ਹਾਰਟ ਬਲਾਕੇਜ਼ ਦੀ ਸਮੱਸਿਆ ਨਾਲ ਜੂਝ ਰਹੇ ਨੇ ਸਚਿਨ ਵਾਜੇ, NIA ਨੇ ਮੰਗੀ ਮੈਡੀਕਲ ਰਿਪੋਰਟ 
Published : Apr 3, 2021, 3:46 pm IST
Updated : Apr 3, 2021, 3:46 pm IST
SHARE ARTICLE
Suspended Mumbai Police officer Sachin Waze
Suspended Mumbai Police officer Sachin Waze

ਐਨਆਈਏ ਨੇ 13 ਮਾਰਚ ਨੂੰ ਕੀਤਾ ਸੀ ਗ੍ਰਿਫਤਾਰ

ਮੁੰਬਈ - ਮੁਅੱਤਲ ਮੁੰਬਈ ਪੁਲਿਸ ਅਧਿਕਾਰੀ ਸਚਿਨ ਵਾਜੇ਼ ਨੂੰ ਵਿਸ਼ੇਸ਼ ਐਨਆਈਏ ਕੋਰਟ ਲਿਜਾਇਆ ਜਾ ਰਿਹਾ ਹੈ ਤੇ ਐਨਆਈਏ ਕੋਰਟ ਨੇ ਮੁੰਬਈ ਪੁਲਿਸ ਦੇ ਸਾਬਕਾ ਅਧਿਕਾਰੀ ਸਚਿਨ ਵਾਜੇ ਦੀ ਮੈਡੀਕਲ ਰਿਪੋਰਟ ਮੰਗੀ ਹੈ। ਸਚਿਨ ਵਾਜੇ ਦੇ ਵਕੀਲ ਨੇ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ ਕਿ ਸਚਿਨ ਵਾਜੇ ਛਾਤੀ ਵਿੱਚ ਦਰਦ ਅਤੇ ਦਿਲ ਦੀ ਬਲਾਕੇਜ਼ ਤੋਂ ਪੀੜਤ ਹੈ। ਇਸ ਤੋਂ ਬਾਅਦ ਐਨਆਈਏ ਕੋਰਟ ਨੇ ਵਾਜੇ ਦੀ ਮੈਡੀਕਲ ਰਿਪੋਰਟ ਮੰਗੀ ਹੈ।

Mumbai police officer Sachin WazeMumbai police officer Sachin Waze

ਸਚਿਨ ਵਾਜੇ ਐਂਟੀਲੀਆ ਕੇਸ ਅਤੇ ਮਨਸੁਖ ਹੀਰੇਨ ਕਤਲ ਕੇਸ ਦਾ ਮੁੱਖ ਦੋਸ਼ੀ ਹੈ। ਉਸ ਨੂੰ ਐਨਆਈਏ ਨੇ 13 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਸ਼ਨੀਵਾਰ ਨੂੰ ਹੀ ਉਸ ਦੀ ਕਸਟਡੀ ਖ਼ਤਮ ਹੋਣ ਵਾਲੀ ਹੈ। ਸਚਿਨ ਵਾਜੇ ਦੇ ਵਕੀਲ ਰੂਨਕ ਨਾਈਕ ਨੇ ਅਦਾਲਤ ਨੂੰ ਇਕ ਅਰਜ਼ੀ ਲਿਖੀ ਹੈ। ਇਸ ਵਿਚ, ਉਸਨੇ ਕਿਹਾ ਹੈ ਕਿ ਸਚਿਨ ਵਾਜੇ ਦੇ ਦਿਲ ਵਿਚ 90% ਦੇ ਦੋ ਬਲਾਕੇਜ਼ ਹਨ।

Mumbai police officer Sachin WazeMumbai police officer Sachin Waze

ਇਸ ਲਈ ਵਾਜੇ ਨੂੰ ਉਸ ਦੇ ਕਾਰਡੀਓਲੋਜਿਸਟ ਨਾਲ ਮਿਲਵਾਇਆ ਗਿਆ ਤਾਂ ਜੋ ਉਸਦਾ ਡਾਕਟਰੀ ਇਲਾਜ ਦਾ ਕੋਰਸ ਸ਼ੁਰੂ ਹੋ ਸਕੇ। ਇਸ ਤੋਂ ਬਾਅਦ ਅਦਾਲਤ ਨੇ ਵਾਜੇ ਦੀ ਮੈਡੀਕਲ ਰਿਪੋਰਟ ਮੰਗੀ ਹੈ। ਇਹ ਰਿਪੋਰਟਾਂ ਉਦੋਂ ਵੇਖੀਆਂ ਗਈਆਂ ਜਦੋਂ ਵਾਜੇ ਨੂੰ ਅੱਜ ਐਨਆਈਏ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਐਨਆਈਏ ਨੇ ਸਚਿਨ ਵਾਜੇ ਦੇ ਖਿਲਾਫ਼ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਯਾਨੀ ਯੂ.ਏ.ਪੀ.ਏ ਦੀਆਂ ਕਈ ਧਾਰਾਵਾਂ ਵੀ ਲਗਾਈਆਂ ਹਨ।

NIANIA

ਇਸ ਨਾਲ ਹੁਣ ਐਨਆਈਏ ਨੂੰ ਵਾਜੇ ਦੀ 30 ਦਿਨਾਂ ਦੀ ਹਿਰਾਸਤ ਦੀ ਮੰਗ ਕਰਨ ਦਾ ਅਧਿਕਾਰ ਦਿੰਦਾ ਹੈ, ਜਦੋਂ ਕਿ ਆਈਪੀਸੀ ਭਾਗਾਂ ਵਿਚ, ਇਕ ਸਮੇਂ ਵਿਚ 14 ਦਿਨਾਂ ਦੀ ਕਸਟਡੀ ਮਿਲਦੀ ਹੈ। ਇਸ ਤੋਂ ਇਲਾਵਾ, ਯੂਏਪੀਏ ਦੇ ਤਹਿਤ, ਜਾਂਚ ਏਜੰਸੀ 180 ਦਿਨਾਂ ਵਿਚ ਚਾਰਜਸ਼ੀਟ ਦਾਖਲ ਕਰ ਸਕਦੀ ਹੈ, ਪਰ ਆਈਪੀਸੀ ਵਿਚ ਇਸ ਸਮੇਂ ਦੀ ਸੀਮਾ ਸਿਰਫ਼ 90 ਦਿਨ ਦੀ ਹੀ ਹੈ। 

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement