
ਅਸੀਂ ਕਿਸਾਨ ਹਾਂ, ਕੋਈ ਰਾਜਨੀਤਿਕ ਪਾਰਟੀ ਨਹੀਂ - ਟਿਕੈਤ
ਨਵੀਂ ਦਿੱਲੀ - ਕਿਸਾਨ ਅੰਦੋਲਨ ਦੇ ਆਗੂ ਰਾਕੇਸ ਟਿਕੈਤ ਦੇ ਕਾਫ਼ਲੇ ’ਤੇ ਬੀਤੇ ਦਿਨੀਂ ਰਾਜਸਥਾਨ ’ਚ ਭੀੜ ਨੇ ਹਮਲਾ ਕਰ ਦਿੱਤਾ। ਇਸ ਬਾਰੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇਹਮਲੇ ਦਾ ਜ਼ਿੰਮੇਵਾਰ ਨੇ ਕੇਂਦਰ ਨੂੰ ਠਹਿਰਾਇਆ ਹੈ। ਉਨ੍ਹਾਂ ਮੀਡਿਆ ਨਾਲ ਗੱਲਬਾਤ ਕਰਦੇ ਰਾਕੇਸ਼ ਟਿਕੈਤ ਨੇ ਕਿਹਾ ਕਿ ਹੋਰ ਕੌਣ ਹੋ ਸਕਦਾ ਹੈ? ਇਹ ਭਾਜਪਾ ਦਾ ਯੂਥ ਵਿੰਗ ਹੈ, ਜੋ ਕਹਿ ਰਹੇ ਸਨ, ਰਾਕੇਸ਼ ਟਿਕੈਤ, ਵਾਪਸ ਜਾ।
Rakesh tikait
ਉਨ੍ਹਾਂ ਨੇ ਅੱਗੇ ਕਿਹਾ ਕਿ ਮੈਨੂੰ ਕਿੱਥੇ ਜਾਣਾ ਚਾਹੀਦਾ ਹੈ ? ਟਿਕੈਤ ਦਾ ਕਹਿਣਾ ਸੀ ਕਿ ਉਹ ਸਾਡੇ ਨਾਲ ਕਿਉਂ ਲੜ ਰਹੇ ਹਨ, ਅਸੀਂ ਕਿਸਾਨ ਹਾਂ, ਅਸੀਂ ਕੋਈ ਰਾਜਨੀਤਿਕ ਪਾਰਟੀ ਨਹੀਂ ਹਾਂ। ਇਸ ਮੌਕੇ ਟਿਕੈਤ ਨੇ ਕਿਹਾ ਕਿ ਅਸੀਂ 2 ਦਿਨਾਂ ਲਈ ਗੁਜਰਾਤ ਜਾ ਰਹੇ ਹਾਂ, ਇਹ ਇਕ ਬਹੁਤ ਹੀ ਸੰਵੇਦਨਸ਼ੀਲ ਖੇਤਰ ਹੈ, ਸਾਡੇ ਕਿਸਾਨਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ।
farmer
ਦੱਸਣਯੋਗ ਹੈ ਕਿ ਬੀਤੇ ਦਿਨੀ ਕਿਸਾਨ ਅੰਦੋਲਨ ਦੇ ਆਗੂ ਰਾਕੇਸ ਟਿਕੈਤ ਦੇ ਕਾਫ਼ਲੇ ’ਤੇ ਰਾਜਸਥਾਨ ’ਚ ਭੀੜ ਨੇ ਹਮਲਾ ਕਰ ਦਿੱਤਾ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਟਿਕੈਤ ਅਲਵਰ ਦੇ ਹਰਸੌਰਾ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਬਾਂਸੂਰ ਜਾ ਰਹੇ ਸਨ। ਇਸ ਦੌਰਾਨ ਤਰਤਾਰਪੁਰ ਵਿਚ ਭੀੜ ਨੇ ਟਿਕੈਤ ਦੇ ਕਾਫ਼ਲੇ ’ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਟਿਕੈਤ ਦੀ ਕਾਰ ਦਾ ਸ਼ੀਸ਼ਾ ਪੱਥਰ ਨਾਲ ਟੁੱਟ ਗਿਆ। ਇਸ ਦੌਰਾਨ ਸਮਾਜ ਵਿਰੋਧੀ ਅਨਸਰਾਂ ਨੇ ਟਿਕੈਤ ’ਤੇ ਸਿਆਹੀ ਵੀ ਸੁੱਟ ਦਿੱਤੀ। ਹਾਲਾਂਕਿ ਸਮੇਂ ਦੇ ਨਾਲ ਪੁਲਿਸ ਨੇ ਸਥਿਤੀ ’ਤੇ ਕਾਬੂ ਪਾਉਂਦਿਆਂ, ਸੁਰੱਖਿਆ ਘੇਰਾ ਵਿਚੋਂ ਹੀ ਟਿਕੈਤ ਨੂੰ ਬਾਹਰ ਕੱਢ ਲਿਆ।
Rakesh Tikait's car
ਟਿਕੈਤ ਨੇ ਖ਼ੁਦ ਸ਼ੋਸ਼ਲ ਮੀਡੀਆ ’ਤੇ ਅਪਣੀ ਕਾਰ ’ਤੇ ਹੋਏ ਹਮਲੇ ਬਾਰੇ ਲਿਖਿਆ ਹੈ ਕਿ ਰਾਜਸਥਾਨ ਦੇ ਅਲਵਰ ਜ਼ਿਲ੍ਹੇੇ ਦੇ ਤਨਸਾਰਪੁਰ ਰੋਡ, ਬਾਂਸੂਰ ਰੋਡ ’ਤੇ ਭਾਜਪਾ ਦੇ ਗੁੰਡਿਆਂ ਦੁਆਰਾ ਹਮਲਾ ਲੋਕਤੰਤਰ ਦੇ ਕਾਤਾਲਾਨਾ ਹਮਲਾ ਕੀਤਾ। ਲੋਕ ਇਸ ਪੋਸਟ ’ਤੇ ਲਗਾਤਾਰ ਅਪਣਾ ਗੁੱਸਾ ਜਾਹਰ ਕਰ ਰਹੇ ਹਨ।