
ਇਸ ਦੇ ਨਾਲ ਹੀ ਬਾਰਾਤ ਖਾਲੀ ਹੱਥ ਹੀ ਵਾਪਸ ਪਰਤ ਗਈ।
ਲਖਨਾਊ: ਇਕ ਪਾਸੇ ਜਿੱਥੇ ਕੋਰੋਨਾ ਕਾਰਨ, ਦੇਸ਼ ਦੇ ਬਹੁਤ ਸਾਰੇ ਲੋਕਾਂ ਦੇ ਵਿਆਹ ਮੁਲਤਵੀ ਕੀਤੇ ਜਾ ਰਹੇ ਹਨ। ਦੂਜੇ ਪਾਸੇ ਅੱਜ ਅਜੀਬ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਮੁੰਡੇ ਨੂੰ ਦੋ ਦਾ ਪਹਾੜਾ ਨਾ ਆਉਣ 'ਤੇ ਕੁੜੀ ਨੇ ਵਿਆਹ ਨਾਂਹ ਕਰ ਦਿੱਤੀ ਅਤੇ ਬਰਾਤ ਬੇਰੰਗ ਪਰਤ ਗਈ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਦੇ ਧਾਵਰ ਪਿੰਡ ਦੀ ਹੈ। ਹੁਣ ਇਹ ਮਾਮਲਾ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
wedding
ਮਹੋਬਾ ਜ਼ਿਲ੍ਹੇ ਦੇ ਧਾਵਰ ਪਿੰਡ ਵਿੱਚ ਬਾਰਾਤ ਲੈ ਕੇ ਬਹੁੜੇ ਨੌਜਵਾਨ ਨੇ ਇਹ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਦੋ ਦੇ ਪਹਾੜੇ ਦੀ ਉਸ ਦੀ ਜ਼ਿੰਦਗੀ ’ਚ ਕਿੰਨੀ ਅਹਿਮੀਅਤ ਸਾਬਤ ਹੋਵੇਗੀ। ਵਿਆਹ ਦੌਰਾਨ ਫੁੱਲ ਮਾਲਾਵਾਂ ਪਾਉਣ ਤੋਂ ਐਨ ਪਹਿਲਾਂ ਕੁੜੀ ਨੇ ਮੁੰਡੇ ਨੂੰ ਆਖਿਆ ਕਿ ਫੁੱਲ ਮਾਲਾਵਾਂ ਤਾਂ ਹੀ ਬਦਲੀਆਂ ਜਾਣਗੀਆਂ ਜੇ ਕਰ ਉਹ ਦੋ ਦਾ ਪਹਾੜਾ ਸੁਣਾਏਗਾ। ਨੌਜਵਾਨ ਪਹਾੜਾ ਸੁਣਾਉਣ ਵਿੱਚ ਨਾਕਾਮ ਰਿਹਾ ਤੇ ਆਖਿਰ ਨੂੰ ਲੜਕੀ ਦੇ ਪਰਿਵਾਰ ਨੇ ਵਿਆਹ ਰੱਦ ਕਰ ਦਿੱਤਾ। ਇਸ ਦੇ ਨਾਲ ਹੀ ਬਾਰਾਤ ਖਾਲੀ ਹੱਥ ਹੀ ਵਾਪਸ ਪਰਤ ਗਈ।
Marriage