
ਤਾਮਿਲਨਾਡੂ ਵਿਚ ਡੀਐਮਕੇ ਦੀ ਅਗਵਾਈ ਵਾਲਾ ਗਠਜੋੜ ਜਿੱਤ ਵਲ ਵੱਧ ਰਿਹਾ ਹੈ, ਜਿਸ ਵਿਚ ਕਾਂਗਰਸ ਵੀ ਸ਼ਾਮਲ ਹੈ।
ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਐਤਵਾਰ ਨੂੰ ਕਾਂਗਰਸ ਨੇ ਕਿਹਾ ਕਿ ਉਹ ਜਨਤਾ ਦੇ ਐਲਾਨ ਨੂੰ ਸਵੀਕਾਰ ਕਰਦੀ ਹੈ ਅਤੇ ਉਹ ਇਸ ਦਾ ਵਿਸ਼ਲੇਸ਼ਣ ਕਰੇਗੀ ਅਤੇ ਗ਼ਲਤੀਆਂ ਸੁਧਾਰੇਗੀ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਜ਼ੋਰ ਦੇ ਕੇ ਕਿਹਾ ਕਿ ਕੌਮੀ ਪੱਧਰ ’ਤੇ ਕਾਂਗਰਸ ਹੀ ਇਕ ਮਜ਼ਬੂਤ ਵਿਕਲਪ ਹੈ।
Randeep Surjewala
ਜ਼ਿਕਰਯੋਗ ਹੈ ਕਿ ਕਾਂਗਰਸ ਅਸਾਮ ਅਤੇ ਕੇਰਲ ਵਿਚ ਸੱਤਾ ਵਿਚ ਪਰਤਣ ਵਿਚ ਅਸਫਲ ਰਹੀ, ਜਿਥੇ ਇਹ ਮੁੱਖ ਵਿਰੋਧੀ ਧਿਰ ਸੀ। ਪਛਮੀ ਬੰਗਾਲ ਵਿਚ ਉਸ ਦਾ ਸਫ਼ਾਇਆ ਹੋ ਗਿਆ ਅਤੇ ਪੁਡੂਚੇਰੀ ਵਿਚ ਵੀ ਉਸ ਨੂੰ ਹਾਰ ਮਿਲੀ ਹੈ। ਤਾਮਿਲਨਾਡੂ ਵਿਚ ਡੀਐਮਕੇ ਦੀ ਅਗਵਾਈ ਵਾਲਾ ਗਠਜੋੜ ਜਿੱਤ ਵਲ ਵੱਧ ਰਿਹਾ ਹੈ, ਜਿਸ ਵਿਚ ਕਾਂਗਰਸ ਵੀ ਸ਼ਾਮਲ ਹੈ। ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ, “ਅਸੀਂ ਇਨ੍ਹਾਂ ਚੋਣ ਨਤੀਜਿਆਂ ਨੂੰ ਪੂਰੀ ਨਿਮਰਤਾ ਅਤੇ ਜ਼ਿੰਮੇਵਾਰੀ ਨਾਲ ਸਵੀਕਾਰਦੇ ਹਾਂ। ਇਸ ਵਿਸ਼ੇ ’ਤੇ ਕੋਈ ਦੋ ਰਾਏ ਨਹੀਂ ਹੋ ਸਕਦੀਆਂ ਕਿ ਚੋਣ ਨਤੀਜੇ ਸਾਡੀ ਉਮੀਦਾਂ ਦੇ ਅਨੁਸਾਰ ਨਹੀਂ ਹਨ, ਖਾਸ ਕਰ ਕੇ ਅਸਾਮ ਅਤੇ ਕੇਰਲ ਵਿਧਾਨ ਸਭਾ ਦੇ ਚੋਣ ਨਤੀਜੇ ਚੁਣੌਤੀਪੂਰਨ ਅਤੇ ਸਾਡੀ ਉਮੀਦ ਦੇ ਉਲਟ ਹਨ।’’
Randeep Surjewala
ਕਾਂਗਰਸ ਆਗੂ ਨੇ ਕਿਹਾ, “ਅਸਾਮ ਅਤੇ ਕੇਰਲ ਵਿਚ ਚੋਣ ਨਤੀਜੇ ਸਾਡੇ ਲਈ ਚਿੰਤਾ ਦੇ ਵਿਸ਼ੇ ਹਨ।’’ ਇਨ੍ਹਾਂ ਦੋਵਾਂ ਰਾਜਾਂ ਵਿਚ, ਸਾਡੇ ਵਰਕਰਾਂ ਅਤੇ ਨੇਤਾਵਾਂ ਨੇ ਮਿਲ ਕੇ ਸਖ਼ਤ ਮਿਹਨਤ ਕੀਤੀ, ਪਰ ਲੋਕਾਂ ਦੀ ਰਾਏ ਅਜੇ ਵੀ ਸਾਡੇ ਹੱਕ ਵਿਚ ਨਹੀਂ ਹੈ। ਸੁਰਜੇਵਾਲਾ ਨੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਤਿ੍ਰਣਮੂਲ ਕਾਂਗਰਸ ਦੀ ਭਾਰੀ ਜਿੱਤ ਲਈ ਵਧਾਈ ਦਿੱਤੀ।