
30 ਮਾਰਚ ਨੂੰ ਹੋਈ ਸੀ ਬਾਈਪਾਸ ਸਰਜਰੀ
ਨਵੀਂ ਦਿੱਲੀ - ਰਾਸ਼ਟਰਪਤੀ ਕੋਵਿੰਦ ਨੂੰ ਅੱਜ ਏਮਜ਼ ਦੇ ਆਈਸੀਯੂ ਤੋਂ ਵਿਸ਼ੇਸ਼ ਕਮਰੇ ਵਿਚ ਸ਼ਿਫਟ ਕਰ ਦਿੱਤਾ ਗਿਆ। ਉਹਨਾਂ ਦੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਡਾਕਟਰ ਉਹਨਾਂ ਦੀ ਸਿਹਤ ਦੀ ਨਿਰੰਤਰ ਨਿਗਰਾਨੀ ਕਰ ਰਹੇ ਹਨ ਅਤੇ ਉਹਨਾਂ ਨੂੰ ਸਖ਼ਤ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਰਾਸ਼ਟਰਪਤੀ ਨੇ 30 ਮਾਰਚ ਨੂੰ ਏਮਜ਼, ਦਿੱਲੀ ਵਿਖੇ ਬਾਈਪਾਸ ਸਰਜਰੀ ਕਰਵਾਈ ਸੀ।
ਜ਼ਿਕਰਯੋਗ ਹੈ ਕਿ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਛਾਤੀ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ। ਉਹਨਾਂ ਨੂੰ ਸਭ ਤੋਂ ਪਹਿਲਾਂ ਸੈਨਾ ਦੇ ਰਿਸਰਚ ਐਂਡ ਰੈਫਰਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਕੁੱਝ ਸਮਾਂ ਹਸਪਤਾਲ ਵਿਚ ਇਲਾਜ ਚੱਲਣ ਤੋਂ ਬਾਅਦ ਉਹਨਾਂ ਦੀ ਹਾਲਤ ਸਥਿਰ ਹੋਣ ਕਰ ਕੇ ਅਗਲੇਰੀ ਜਾਂਚ ਲਈ ਏਮਜ਼, ਦਿੱਲੀ ਰੈਫ਼ਰ ਕੀਤਾ ਗਿਆ ਸੀ।