ਦੀਵੇ ਤਾਂ ਬਾਲਾਂਗੇ, ਪਰ ਗਰੀਬਾਂ ਨੂੰ ਰਾਹਤ ਪੈਕੇਜ ਦੀ ਜ਼ਰੂਰਤ ਹੈ-ਚਿਦੰਬਰਮ
Published : Apr 3, 2020, 1:30 pm IST
Updated : Apr 3, 2020, 1:36 pm IST
SHARE ARTICLE
P chidambaram on pm narendra modi diya appeal coronavirus lockdown
P chidambaram on pm narendra modi diya appeal coronavirus lockdown

ਸਾਬਕਾ ਕੇਂਦਰੀ ਮੰਤਰੀ ਨੇ ਅਪਣੇ ਟਵੀਟ ਵਿਚ ਲਿਖਿਆ ਕਿ...

ਨਵੀਂ ਦਿੱਲੀ: ਕੋਰੋਨਾ ਵਾਇਰਸ ਖਿਲਾਫ ਜੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਦੇਸ਼ਵਾਸੀਆਂ ਨੂੰ ਇਕਜੁਟਤਾ ਦਿਖਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਲੋਕ ਐਤਵਾਰ ਦੀ ਰਾਤ ਨੂੰ 9 ਵਜੇ ਦੀਵੇ ਬਾਲਣ। ਪੀਐਮ ਮੋਦੀ ਦੀ ਇਸ ਅਪੀਲ ਤੇ ਰਾਜਨੀਤਿਕ ਪ੍ਰਤੀਕਿਰਿਆ ਆਉਣੀ ਸ਼ੁਰੂ ਹੋ ਚੁੱਕੀ ਹੈ। ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਉਹ ਦੀਵੇ ਤਾਂ ਜ਼ਰੂਰ ਜਗਾਉਣਗੇ ਪਰ ਅਰਥਸ਼ਾਸਤੀਆਂ ਦੀ ਗੱਲ ਵੀ ਸੁਣੀ ਜਾਵੇ।

PM Narendra ModiPM Narendra Modi

ਸਾਬਕਾ ਕੇਂਦਰੀ ਮੰਤਰੀ ਨੇ ਅਪਣੇ ਟਵੀਟ ਵਿਚ ਲਿਖਿਆ ਕਿ ਲੋਕ ਉਹਨਾਂ ਦੀ ਗੱਲ ਜ਼ਰੂਰ ਮੰਨਣਗੇ ਅਤੇ 5 ਅਪ੍ਰੈਲ ਨੂੰ ਦੀਵੇ ਵੀ ਬਾਲਣਗੇ। ਪਰ ਇਸ ਦੇ ਬਦਲੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅਰਥਸ਼ਾਸਤਰੀਆਂ ਦੀ ਗੱਲ ਸੁਣਨ। ਉਹਨਾਂ ਨੂੰ ਉਮੀਦ ਸੀ ਕਿ ਅੱਜ ਪੀਐਮ ਮੋਦੀ ਗਰੀਬਾਂ ਲਈ ਇਕ ਪੈਕੇਜ ਦਾ ਐਲਾਨ ਕਰਨਗੇ ਜਿਸ ਬਾਰੇ ਨਿਰਮਲਾ ਸੀਤਾਰਮਣ ਅਪਣੇ ਭਾਸ਼ਣ ਵਿਚ ਭੁੱਲ ਗਏ ਸਨ।

ਪੀ. ਚਿਦੰਬਰਮ ਨੇ ਲਿਖਿਆ ਕਿ ਕੰਮ ਕਰਨ ਵਾਲੇ ਹਰ ਵਿਅਕਤੀ ਨੂੰ ਮਦਦ ਦੀ ਲੋੜ ਹੈ ਫਿਰ ਚਾਹੇ ਉਹ ਬਿਜ਼ਨੈਸਮੈਨ ਹੋਵੇ ਜਾਂ ਫਿਰ ਦਿਹਾੜੀਦਾਰ ਮਜ਼ਦੂਰ। ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਦੀ ਸਖ਼ਤ ਜ਼ਰੂਰਤ ਹੈ। ਇਸ ਦੇ ਨਾਲ ਹੀ ਸਖ਼ਤ ਫ਼ੈਸਲੇ ਲੈਣ ਦੀ ਵੀ ਲੋੜ ਹੈ। ਪੀ. ਚਿਦੰਬਰਮ ਤੋਂ ਇਲਾਵਾ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਅੱਜ ਫਿਰ ਪ੍ਰਧਾਨ ਸ਼ੋਅਮੈਨ ਨੂੰ ਸੁਣਿਆ। ਲੋਕਾਂ ਦੇ ਦੁੱਖ, ਆਰਥਿਕ ਸੱਟ ਬਾਰੇ ਕੁੱਝ ਨਹੀਂ ਕਿਹਾ ਗਿਆ।

ਭਵਿੱਖ ਨੂੰ ਲੈ ਕੇ ਕੀ ਵਿਚਾਰ ਕੀਤਾ ਗਿਆ ਹੈ, ਲਾਕਡਾਊਨ ਤੋਂ ਬਾਅਦ ਕੀ ਹੋਵੇਗਾ, ਇਸ ਤੇ ਕੁੱਝ ਨਹੀਂ ਗਿਆ। ਸਿਰਫ ਇਕ ਫੀਲਗੁੱਡ ਮੂਮੈਂਟ ਤਿਆਰ ਕੀਤਾ ਗਿਆ। ਕਾਂਗਰਸ ਆਗੂ ਕਪਿਲ ਸਿਬਲ ਨੇ ਵੀ ਇਸ ਤੇ ਸਵਾਲ ਖੜ੍ਹੇ ਕੀਤੇ ਅਤੇ ਅਪਣੇ ਟਵੀਟ ਵਿਚ ਲਿਖਿਆ ਕਿ ਇਹਨਾਂ ਮਾਮਲਿਆਂ ਤੇ ਸਰਕਾਰ ਦੇ ਕਦਮ ਸੁਣਨ ਨੂੰ ਨਹੀਂ ਮਿਲੇ ਕਿ ਵਾਇਰਸ ਨੂੰ ਰੋਕਣ-ਟੈਸਟਿੰਗ ਕਿਟਸ, ਗਰੀਬਾਂ ਨੂੰ ਖਾਣਾ ਪਹੁੰਚਾਉਣਾ, ਮਜ਼ਦੂਰਾਂ ਦੀ ਆਰਥਿਕ ਮਦਦ ਕਰਨਾ।

ਇਹਨਾਂ ਮੁੱਦਿਆਂ ਤੇ ਤਾਂ ਗੱਲ ਹੀ ਨਹੀਂ ਕੀਤੀ ਗਈ, ਦੀਵੇ ਕਿਹੜੇ ਮਕਸਦ ਨਾਲ ਬਾਲੇ ਜਾਣ? ਗੌਰਤਲਬ ਹੈ ਕਿ ਬੀਤੇ ਦਿਨਾਂ ਵਿਚ ਭਾਰਤ ਸਰਕਾਰ ਵੱਲੋਂ ਕੋਰੋਨਾ ਵਾਇਰਸ ਸੰਕਟ ਦੇ ਚਲਦੇ ਇਕ ਲੱਖ 70 ਹਜ਼ਾਰ ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਸੀ। ਜਿਸ ਵਿਚ 80 ਕਰੋੜ ਨਾਗਰਿਕਾਂ ਨੂੰ ਕਣਕ, ਚਾਵਲ, 20 ਕਰੋੜ ਤੋਂ ਵਧ ਮਹਿਲਾ ਜਨਧਨ ਬੈਂਕ ਖਾਤਾ ਧਾਰਕਾਂ ਨੂੰ ਆਰਥਿਕ ਮਦਦ ਦੇਣ ਦੀ ਗੱਲ ਕਹੀ ਗਈ ਸੀ।

ਦਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਸਵੇਰੇ ਅਪਣੀ ਇਕ ਵੀਡੀਉ ਸੰਦੇਸ਼ ਵਿਚ ਦੇਸ਼ਵਾਸੀਆਂ ਨੂੰ ਦੀਵੇ ਬਾਲਣ ਦੀ ਅਪੀਲ ਕੀਤੀ ਹੈ। ਪੀਐਮ ਨੇ ਕਿਹਾ ਕਿ ਇਸ ਐਤਵਾਰ ਨੂੰ ਰਾਤ 9 ਵਜੇ ਮਿੰਟ ਤਕ ਦੀਵੇ ਜਾਂ ਫਿਰ ਮੋਬਾਇਲ ਦੀ ਫਲੈਸ਼ ਜਗਾਓ। ਪੀਐਮ ਮੋਦੀ ਨੇ ਕਿਹਾ ਕਿ ਇਸ ਏਕਤਾ ਦੁਆਰਾ ਕੋਰੋਨਾ ਦਾ ਹਨੇਰਾ ਮਿਟ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement