
ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਲਖਨਊ : ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹੀ ਸਥਿਤੀ ਬਣੀ ਰਹੀ ਤਾਂ ਅਗਲੀਆਂ ਚੋਣਾਂ ਆਉਣ ਤੱਕ ਪੈਟਰੋਲ ਦੀ ਕੀਮਤ 275 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।
Akhilesh Yadav
ਅਖਿਲੇਸ਼ ਨੇ ਇਕ ਟਵੀਟ 'ਚ ਹਿਸਾਬ ਦੀ ਵਿਆਖਿਆ ਕਰਦੇ ਹੋਏ ਕਿਹਾ, 'ਜਨਤਾ ਕਹਿ ਰਹੀ ਹੈ ਕਿ ਜੇਕਰ ਪੈਟਰੋਲ ਦੀ ਕੀਮਤ 80 ਪੈਸੇ ਪ੍ਰਤੀ ਦਿਨ ਜਾਂ ਲਗਭਗ 24 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਵਧਦੀ ਰਹਿੰਦੀ ਹੈ ਤਾਂ ਅਗਲੀਆਂ ਚੋਣਾਂ (ਸ਼ਹਿਰੀ ਬਾਡੀ ਚੋਣਾਂ) ਨਵੰਬਰ-ਦਸੰਬਰ 'ਚ ਹੋਣਗੀਆਂ।
Petrol-diesel prices
ਇਸ ਦੌਰਾਨ ਸੱਤ ਮਹੀਨਿਆਂ 'ਚ ਕੀਮਤ 175 ਰੁਪਏ ਪ੍ਰਤੀ ਲੀਟਰ ਵਧ ਜਾਵੇਗੀ। ਭਾਵ ਅੱਜ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 275 ਰੁਪਏ ਪ੍ਰਤੀ ਲੀਟਰ ਹੋ ਜਾਵੇਗਾ।
Akhilesh Yadav
ਅਖਿਲੇਸ਼ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ 'ਤੇ ਇਹ ਤੰਜ਼ ਕੱਸਿਆ ਹੈ। ਦਰਅਸਲ, ਉੱਤਰ ਪ੍ਰਦੇਸ਼ ਸਮੇਤ ਪੰਜ ਰਾਜਾਂ ਵਿੱਚ ਪਿਛਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 13 ਦਿਨਾਂ 'ਚ 11ਵੀਂ ਵਾਰ ਐਤਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ।