ਜਦੋਂ ਕੋਈ ਈਵੀਐਮ ਨੂੰ ਦੋਸ਼ ਦੇਣ ਲੱਗ ਪਵੇ ਤਾਂ ਸਮਝ ਲਵੋ ਉਸ ਦੀ ਖੇਡ ਖ਼ਤਮ - ਪੀਐੱਮ ਮੋਦੀ 
Published : Apr 3, 2021, 4:31 pm IST
Updated : Apr 3, 2021, 4:31 pm IST
SHARE ARTICLE
Narendra Modi
Narendra Modi

ਪੀਐੱਮ ਮੋਦੀ ਦਾ ਕਹਿਣਾ ਹੈ ਕਿ ਬੰਗਾਲ ਦੇ ਲੋਕ ਹਰ ਪ੍ਰੀਖਿਆ ਵਿਚ ਪਾਸ ਹੋਏ ਹਨ। ਫੇਲ੍ਹ ਤਾਂ ਉਹ ਲੋਕ ਹੋਏ ਹਨ ਜਿਨ੍ਹਾਂ ਨੇ ਬੰਗਾਲ ਦਾ ਵਿਕਾਸ ਨਹੀਂ ਕੀਤਾ।

ਹੁੰਗਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਦੁਪਹਿਰ ਹੁੰਗਲੀ ਪਹੁੰਚੇ ਅਤੇ ਉੱਥੇ ਉਹਨਾਂ ਨੇ ਭਾਜਪਾ ਦ ਚੁਣਾਵੀ ਸਭਾ ਨੂੰ ਸੰਬੋਧਿਤ ਕੀਤਾ। ਸੰਬੋਧਨ ਦੌਰਾਨ ਪੀਐੱਮ ਮੋਦੀ ਨੇ ਮਮਤਾ ਬੈਨਰਜੀ 'ਤੇ ਤੰਜ ਕੱਸਦਿਆਂ ਕਿਹਾ ਕਿ ਜਦੋਂ ਕੋਈ ਈਵੀਐਮ ਨੂੰ ਦੋਸ਼ ਦੇਣ ਲੱਗ ਪਵੇ ਤਾਂ ਸਮਝ ਲਵੋ ਕਿ ਉਸ ਦੀ ਖੇਡ ਖ਼ਤਮ ਹੋ ਚੁੱਕੀ ਹੈ। ਮੋਦੀ ਨੇ ਕਿਹਾ ਕਿ ਮੈਦਾਨ ਵਿਚ ਕੋਈ ਖਿਡਾਰੀ ਵਾਰ-ਵਾਰ ਅੰਪਾਇਰ 'ਤੇ ਸਵਾਲ ਉਠਾਵੇ ਤਾਂ ਸਮਝ ਲਵੋ ਕਿ ਉਸ ਦੀ ਖੇਡ ਵਿਚ ਖੋਟ ਹੈ। 

PM Narendra ModiPM Narendra Modi

ਪੀਐੱਮ ਮੋਦੀ ਦਾ ਕਹਿਣਾ ਹੈ ਕਿ ਬੰਗਾਲ ਦੇ ਲੋਕ ਹਰ ਪ੍ਰੀਖਿਆ ਵਿਚ ਪਾਸ ਹੋਏ ਹਨ। ਫੇਲ੍ਹ ਤਾਂ ਉਹ ਲੋਕ ਹੋਏ ਹਨ ਜਿਨ੍ਹਾਂ ਨੇ ਬੰਗਾਲ ਦਾ ਵਿਕਾਸ ਨਹੀਂ ਕੀਤਾ। ਅੱਜ ਬੰਗਾਲ ਦੇ ਲੋਕਾਂ ਨੇ ਇਕ ਵਾਰ ਫਿਰ ਪਰਿਵਰਤਨ ਦੀ ਕਮਾਨ ਸੰਭਾਲ ਲਈ ਹੈ। ਸੋਨਾਰ ਬੰਗਲਾ ਦੇ ਵਿਜ਼ਨ ਵਿਚ ਇੱਥੇ ਲੋਕ ਭਾਜਪਾ ਸਰਕਾਰ ਬਣਾਉਣਾ ਚਾਹੁੰਦੇ ਹਨ। ਇਸ ਲਈ ਇੱਥੋਂ ਦੇ ਲੋਕਾਂ ਨੇ ਪਹਿਲੇ ਦੋ ਪੜਾਵਾਂ ਵਿਚ ਹੀ ਭਾਜਪਾ ਦੀ ਜਿੱਤ ਦਾ ਰਸਤਾ ਤੈਅ ਕਰ ਦਿੱਤਾ ਹੈ।

2 ਮਈ ਨੂੰ ਕੀ ਨਤੀਜੇ ਆਉਣਗੇ ਇਸ ਦੀ ਝਲਕ ਅਸੀਂ ਸਾਰੇ 2 ਦਿਨ ਪਹਿਲਾਂ ਨੰਦੀਗ੍ਰਾਮ ਵਿਚ ਦੇਖ ਚੁੱਕੇ ਹਾਂ। ਮੈਨੂੰ ਪਤਾ ਹੈ ਕਿ ਹਰ ਪੜਾਅ ਦੀਆਂ ਚੋਣਾਂ ਦੇ ਨਾਲ ਦੀਦੀ ਦੀ ਬੌਖਲਾਹਟ ਵਧਦੀ ਜਾਵੇਗੀ। ਮੇਰੇ 'ਤੇ ਗਾਲਾਂ ਦੀ ਬਸਾਤ ਵੀ ਵਧਦੀ ਜਾਵੇਗੀ। ਮੋਦੀ ਨੇ ਕਿਹਾ, 'ਦੀਦੀ ਹਾਰ ਤੁਹਾਡੇ ਸਾਹਮਣੇ ਹੈ। ਇਸ ਨੂੰ ਸਵੀਕਾਰ ਕਰੋ। ਹੁਗਲੀ ਦੇ ਲੋਕਾਂ ਦੀ ਆਵਾਜ਼ ਸੁਣੋ। ਦੀਦੀ, ਚੋਣ ਖੇਡ ਨਹੀਂ ਹੈ। ਗਣਤੰਤਰ ਖੇਡ ਨਹੀਂ ਹੈ। ਮੋਦੀ ਨੇ ਕਿਹਾ ਕਿ ਬੰਗਲਾ ਦੇ ਲੋਕਾਂ ਨੇ ਹੀ 10 ਸਾਲ ਪਹਿਲਾਂ ਮਮਤਾ ਨੂੰ ਅੱਖਾਂ 'ਤੇ ਬੈਠਾਇਆ ਸੀ ਪਰ ਦੀਦੀ ਉਹਨਾਂ ਦਾ ਹੀ ਅਪਮਾਨ ਕਰ ਰਹੇ ਹਨ। 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement