
ਬੰਗਾਲ ਦੀ ਸ਼ੇਰਨੀ ਨੂੰ ਵਧਾਈਆਂ… ਓ ਦੀਦੀ, ਦੀਦੀ ਓ ਦੀਦੀ!
ਨਵੀਂ ਦਿੱਲੀ: ਪੱਛਮੀ ਬੰਗਾਲ, ਕੇਰਲ, ਤਾਮਿਲਨਾਡੂ (ਪੁਡੂਚੇਰੀ) ਅਤੇ ਪੁਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ ਅਤੇ ਹਰ ਕੋਈ ਇਨ੍ਹਾਂ ਚੋਣਾਂ ਦੇ ਨਤੀਜੇ ਜਾਨਣ ਲਈ ਉਤਸੁਕ ਸੀ ਇਨ੍ਹਾਂ ਰਾਜਾਂ ਵਿਚ ਕਿਸ ਨੇ ਸਰਕਾਰ ਬਣਾਈ ਹੈ। ਸਭ ਲੋਕਾਂ ਦੀ ਨਜ਼ਰਾਂ ਬੰਗਾਲ ਦੇ ਚੋਣ ਨਤੀਜਿਆਂ 'ਤੇ ਟਿਕੀ ਹੋਈ ਸੀ ਕਿਉਂਕਿ ਭਾਜਪਾ (ਬੀਜੇਪੀ) ਅਤੇ ਤ੍ਰਿਣਮੂਲ ਕਾਂਗਰਸ ਆਹਮੋ-ਸਾਹਮਣੇ ਸਨ। ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ।
Mamta Banerjee
ਟੀਐਮਸੀ ਸਮਰਥਕ ਅਤੇ ਪਾਰਟੀ ਵਰਕਰ ਸੰਭਾਵਿਤ ਜਿੱਤ ਦੇ ਮੱਦੇਨਜ਼ਰ ਟੀਐਮਸੀ ਦੇ ਸੰਸਦ ਮੈਂਬਰ ਅਤੇ ਬੰਗਾਲੀ ਅਦਾਕਾਰਾ ਨੁਸਰਤ ਜਹਾਂ ਨੇ ਵੀ ਟਵਿੱਟਰ ‘ਤੇ ਵਧਾਈ ਦਿੱਤੀ ਹੈ। ਉਸ ਦੀ ਪ੍ਰਤੀਕ੍ਰਿਆ ਬਹੁਤ ਵਾਇਰਲ ਹੋ ਰਹੀ ਹੈ। ਜਿੱਤ ਤੋਂ ਬਾਅਦ ਟੀਐਮਸੀ ਦੇ ਸੰਸਦ ਮੈਂਬਰ ਨੁਸਰਤ ਜਹਾਂ ਨੇ ਟਵੀਟ ਕਰਦਿਆਂ ਲਿਖਿਆ, ‘ਜਿੱਤ ਹੋ ਰਹੀ ਹੈ , ਖੇਲ ਹੋਇਆ ਹੈ।'
Nusrat jahan ruhi
ਸ਼ਿਵ ਸੈਨਾ ਦੇ ਨੇਤਾ ਸੰਜੇ ਰਾਉਤ ਨੇ ਵੀ ਮਮਤਾ ਦੀਦੀ ਨੂੰ ਵਧਾਈ ਦਿੱਤੀ ਹੈ। ਉਸਨੇ ਆਪਣੇ ਟਵੀਟ ਵਿੱਚ ਲਿਖਿਆ, "ਬੰਗਾਲ ਦੀ ਸ਼ੇਰਨੀ ਨੂੰ ਵਧਾਈਆਂ… ਓ ਦੀਦੀ, ਦੀਦੀ ਓ ਦੀਦੀ!" ਰਾਉਤ ਨੇ ਮਮਤਾ ਨਾਲ ਤਸਵੀਰ ਵੀ ਸਾਂਝੀ ਕੀਤੀ ਹੈ।
Sanjay raut