
ਅਸਾਮ ਵਿਚ ਇਕ ਵਾਰ ਫਿਰ ਲੋਕਾਂ ਨੇ NDA ਸਰਕਾਰ ਨੂੰ ਬਣਾਉਣ ਦਾ ਫੈਸਲਾ ਲੈ ਲਿਆ ਹੈ
ਅਸਾਮ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਸਾਮ ਦੇ ਤਾਮੁਲਪੁਰ ਵਿਚ ਇਕ ਰੈਲੀ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਸਾਮ ਦੇ ਇਨ੍ਹਾਂ ਦੋਨਾਂ ਪੜਾਅ ਦੇ ਖ਼ਤਮ ਹੋਣ ਤੋਂ ਬਾਅਦ ਇਕ ਵਾਰ ਫਿਰ NDA ਨੂੰ ਲੋਕਾਂ ਨੇ ਤੈਅ ਕਰ ਦਿੱਤਾ ਹੈ। ਅਸਾਮ ਦੀ ਪਹਿਚਾਣ ਦਾ ਵਾਰ-ਵਾਰ ਅਪਮਾਨ ਕਰਨ ਵਾਲੇ ਲੋਕ ਇੱਥੋਂ ਦੀ ਜਨਤਾ ਨੂੰ ਬਰਦਾਸ਼ਤ ਨਹੀਂ ਹਨ। ਆਸਾਮ ਨੂੰ ਦਹਾਕਿਆਂ ਤੱਕ ਹਿੰਸਾ ਅਤੇ ਅਸਥਿਰਤਾ ਦੇਣ ਵਾਲੇ ਲੋਕ ਹੁਣ ਅਸਾਮ ਦੇ ਲੋਕਾਂ ਨੂੰ ਇਕ ਪਲ ਵੀ ਸਵੀਕਾਰ ਨਹੀਂ ਹਨ। ਪੀਐੱਮ ਮੋਦੀ ਨੇ ਕਿਹਾ ਕਿ ਅਸਾਮ ਦੇ ਲੋਕ ਵਿਕਾਸ, ਸਥਿਰਤਾ, ਸ਼ਾਂਤੀ, ਭਾਈਚਾਰੇ ਦੇ ਨਾਲ ਹਨ।
ਮੇਰੇ ਰਾਜਨੀਤਿਕ ਅਨੁਭਵ ਦੇ ਅਧਾਰ 'ਤੇ ਜਨਤਾ ਦੇ ਪਿਆਰ ਦੀ ਭਾਸ਼ਾ ਜਨਤਾ ਦੇ ਅਸ਼ੀਰਵਾਦ ਦੀ ਤਾਕਤ 'ਤੇ ਮੈਂ ਕਹਿੰਦਾ ਹਾਂ ਕਿ ਅਸਾਮ ਵਿਚ ਇਕ ਵਾਰ ਫਿਰ ਤੁਸੀਂ ਲੋਕਾਂ ਨੇ NDA ਸਰਕਾਰ ਨੂੰ ਬਣਾਉਣ ਦਾ ਫੈਸਲਾ ਲੈ ਲਿਆ ਹੈ। ਅਸਾਮ ਵਿਚ ਹੋ ਰਿਹਾ ਵਿਕਾਸ ਇੱਥੇ ਸਕਿਊਰਟੀ ਵਧਾ ਰਿਹਾ ਹੈ। ਅਸਾਮ ਵਿਚ ਹੋ ਰਿਹਾ ਵਿਕਾਸ ਇੱਥੋਂ ਦੇ ਲੋਕਾਂ ਦਾ, ਔਰਤਾਂ ਦਾ ਜੀਵਨ ਅਸਾਨ ਬਣਾ ਰਿਹਾ ਹੈ ਅਤੇ ਇੱਥੇ ਨਵੇਂ ਅਵਸਰ ਲੈ ਕੇ ਆ ਰਿਹਾ ਹੈ, ਨੌਜਵਾਨਾਂ ਲਈ ਨਵੇਂ ਮੌਕੇ ਬਣਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਵੀ ਅਸੀਂ ਕੋਈ ਯੋਜਨਾ ਬਣਾਉਂਦੇ ਹਾਂ, ਅਸੀਂ ਹਰ ਇਕ ਲਈ ਬਣਾਉਂਦੇ ਹਾਂ। ਅਸੀਂ ਹਰ ਖੇਤਰ ਦੇ ਲੋਕਾਂ, ਹਰ ਵਰਗ ਦੇ ਲੋਕਾਂ ਨੂੰ ਬਿਨ੍ਹਾਂ ਕਿਸੇ ਪੱਖਪਾਤ ਦੇ ਲਾਭ ਪਹੁੰਚਾਉਣ ਲਈ ਸਖ਼ਤ ਮਿਹਨਤ ਕਰਦੇ ਹਾਂ। ਕੁਝ ਚੀਜ਼ਾਂ ਦੇਸ਼ ਵਿਚ ਗਲਤ ਹੋ ਰਹੀਆਂ ਹਨ, ਜੇ ਅਸੀਂ ਸਮਾਜ ਵਿਚ ਵਿਤਕਰਾ ਕਰਕੇ, ਸਮਾਜ ਨੂੰ ਤੋੜ ਕੇ ਆਪਣੇ ਵੋਟ ਬੈਂਕ ਨੂੰ ਕੁਝ ਦਿੰਦੇ ਹਾਂ, ਤਾਂ ਬਦਕਿਸਮਤੀ ਦੇਖੋ, ਇਸ ਨੂੰ ਦੇਸ਼ ਵਿਚ ਧਰਮ ਨਿਰਪੱਖਤਾ ਕਿਹਾ ਜਾਂਦਾ ਹੈ।
PM Narendra Modi
ਪਰ ਜੇ ਉਹ ਹਰੇਕ ਲਈ ਕੰਮ ਕਰਦੇ ਹਨ, ਬਿਨ੍ਹਾਂ ਕਿਸੇ ਭੇਦਭਾਵ ਦੇ ਸਭ ਨੂੰ ਦਿੰਦੇ ਹਨ ਤਾਂ ਕਹਿੰਦੇ ਹਨ ਕਿ ਉਹ ਕਮਿਊਨਲ ਹਨ। ਪੀਐੱਮ ਮੋਦੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਸਮੇਂ ਵਿਚ ਅਸਾਮ ਨੂੰ ਲੰਬੇ ਸਮੇਂ ਤੋਂ ਹਿੰਸਾ, ਬੰਬ-ਬੰਦੂਕ ਦਾ ਦੌਰ ਦਿੱਤਾ। ਉਸੇ ਸਮੇਂ, ਐਨਡੀਏ ਸਰਕਾਰ ਅਸਾਮ ਦੇ ਹਰ ਸਾਥੀ ਦੇ ਨਾਲ ਸ਼ਾਂਤੀ ਅਤੇ ਖੁਸ਼ਹਾਲੀ ਦੇ ਰਾਹ 'ਤੇ ਅੱਗੇ ਵੱਧ ਰਹੀ ਹੈ।
Addressing a rally in Tamulpur. Watch. https://t.co/sBxRPPVF2c
— Narendra Modi (@narendramodi) April 3, 2021
ਅਸਾਮ ਵਿਚ ਚਾਹ ਦੇ ਬਾਗ ਵਿਚ ਕੰਮ ਕਰਨ ਵਾਲੇ ਸਾਥੀਆਂ ਨੂੰ ਵੀ ਕਾਂਗਰਸ ਨੇ ਲੰਬੇ ਸਮੇਂ ਤੱਕ ਘਾਟ ਵਿਚ ਰੱਖਿਆ ਹੈ। ਐਨਡੀਏ ਸਰਕਾਰ ਨੇ ਚਾਹ ਦੇ ਬਾਗ ਵਿਚ ਕੰਮ ਕਰਨ ਵਾਲੇ ਲੋਕਾਂ ਲਈ ਸਭ ਤੋਂ ਵੱਧ ਕੰਮ ਕੀਤੇ ਹਨ। ਪੀਐੱਮ ਮੋਦੀ ਦਾ ਕਹਿਣਾ ਹੈ ਕਿ ਉਹਨਾਂ ਦਾ ਇਕੋ ਇਕ ਮੰਤਰ ਹੈ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ਼। ਧਰਮ ਨਿਰਪੱਖਤਾ-ਕਮਿਊਲਨਿਜ਼ਮ ਦੀਆਂ ਇਨ੍ਹਾਂ ਖੇਡਾਂ ਨੇ ਜੋ ਚਾਲਾਂ ਚੱਲੀਆਂ ਹਨ ਉਸ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ।