹੋ ਗਈ ਹੈ। ਇਹ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਅੰਕੜਿਆਂ ਤੋਂ ਮਿਲੀ ਹੈ।

ਮਾਰਚ 2023 ’ਚ ਇਹ ਅੰਕੜਾ 57.2 ਫੀਸਦੀ ਸੀ। ਅਪ੍ਰੈਲ-ਦਸੰਬਰ 2023 ਦੌਰਾਨ ਕੁਲ ਜਮ੍ਹਾਂ ਰਕਮਾਂ ’ਚ ਵਾਧੇ ’ਚ, ਫਿਕਸਡ ਡਿਪਾਜ਼ਿਟ ਦਾ ਹਿੱਸਾ ਲਗਭਗ 97.6 ਫ਼ੀਸਦੀ ਸੀ। ਇਸ ਮਿਆਦ ਦੌਰਾਨ, ਚਾਲੂ ਖਾਤੇ ਅਤੇ ਬਚਤ ਖਾਤੇ (ਸੀ.ਏ.ਐਸ.ਏ) ਜਮ੍ਹਾਂ ਦੇ ਹਿੱਸੇ ’ਚ ਗਿਰਾਵਟ ਆਈ ਹੈ। ਆਰ.ਬੀ.ਆਈ. ਨੇ ਇਹ ਜਾਣਕਾਰੀ ਅਪਣੇ ਤਿਮਾਹੀ ‘ਬੇਸਿਕ ਸਟੈਟਿਸਟਿਕਸ ਰਿਟਰਨ (ਬੀ.ਐੱਸ.ਆਰ.)-2: ਅਨੁਸੂਚਿਤ ਵਪਾਰਕ ਬੈਂਕਾਂ ’ਚ ਜਮ੍ਹਾਂ - ਦਸੰਬਰ 2023’ ’ਚ ਦਿਤੀ ਹੈ। 

ਇਹ ਵੀ ਪੜ੍ਹੋ: IPL 2024 Promo: IPL 2024 ਦਾ ਪ੍ਰੋਮੋ ਹੋਇਆ ਰਿਲੀਜ਼, ਵੀਡੀਓ 'ਚ ਹਾਰਦਿਕ ਪੰਡਯਾ ਨਾਲ ਦਿਖਾਈ ਦਿਤੇ 3 ਕਪਤਾਨ

 

ਇਸ ’ਚ ਕਿਹਾ ਗਿਆ ਹੈ ਕਿ ਫਿਕਸਡ ਡਿਪਾਜ਼ਿਟ ’ਤੇ ਵਧਦੇ ਰਿਟਰਨ ਬੈਂਕ ਡਿਪਾਜ਼ਿਟ ’ਚ ਢਾਂਚਾਗਤ ਬਦਲਾਅ ਲਿਆ ਰਹੇ ਹਨ। ਕੁਲ ਜਮ੍ਹਾਂ ਰਕਮਾਂ ਵਿਚ ਫਿਕਸਡ ਡਿਪਾਜ਼ਿਟ ਦਾ ਹਿੱਸਾ ਮਾਰਚ 2023 ’ਚ 57.2 ਫ਼ੀ ਸਦੀ ਤੋਂ ਵੱਧ ਕੇ ਦਸੰਬਰ 2023 ’ਚ 60.3 ਫ਼ੀਸਦੀ ਹੋ ਗਿਆ। ਆਰ.ਬੀ.ਆਈ. ਨੇ ਅੱਗੇ ਕਿਹਾ ਕਿ ਫੰਡ ਵਧ ਵਿਆਜ ਦਰ ਸ਼੍ਰੇਣੀ ’ਚ ਜਮ੍ਹਾ ਕੀਤੇ ਜਾ ਰਹੇ ਹਨ। ਦਸੰਬਰ 2023 ’ਚ ਕੁਲ ਫਿਕਸਡ ਡਿਪਾਜ਼ਿਟ ’ਚ ਸੱਤ ਫੀਸਦੀ ਤੋਂ ਵੱਧ ਵਿਆਜ ਦਰਾਂ ਵਾਲੇ ਫਿਕਸਡ ਡਿਪਾਜ਼ਿਟ ਦੀ ਹਿੱਸੇਦਾਰੀ ਵਧ ਕੇ 61.4 ਫੀ ਸਦੀ ਹੋ ਗਈ। ਇਹ ਅੰਕੜਾ ਇਕ ਤਿਮਾਹੀ ਪਹਿਲਾਂ 54.7 ਫ਼ੀਸਦੀ ਸੀ ਅਤੇ ਮਾਰਚ 2023 ’ਚ 33.7 ਫ਼ੀਸਦੀ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 

(For more news apart from The attraction of fixed savings increased due to rising interest rates  News in punjabi , stay tuned to Rozana Spokesman)

 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement