
2 'ਤੇ ਸੀ 25-25 ਲੱਖ ਦਾ ਇਨਾਮ
ਚਤਰਾ : ਝਾਰਖੰਡ ਦੇ ਚਤਰਾ ਵਿੱਚ ਸੋਮਵਾਰ ਨੂੰ ਹੋਏ ਮੁਕਾਬਲੇ ਵਿੱਚ ਪੰਜ ਨਕਸਲੀ ਮਾਰੇ ਗਏ। ਇਨ੍ਹਾਂ 'ਚੋਂ 2 'ਤੇ 25-25 ਲੱਖ ਦਾ ਇਨਾਮ ਸੀ ਅਤੇ 2 'ਤੇ 5-5 ਲੱਖ ਦਾ ਇਨਾਮ ਸੀ। ਮੌਕੇ ਤੋਂ 2 ਏਕੇ-47 ਵੀ ਬਰਾਮਦ ਹੋਏ ਹਨ। ਇਲਾਕੇ 'ਚ ਸੁਰੱਖਿਆ ਬਲਾਂ ਵਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਇਹ ਮੁਕਾਬਲਾ ਲਾਤੇਹਾਰ, ਪਲਾਮੂ ਅਤੇ ਚਤਰਾ ਜ਼ਿਲ੍ਹਿਆਂ ਦੇ ਸਰਹੱਦੀ ਖੇਤਰ ਲਾਵਲੌਂਗ ਦੇ ਰਿਮੀ ਪਿੰਡ ਨੇੜੇ ਹੋਇਆ। ਇਸ ਮੁਕਾਬਲੇ 'ਚ 25 ਲੱਖ ਦੇ ਇਨਾਮੀ ਨਕਸਲੀ ਗੌਤਮ ਪਾਸਵਾਨ ਅਤੇ ਚਾਰਲੀ ਮਾਰੇ ਗਏ ਹਨ। ਗੌਤਮ ਪਾਸਵਾਨ ਲਾਤੇਹਾਰ, ਪਲਾਮੂ ਅਤੇ ਚਤਰਾ ਜ਼ਿਲ੍ਹਿਆਂ ਵਿੱਚ ਸਰਗਰਮ ਸੀ। ਤਿੰਨ ਸਬ-ਜ਼ੋਨਲ ਕਮਾਂਡਰ ਨੰਦੂ, ਅਮਰ ਗੰਝੂ ਅਤੇ ਸੰਜੀਵ ਭੂਈਆਂ ਮਾਰੇ ਗਏ ਹਨ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਵੱਖਰੇ ਢੰਗ ਨਾਲ ਸਾਂਝੀ ਕੀਤੀ ਤਰੱਕੀ ਮਿਲਣ ਦੀ ਖੁਸ਼ੀ
ਜਾਣਕਾਰੀ ਅਨੁਸਾਰ ਸਵੇਰੇ ਕਰੀਬ 9 ਵਜੇ ਕੋਬਰਾ 203 ਟੀਮ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ। ਮਾਰੇ ਗਏ ਨਕਸਲਿਆਂ ਵਿੱਚ ਦੋ ਐਸਏਸੀ ਮੈਂਬਰ ਅਤੇ ਤਿੰਨ ਉਪ ਜ਼ੋਨਲ ਕਮਾਂਡਰ ਸ਼ਾਮਲ ਹਨ। ਸਬ ਜ਼ੋਨਲ ਕਮਾਂਡਰ 'ਤੇ ਪੰਜ ਲੱਖ ਦਾ ਇਨਾਮ ਸੀ।
ਐਸਪੀ ਰਾਕੇਸ਼ ਰੰਜਨ ਦੇ ਨਿਰਦੇਸ਼ਾਂ 'ਤੇ ਸੁਰੱਖਿਆ ਬਲਾਂ ਨੇ ਪਲਾਮੂ-ਚਤਰਾ ਸਰਹੱਦ 'ਤੇ ਨਕਸਲੀਆਂ ਵਿਰੁੱਧ ਮੁਹਿੰਮ ਚਲਾਈ। ਸੀਆਰਪੀਐਫ ਕੋਬਰਾ ਬਟਾਲੀਅਨ, ਜੇਏਪੀ, ਆਈਆਰਬੀ ਦੇ ਨਾਲ-ਨਾਲ ਪਲਾਮੂ ਅਤੇ ਚਤਰਾ ਦੇ ਜ਼ਿਲ੍ਹਾ ਬਲਾਂ ਨੂੰ ਅਪਰੇਸ਼ਨ ਵਿੱਚ ਤਾਇਨਾਤ ਕੀਤਾ ਗਿਆ ਸੀ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਮੁਕਾਬਲੇ ਵਾਲੀ ਥਾਂ ਤੋਂ ਵੱਡੀ ਮਾਤਰਾ ਵਿੱਚ ਨਕਸਲੀ ਸਮੱਗਰੀ ਬਰਾਮਦ ਕੀਤੀ ਗਈ ਹੈ।