
ਰੂਸ ਭਾਰਤ ਦਾ ਸਾਥੀ ਜਾਂ ਚੀਨ ਦਾ?
ਮਾਸਕੋ: ਅੰਤਰ ਰਾਸ਼ਟਰੀ ਪੱਧਰ ’ਤੇ ਕਿਹੜਾ ਦੇਸ਼ ਕਿਸ ਨੂੰ ਸਮਰਥਨ ਦੇ ਦੇਵੇ, ਇਸ ਦਾ ਪਤਾ ਨਹੀਂ ਚਲਦਾ। ਕੁੱਝ ਕੁ ਸਮਾਂ ਪਹਿਲਾਂ ਅੰਤਰ ਰਾਸ਼ਟਰੀ ਪੱਧਰ ’ਤੇ ਰੂਸ ਚੀਨ ਵਿਰੁਧ ਬੋਲ ਰਿਹਾ ਸੀ ਤੇ ਉ ਵੇਲੇ ਇੰਝ ਜਾਪਦਾ ਸੀ ਕਿ ਉਹ ਭਾਰਤ ਦਾ ਪੱਖ ਪੂਰ ਰਿਹਾ ਹੈ। ਪਤਾ ਲੱਗਾ ਹੈ ਕਿ ਰੂਸ ਚੀਲ ਦੇ ਫ਼ੌਜੀਆਂ ਨੂੰ ਇਹ ਸਿਖਲਾਈ ਦੇਵੇਗਾ ਕਿ ਉਹ ਭਾਰਤ ਵਿਰੁਧ ਪਹਾੜਾਂ ਦੀਆਂ ਚੋਟੀਆਂ ’ਤੇ ਲੜ ਸਕਣ। ਪੂਰਬੀ ਲੱਦਾਖ਼ ’ਚ ਭਾਰਤ ਨਾਲ ਤਣਾਅ ਵਿਚਾਲੇ ਚੀਨ ਅਪਣੇ ਚੋਣਵੇਂ ਫ਼ੌਜੀਆਂ ਦੀ ਇਕ ਟੀਮ ਨੂੰ ਰੂਸ ਭੇਜ ਰਿਹਾ ਹੈ।
india china
ਇਹ ਚੀਨੀ ਫ਼ੌਜੀ ਇਕ ਫ਼ੌਜੀ ਮੁਕਾਬਲੇਬਾਜ਼ੀ ’ਚ ਹਿੱਸਾ ਲੈਣਗੇ, ਜਿਸ ਵਿਚ ਉਨ੍ਹਾਂ ਨੂੰ ਭਾਰੀ ਬਰਫ਼ ਵਿਚਾਲੇ ਪਹਾੜਾਂ ਅੰਦਰ ਅਪਣੀ ਜੰਗੀ ਸਮਰਥਾ ਨੂੰ ਵਧਾਉਣਾ ਹੋਵੇਗਾ। ਚੀਨ ਦੇ ਰਖਿਆ ਮੰਤਰਾਲਾ ਮੁਤਾਬਕ ਉਤਰੀ ਥੀਏਟਰ ਕਮਾਂਡ ਦੇ 11 ਚੀਨੀ ਫ਼ੌਜੀ ਰੂਸ ਪਹੁੰਚ ਗਏ ਅਤੇ 50 ਕਿਲੋਮੀਟਰ ਲੰਮੇ ਪਹਾੜੀ ਰਸਤੇ ’ਤੇ ਚਲਣਗੇ। ਚੀਨੀ ਫ਼ੌਜੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਟਰੇਨਿੰਗ ਦੀ ਮਦਦ ਨਾਲ ਚੀਨੀ ਫ਼ੌਜੀ ਭਾਰਤ ਵਿਰੁਧ ਪੂਰਬੀ ਲੱਦਾਖ਼ ਦੇ ਬਰਫ਼ੀਲੇ ਮੌਸਮ ’ਚ ਹੋਰ ਜ਼ਿਆਦਾ ਬਿਹਤਰ ਤਰੀਕੇ ਨਾਲ ਜੰਗ ਲੜ ਸਕਣਗੇ। ਰਿਪੋਰਟ ਮੁਤਾਬਕ ਅਭਿਆਸ ’ਚ ਬਰਫ਼ਬਾਰੀ ਦੌਰਾਨ ਗੁੰਮ ਹੋਏ ਫ਼ੌਜੀਆਂ ਨੂੰ ਲੱਭ ਸਕਣਗੇ, ਰਾਹਤ ਕਾਰਜ ਅਤੇ ਗੋਲਾਬਾਰੀ ਦਾ ਅਭਿਆਸ ਕਰਨਗੇ।
india and china
ਜੇਕਰ ਇਹ ਫ਼ੌਜੀ ਉਥੋਂ ਵਧੀਆ ਟਰੇਨਿੰਗ ਹਾਸਲ ਕਰ ਲੈਂਦੇ ਹਨ ਤਾਂ ਚੀਨੀ ਫ਼ੌਜ ਹੋਰ ਟੁਕੜੀਆਂ ਵੀ ਭੇਜ ਸਕਦੀ ਹੈ। ਇਸ ਤੋਂ ਬਾਅਦ ਉਹ ਅਪਣੇ ਦੇਸ਼ ਦੇ ਟਰੇਨਰ ਪੈਦਾ ਕਰੇਗੀ ਤੇ ਭਾਰਤ ਵਿਰੁਧ ਲੜਨ ਦੀ ਸਮਰਥਾ ਵਧਾਵੇਗੀ।