
ਗੁਜਰਾਤ ਦੌਰੇ 'ਤੇ ਹਨ PM ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨੀਂ ਦਿਨੀਂ ਗੁਜਰਾਤ ਦੌਰੇ 'ਤੇ ਹਨ। ਉਨ੍ਹਾਂ ਨੇ ਸੋਮਵਾਰ ਸਵੇਰੇ ਵਿਸ਼ਵ ਜੰਗਲੀ ਜੀਵ ਦਿਵਸ ਦੇ ਮੌਕੇ 'ਤੇ ਜੂਨਾਗੜ੍ਹ ਜ਼ਿਲੇ ਦੇ ਗਿਰ ਵਾਈਲਡਲਾਈਫ਼ ਸੈਂਚੁਰੀ 'ਚ ਜੰਗਲ ਸਫ਼ਾਰੀ ਦਾ ਆਨੰਦ ਲਿਆ। ਸੋਮਨਾਥ ਤੋਂ ਆਉਣ ਤੋਂ ਬਾਅਦ, ਪੀਐਮ ਮੋਦੀ ਨੇ ਸਾਸਨ ਦੇ ਜੰਗਲੀ ਗੈਸਟ ਹਾਊਸ 'ਸਿੰਘ ਸਦਨ' 'ਚ ਰਾਤ ਗੁਜ਼ਾਰੀ।
PM Narendra Modi visited Gir National Park in Gujarat
ਐਤਵਾਰ ਸ਼ਾਮ ਨੂੰ ਉਨ੍ਹਾਂ ਨੇ ਸੋਮਨਾਥ ਮੰਦਰ 'ਚ ਭਗਵਾਨ ਸ਼ਿਵ ਦੀ ਪੂਜਾ ਕੀਤੀ। ਇਹ 12 ਜਯੋਤਿਰਲਿੰਗਾਂ ਵਿੱਚੋਂ ਪਹਿਲਾ ਜਯੋਤਿਰਲਿੰਗ ਹੈ। ਪ੍ਰਧਾਨ ਮੰਤਰੀ ਕੁਝ ਮੰਤਰੀਆਂ ਅਤੇ ਜੰਗਲਾਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ 'ਸਿੰਘ ਸਦਨ' ਤੋਂ ਜੰਗਲ ਸਫ਼ਾਰੀ 'ਚ ਗਏ। ਪ੍ਰਧਾਨ ਮੰਤਰੀ ਗਿਰ ਵਾਈਲਡ ਲਾਈਫ਼ ਸੈਂਚੁਰੀ ਦੇ ਮੁੱਖ ਦਫ਼ਤਰ ਸਾਸਨ ਗਿਰ ਵਿਖੇ ਨੈਸ਼ਨਲ ਬੋਰਡ ਫ਼ਾਰ ਵਾਈਲਡ ਲਾਈਫ਼ (ਐਨਬੀਡਬਲਿਊਐਲ) ਦੀ ਸੱਤਵੀਂ ਮੀਟਿੰਗ ਦੀ ਪ੍ਰਧਾਨਗੀ ਵੀ ਕਰਨਗੇ।
PM Narendra Modi visited Gir National Park in Gujarat
NBWL ਦੇ 47 ਮੈਂਬਰ ਹਨ, ਜਿਨ੍ਹਾਂ ਵਿੱਚ ਸੈਨਾ ਮੁਖੀ, ਵੱਖ-ਵੱਖ ਰਾਜਾਂ ਦੇ ਮੈਂਬਰ, ਖੇਤਰ ਵਿੱਚ ਕੰਮ ਕਰਨ ਵਾਲੀਆਂ ਗ਼ੈਰ-ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ, ਮੁੱਖ ਜੰਗਲੀ ਜੀਵ ਵਾਰਡਨ ਅਤੇ ਵੱਖ-ਵੱਖ ਰਾਜਾਂ ਦੇ ਸਕੱਤਰ ਸ਼ਾਮਲ ਹਨ। ਮੀਟਿੰਗ ਤੋਂ ਬਾਅਦ ਪੀਐਮ ਮੋਦੀ ਸਾਸਨ ਵਿੱਚ ਕੁਝ ਮਹਿਲਾ ਜੰਗਲਾਤ ਕਰਮਚਾਰੀਆਂ ਨਾਲ ਵੀ ਗੱਲਬਾਤ ਕਰਨਗੇ।
PM Narendra Modi visited Gir National Park in Gujarat