
ਦਿੱਲੀ ਦੇ ਸਿਹਤ ਅਤੇ ਬਿਜਲੀ ਮੰਤਰੀ ਸਤੇਂਦਰ ਜੈਨ ਅਤੇ ਹੋਰਾਂ ਦੇ ਵਿਰੁਧ ਦਰਜ ਕੀਤੇ ਗਏ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਇਨਫੋਰਸਮੈਂਟ
ਨਵੀਂ ਦਿੱਲੀ : ਦਿੱਲੀ ਦੇ ਸਿਹਤ ਅਤੇ ਬਿਜਲੀ ਮੰਤਰੀ ਸਤੇਂਦਰ ਜੈਨ ਅਤੇ ਹੋਰਾਂ ਦੇ ਵਿਰੁਧ ਦਰਜ ਕੀਤੇ ਗਏ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਉਨ੍ਹਾਂ ਤੋਂ ਪੁਛਗਿਛ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦਸਿਆ ਕਿ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਤਹਿਤ ਜੈਨ ਨੂੰ ਈਡੀ ਵਲੋਂ ਤਲਬ ਕੀਤਾ ਗਿਆ ਸੀ।
Money laundering Case satender jain
ਮਾਮਲੇ ਦੀ ਜਾਂਚ ਕਰਨ ਵਾਲਾ ਅਧਿਕਾਰੀ ਉਨ੍ਹਾਂ ਦੇ ਬਿਆਨਾਂ ਨੂੰ ਦਰਜ ਕਰੇਗਾ। ਸੀਬੀਆਈ ਦੀ ਤਰਜੀਹ ਦੇ ਆਧਾਰ 'ਤੇ ਪਿਛਲੇ ਸਾਲ ਅਗਸਤ ਮਹੀਨੇ ਵਿਚ ਈਡੀ ਨੇ ਸਤੇਂਦਰ ਸਮੇਤ ਹੋਰਾਂ ਵਿਰੁਧ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ। ਸੀਬੀਆਈ 'ਚ ਦਰਜ ਸ਼ਿਕਾਇਤ 'ਚ ਕਿਹਾ ਗਿਆ ਕਿ ਜੈਨ ਉਨ੍ਹਾਂ ਚਾਰ ਕੰਪਨੀਆਂ ਨੂੰ ਪ੍ਰਾਪਤ ਹੋਣ ਵਾਲੇ ਧਨ ਦਾ ਸਰੋਤ ਨਹੀਂ ਦੱਸ ਸਕੇ, ਜਿਨ੍ਹਾਂ ਕੰਪਨੀਆਂ ਵਿਚ ਉਹ ਸ਼ੇਅਰ ਧਾਰਕ ਸਨ।
Money laundering Case satender jain
ਸੀਬੀਆਈ ਨੇ ਉਨ੍ਹਾਂ ਦੇ ਪਤਨੀ ਅਤੇ ਹੋਰ ਚਾਰ ਲੋਕਾਂ ਦੇ ਵਿਰੁਧ ਮਨੀ ਲਾਂਡਰਿੰਗ ਦਾ ਇਕ ਮਾਮਲਾ ਦਰਜ ਕੀਤਾ ਸੀ। ਏਜੰਸੀ ਨੇ ਇਸ ਮਾਮਲੇ 'ਚ ਉਨ੍ਹਾਂ ਤੋਂ ਪਹਿਲਾਂ ਵੀ ਪੁੱਛਗਿਛ ਕੀਤੀ ਸੀ। ਸੀਬੀਆਈ ਦੇ ਸੂਤਰਾਂ ਨੇ ਕਿਹਾ ਕਿ ਕਥਿਤ ਤੌਰ 'ਤੇ 4.63 ਕਰੋੜ ਰੁਪਏ ਪ੍ਰਯਾਸ ਇੰਫੋ ਸੈਲਊਸ਼ਨ, ਅਕਿੰਚਨ ਡੇਵਲਪਰਸ, ਮੰਗਲਯਾਨ ਪ੍ਰਾਜੈਕਟ ਅਤੇ ਇੰਡੋ ਮੈਟਲ ਇੰਪੈਕਸ ਪਾਲੀ ਦੇ ਰਾਹੀਂ ਸਾਲ 2015-16 'ਚ ਪ੍ਰਾਪਤ ਕੀਤੇ ਗਏ।
Money laundering Case satender jain
ਉਨ੍ਹਾਂ ਨੇ ਦੱਸਿਆ ਕਿ ਜੈਨ ਅਤੇ ਉਨ੍ਹਾਂ ਦੀ ਪਤਨੀ ਦੀ ਉਕਤ ਮਿਆਦ 'ਚ ਇਨ੍ਹਾਂ ਕੰਪਨੀਆਂ 'ਚ ਕਥਿਤ ਤੌਰ 'ਤੇ ਇਕ ਤਿਹਾਈ ਹਿੱਸੇਦਾਰੀ ਸਨ। ਇਸੇ ਲਈ ਉਨ੍ਹਾਂ ਤੋਂ ਪੁਛਗਿਛ ਕੀਤੀ ਜਾ ਰਹੀ ਹੈ।