ਇਰਾਕ ਵਿਚ ਮਾਰੇ 39 ਭਾਰਤੀਆਂ ਦੇ ਅੰਗ ਕੱਲ ਭਾਰਤ ਪਹੁੰਚ ਗਏ ਸਨ ਜਿਸ ਦੇ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਮ੍ਰਿਤਕਾਂ ਦੇ ਅੰਗ ਸੌਂਪ ਦਿਤੇ ਸਨ। ਹੁਣ ਦੇਸ਼...
ਨਵੀਂ ਦਿੱਲੀ : ਇਰਾਕ ਵਿਚ ਮਾਰੇ 39 ਭਾਰਤੀਆਂ ਦੇ ਅੰਗ ਕੱਲ ਭਾਰਤ ਪਹੁੰਚ ਗਏ ਸਨ ਜਿਸ ਦੇ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਮ੍ਰਿਤਕਾਂ ਦੇ ਅੰਗ ਸੌਂਪ ਦਿਤੇ ਸਨ। ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਰਾਕ 'ਚ ਮਾਰੇ ਗਏ 39 ਭਾਰਤੀ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 10 ਲੱਖ ਰੁਪਏ ਦੀ ਮਦਦ ਦਾ ਐਲਾਨ ਕਰ ਦਿਤਾ ਹੈ। ਇਸ ਤੋਂ ਪਹਿਲਾਂ ਪੀ.ਐਮ ਮੋਦੀ ਨੇ ਉਨ੍ਹਾਂ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਹੋਣ ਦੇ ਬਾਅਦ ਦੁੱਖ ਜਤਾਇਆ ਸੀ।
ਮੋਸੁਲ 'ਚ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ(ਆਈ.ਐਸ) ਵਲੋਂ ਮਾਰੇ ਗਏ ਭਾਰਤੀ ਨਾਗਰਿਕਾਂ ਦੇ ਅੰਗ ਲੈ ਕੇ ਕੇਂਦਰੀ ਵਿਦੇਸ਼ ਰਾਜ ਮੰਤਰੀ ਜਨਰਲ ਵੀ.ਕੇ ਸਿੰਘ ਸੋਮਵਾਰ ਨੂੰ ਭਾਰਤ ਪੁੱਜੇ ਸਨ। ਇਸ ਦੇ ਬਾਅਦ ਉਹ ਸਭ ਤੋਂ ਪਹਿਲੇ ਪੰਜਾਬ ਗਏ। ਮੋਸੁਲ 'ਚ 39 ਭਾਰਤੀ ਮਾਰੇ ਗਏ ਸਨ। ਇਨ੍ਹਾਂ 'ਚ 38 ਦੇ ਅੰਗ ਭਾਰਤ ਆਏ ਹਨ। ਇਕ ਦੀ ਪਛਾਣ ਨਹੀਂ ਹੋ ਸਕੀ ਹੈ। ਇਨ੍ਹਾਂ 'ਚੋਂ 27 ਲੋਕ ਪੰਜਾਬ ਦੇ ਸਨ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੀੜਤ ਪਰਿਵਾਰ ਨੂੰ 5-5 ਲੱਖ ਰੁਪਏ ਦੇ ਨਾਲ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਸੀ।
ਤੁਹਾਨੂੰ ਦਸ ਦੇਈਏ ਕਿ ਪੰਜਾਬ ਵਿਚ ਮ੍ਰਿਤਕਾਂ ਦੇ ਅੰਗ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦੇਂਣ ਤੋਂ ਬਾਅਦ ਬਿਹਾਰ ਵਿਚ ਰਹਿੰਦੇ ਕੁੱਝ ਪਰਿਵਾਰ ਵਾਲਿਆਂ ਕੋਲ ਮ੍ਰਿਤਕਾਂ ਦੇ ਅੰਗ ਭੇਜੇ ਤਾਂ ਉਨ੍ਹਾਂ ਵਿਚੋਂ ਦੇ ਪਰਿਵਾਰਾਂ ਨੇ ਮ੍ਰਿਤਕਾਂ ਦੇ ਅੰਗ ਲੈਣ ਤੋਂ ਸਾਫ ਮਨਾ ਕਰ ਦਿਤਾ। ਉਨ੍ਹਾਂ ਕਿਹਾ ਕਿ ਬਿਹਾਰ ਸਰਕਾਰ ਪੰਜਾਬ ਸਰਕਾਰ ਦੇ ਵਾਂਗ 5-5 ਲੱਖ ਤੋਂ ਇਲਾਵਾ ਘਰ ਵਿਚ ਇਕ ਮੈਂਬਰ ਨੂੰ ਨੌਕਰੀ ਦਿਤੀ ਜਾਵੇ।