
ਦੇਸ਼ ਭਰ ਵਿਚ 7,30,54,295 ਲੋਕਾਂ ਨੂੰ ਲਗਾਏ ਜਾ ਚੁੱਕੇ ਹਨ ਕੋਰੋਨਾ ਦੇ ਟੀਕੇ
ਦਿੱਲੀ: ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਉਹਨਾਂ ਦੀ ਪਤਨੀ ਨੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ, ਦਿੱਲੀ ਵਿਖੇ ਵਿਖੇ ਕੋਰੋਨਾ ਵਾਇਰਸ ਦਾ ਟੀਕਾ ਲਗਵਾਇਆ ਹੈ।
दिल्ली: उपमुख्यमंत्री मनीष सिसोदिया ने अपनी पत्नी के साथ दिल्ली के मौलाना आज़ाद मेडिकल कॉलेज में #COVID19 वैक्सीन की पहली डोज लगवाई। pic.twitter.com/CLg0XAuXAi
— ANI_HindiNews (@AHindinews) April 3, 2021
ਕੋਰੋਨਾ ਟੀਕਾ ਲਗਾਉਣ ਦੀ ਮੁਹਿੰਮ ਦੇਸ਼ ਵਿਚ 16 ਜਨਵਰੀ ਨੂੰ ਸ਼ੁਰੂ ਹੋਈ ਸੀ। ਦੇਸ਼ ਭਰ ਵਿਚ 7,30,54,295 ਲੋਕਾਂ ਨੂੰ ਕੋਰੋਨਾ ਟੀਕੇ ਲਗਾਏ ਜਾ ਚੁੱਕੇ ਹਨ। ਟੀਕਾਕਰਨ ਦਾ ਦੂਜਾ ਪੜਾਅ 13 ਫ਼ਰਵਰੀ ਨੂੰ ਸ਼ੁਰੂ ਹੋਇਆ ਸੀ।
देश में कुल 7,30,54,295 लोगों को कोरोना वायरस की वैक्सीन लगाई गई है। #CovidVaccine https://t.co/7YhCbbN5Kp
— ANI_HindiNews (@AHindinews) April 3, 2021
ਇਕ ਦਿਨ ਵਿਚ ਕੋਰੋਨਾ ਦੇ ਰੀਕਾਰਡ ਟੀਕੇ ਲਗਾਏ ਗਏ
ਕੇਂਦਰੀ ਸਿਹਤ ਮੰਤਰਾਲਾ ਨੇ ਸ਼ੁਕਰਵਾਰ ਨੂੰ ਦਸਿਆ ਸੀ ਕਿ ਪਿਛਲੇ 24 ਘੰਟਿਆਂ ’ਚ ਕੋਵਿਡ-19 ਦੇ 36.7 ਲੱਖ ਤੋਂ ਵੱਧ ਟੀਕੇ ਲਗਾਏ ਗਏ, ਜੋ ਹੁਣ ਤਕ ਇਕ ਦਿਨ ’ਚ ਲਗਾਏ ਗਏ ਟੀਕਿਆਂ ਦੀ ਰੀਕਾਰਡ ਗਿਣਤੀ ਹੈ। ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਟੀਕਿਆਂ ਦੀਆਂ 36,71,242 ਖੁਰਾਕਾਂ ’ਚੋਂ 33,65,597 ਲਾਭਪਾਤਰੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿਤੀ ਗਈ, ਜਦੋਂ ਕਿ 3,05,645 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਲਈ।
corona vaccine
ਮੰਤਰਾਲਾ ਨੇ ਕਿਹਾ ਕਿ ਇਹ ਹੁਣ ਤਕ ਇਕ ਦਿਨ ’ਚ ਲਗਾਏ ਗਏ ਟੀਕਿਆਂ ਦੇ ਲਿਹਾਜ ਨਾਲ ਸੱਭ ਤੋਂ ਵੱਧ ਗਿਣਤੀ ਹੈ। ਸ਼ੁਕਰਵਾਰ ਸਵੇਰੇ 7 ਵਜੇ ਤਕ ਦੀ ਰੀਪੋਰਟ ਅਨੁਸਾਰ ਕੁਲ ਮਿਲਾ ਕੇ ਟੀਕੇ ਦੀਆਂ 6.87 ਕਰੋੜ ਤੋਂ ਵੱਧ ਖੁਰਾਕਾਂ ਦਿਤੀਆਂ ਜਾ ਚੁਕੀਆਂ ਹਨ।
corona vaccine
ਰੀਪੋਰਟ ਅਨੁਸਾਰ, ਇਸ ’ਚ 83,06,269 ਸਿਹਤ ਕਰਮੀ (ਪਹਿਲੀ ਖੁਰਾਕ), 52,84,564 ਸਿਹਤ ਕਰਮੀ (ਦੂਜੀ ਖੁਰਾਕ), 93,53,021 ਮੋਹਰੀ ਮੋਰਚੇ ਦੇ ਕਰਮੀ (ਪਹਿਲੀ ਖੁਰਾਕ) ਅਤੇ 40,97,634 ਮੋਹਰੀ ਮੋਰਚੇ ਦੇ ਕਰਮੀ (ਦੂਜੀ ਖੁਰਾਕ), ਦੂਜੀਆਂ ਬੀਮਾਰੀਆਂ ਨਾਲ ਪੀੜਤ 45 ਸਾਲ ਤੋਂ ਵੱਧ ਉਮਰ ਵਾਲੇ 97,83,615 (ਪਹਿਲੀ ਖੁਰਾਕ) ਅਤੇ 39,401 (ਦੂਜੀ ਖੁਰਾਕ) ਲਾਭਪਾਤਰੀ ਅਤੇ 60 ਸਾਲ ਤੋਂ ਵੱਧ 3,17,05,893 (ਪਹਿਲੀ ਖੁਰਾਕ) ਅਤੇ 2,18,741 (ਦੂਜੀ ਖੁਰਾਕ) ਲਾਭਪਾਤਰੀ ਸ਼ਾਮਲ ਹਨ।