ਦਿੱਲੀ ’ਚ ਸੀਆਰਪੀਐਫ਼ ਦੀ ਇਕੋ ਹੀ ਬਟਾਲੀਅਨ ਦੇ 135 ਜਵਾਨ ਕੋਰੋਨਾ ਪ੍ਰਭਾਵਤ
Published : May 3, 2020, 9:26 am IST
Updated : May 3, 2020, 9:26 am IST
SHARE ARTICLE
File Photo
File Photo

ਦੇਸ਼ ਦੇ ਸੱਭ ਤੋਂ ਵੱਡੇ ਨੀਮ ਫ਼ੌਜੀ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ਼) ਦੀ ਦਿੱਲੀ ਸਥਿਤ ਇਕ ਬਟਾਲੀਅਨ

ਨਵੀਂ ਦਿੱਲੀ, 2 ਮਈ : ਦੇਸ਼ ਦੇ ਸੱਭ ਤੋਂ ਵੱਡੇ ਨੀਮ ਫ਼ੌਜੀ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ਼) ਦੀ ਦਿੱਲੀ ਸਥਿਤ ਇਕ ਬਟਾਲੀਅਨ ’ਚ ਕੋਵਿਡ 19 ਨਾਲ ਪ੍ਰਭਾਵਤ ਜਵਾਨਾਂ ਦੀ ਗਿਣਤੀ ਵੱਧ ਕੇ 135 ਹੋ ਗਈ ਹੈ। ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਇਹ ਜਵਾਨ ਰਾਸ਼ਟਰੀ ਰਾਜਧਾਨੀ ਦੇ ਮਯੂਰ ਵਿਹਾਰ ਫੇਸ-3 ਇਲਾਕੇ ’ਚ ਸਥਿਤ ਨੀਮ ਫ਼ੌਜੀ ਦੀ 31ਵੀਂ ਬਟਾਲੀਅਨ ਦੇ ਹਨ। ਪਿਛਲੇ ਕੁੱਝ ਦਿਨਾਂ ਤੋਂ ਇਥੇ ਕੋਰੋਨਾ ਵਾਇਰਸ ਦੇ ਮਾਮਲੇ ਵੱਡੀ ਗਿਣਤੀ ’ਚ ਸਾਹਮਣੇ ਆਉਣ ਦੇ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿਤਾ ਗਿਆ ਹੈ। 

ਇਸ ਸਬੰਧ ਵਿਚ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਇਸ ਬਟਾਲੀਅਨ ਦੇ ਕੁੱਲ 135 ਜਵਾਨ ਵਿਸ਼ਾਣੂ ਨਾਲ ਪ੍ਰਭਾਵਤ ਪਾਏ ਗਏ ਹਨ। 100 ਹੋਰ ਜਵਾਨਾਂ ਦੀ ਜਾਂਚ ਦੇ ਨਤੀਜਿਆਂ ਦਾ ਇੰਤਜ਼ਾਰ ਹੈ।’’ ਉਨ੍ਹਾਂ ਦਸਿਆ ਕਿ ਜ਼ਿਆਦਾਤਰ ਪ੍ਰਭਾਵਤ ਜਵਾਨਾਂ ’ਚ ਇਸ ਮਾਰੂ ਬਿਮਾਰੀ ਦੋ ਕੋਈ ਲੱਛਣ ਦਿਖਾਈ ਨਹੀਂ ਦਿਤੇ। 
ਇਨ੍ਹਾਂ ਨੂੰ ਮੰਡੋਲੀ ’ਚ ਦਿੱਲੀ ਸਰਕਾਰ ਦੇ ਇਕ ਵੱਖਰੇ ਕੇਂਦਰ ’ਚ ਦਾਖ਼ਲ ਕਰਾਇਆ ਗਿਆ ਹੈ। ਇਸ ਯੂਨਿਟ ਦੇ 12 ਕਰਮੀ ਸ਼ੁਕਰਵਾਰ ਨੂੰ ਪ੍ਰਭਾਵਤ ਪਾਏ ਗਏ ਸਨ ਅਤੇ 55 ਸਾਲਾ ਇਕ ਸਬ ਇੰਸਪੈਕਟਰ ਦੀ ਇਸ ਹਫ਼ਤੇ ਦੀ ਸ਼ੁਰੂਆਤ ’ਚ ਮੌਤ ਹੋ ਗਈ ਸੀ।

File photoFile photo

ਕਿਸੇ ਇਕ ਹੀ ਬਟਾਲੀਅਨ ’ਚ ਇੰਨੀ ਵੱਡੀ ਗਿਣਤੀ ’ਚ ਕਰਮੀਆਂ ਦੇ ਪ੍ਰਭਾਵਤ ਪਾਏ ਜਾਣ ਕਾਰਨ ਸੀਆਰਪੀਐਫ਼ ’ਚ ਚਿੰਤਾ ਪੈਦਾ ਹੋ ਗਈ ਹੈ। ਇਸ ਬਟਾਲੀਅਨ ’ਚ ਇਕ ਹਜ਼ਾਰ ਤੋਂ ਵੱਧ ਜਵਾਨ ਹਨ। ਅਧਿਕਾਰੀਆਂ ਨੇ ਦਸਿਆ ਕਿ ਹਾਲ ਹੀ ’ਚ ਇਹ ਗੱਲ ਸਾਹਮਣੇ ਆਈ ਨੀਮ ਬਲ ਦੀ ਮੈਡੀਕਲ ਬ੍ਰਾਂਚ ਨੇ ਅਪ੍ਰੈਲ ’ਚ ਇਕ ਵੱਖਰਾ ਆਦੇਸ਼ ਜਾਰੀ ਕੀਤਾ ਸੀ। ਇਸ ਵਿਚ ਕਿਹਾ ਗਿਆ ਸੀ ਕਿ ਜਿਸ ਕਰਮਚਾਰੀ ’ਚ ਇਸ ਮਹਾਂਮਾਰੀ ਦੇ ਲੱਛਣ ਨਹੀਂ ਦਿਖ ਰਹੇ ਹਨ, ਉਹ ਪੰਜ ਦਿਨਾਂ ਲਈ ਇਕਾਂਤਵਾਸ ਦੇ ਬਾਅਦ ਕੰਮ ’ਤੇ ਵਾਪਸ ਆ ਸਕਦੇ ਹਨ।

ਅਧਿਕਾਰੀਆਂ ਨੇ ਸੰਕੇਤ ਦਿਤਾ ਕਿ ਇਸ ਯੂਨਿਟ ’ਚ ਕੋਵਿਡ 19 ਦਾ ਸਭ ਤੋਂ ਪਹਿਲਾ ਸਰੋਤ ਉਹ ਕਾਂਸਟੇਬਲ ਹੋ ਸਕਦਾ ਹੈ ਜੋ ਐਨਸੀਆਰ ’ਚ ਅਪਣੇ ਘਰ ਛੁੱਟੀ ਕੱਟਣ ਦੇ ਬਾਅਦ ਕੰਮ ’ਤੇ ਇਸ ਯੂਨਿਟ ਵਿਚ ਵਾਪਸ ਪਰਤਿਆ ਸੀ। ਇਹ ਜਵਾਨ ਜੰਮੂ ਕਸ਼ਮੀਰ ਦੇ ਕੁਪਵਾੜਾ ’ਚ ਸੀਆਰਪੀਐਫ਼ ਦੀ ਇਕ ਹੋਰ ਬਟਾਲੀਅਨ ’ਚ ਤਾਇਨਾਤ ਸੀ ਅਤੇ ਇਹ ਹਾਲੇ ਸਾਫ਼ ਨਹੀਂ ਹੈ ਕਿ ਉਹ ਕਿਵੇਂ ਵਾਇਰਸ ਦੀ ਚਪੇਟ ਵਿਚ ਆਇਆ। ਇਸ ਜਵਾਨ ਦੇ ਪ੍ਰਵਾਰ ਦੇ ਮੈਂਬਰ ਪ੍ਰਭਾਵਤ ਨਹੀਂ ਪਾਏ ਗਏ ਹਨ। 31ਵੀਂ ਬਟਾਲੀਅਨ ਦੇ ਕੁੱਝ ਹੋਰ ਬਿਨਾਂ ਲੱਛਣ ਵਾਲੇ ਕਰਮੀ ਵੀ ਯੂਨਿਟ ’ਚ ਵਾਇਰਸ ਦਾ ਪਹਿਲਾ ਸਰੋਤ ਹੋ ਸਕਦੇ ਹਨ। ਨੀਮ ਬਲ ਦੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਿਹਾ ਹੈ।     (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement