
ਯਮੁਨਾਨਗਰ 'ਚ ਦੇਰ ਸ਼ਾਮ ਹੋਈ ਕਾਰਵਾਈ ਕਾਰਨ ਮਾਈਨਿੰਗ ਮਾਫੀਆ ਨੂੰ ਹੱਥਾਂ ਪੈਰਾਂ ਦੀ ਪਈ
ਯਮੁਨਾਨਗਰ : ਗ਼ੈਰ-ਕਾਨੂੰਨੀ ਢੰਗ ਨਾਲ ਹੋ ਰਹੀ ਮਾਈਨਿੰਗ 'ਤੇ ਮੁੱਖ ਮੰਤਰੀ ਦੇ ਫਲਾਇੰਗ ਦਸਤੇ ਵਲੋਂ ਅਚਨਚੇਤ ਰੇਡ ਕੀਤੀ ਗਈ। ਇੰਨਾ ਹੀ ਨਹੀਂ ਸਗੋਂ ਮੌਕੇ ਦੀਆਂ ਤਸਵੀਰਾਂ ਵੀ ਖਿੱਚ ਲਈਆਂ ਗਈਆਂ। ਇਸ ਤੋਂ ਬਾਅਦ ਹੁਣ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਹ ਮਾਮਲਾ ਯਮੁਨਾਨਗਰ ਦਾ ਹੈ ਜਿਥੇ ਸੀ.ਐਮ. ਦੇ ਉਡਣ ਦਸਤੇ ਵਲੋਂ ਚੈਕਿੰਗ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਫਲਾਇੰਗ ਦਸਤੇ ਨੂੰ ਦੇਖ ਕੇ ਮਾਈਨਿੰਗ ਕਰ ਰਹੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
Illegal mining
ਇਸ ਰੇਡ ਬਾਰੇ ਸਥਾਨਕ ਪੁਲਿਸ ਅਧਿਕਾਰੀਆਂ ਨੂੰ ਵੀ ਕੋਈ ਖਬਰ ਨਹੀਂ ਸੀ। ਦੱਸ ਦੇਈਏ ਕਿ ਇਹ ਰੇਡ ਦੇਰ ਸ਼ਾਮ ਕੀਤੀ ਗਈ ਅਤੇ ਇਹ ਇਲਾਕਾ ਯਮੁਨਾਨਗਰ ਦੇ ਸ਼ਿਵਾਲਿਕ ਪਰਬਤ ਮਾਲਾਓਂ ਦਾ ਹੈ। ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੇ ਉਡਣ ਦਸਤੇ ਨੇ ਇਸ ਜਾਣਕਾਰੀ ਨੂੰ ਇਨਾ ਗੁਪਤ ਰੱਖਿਆ ਕਿ ਸਥਾਨਕ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।
Illegal mining
ਦੱਸਣਯੋਗ ਹੈ ਕਿ ਇਹ ਜੋ ਵੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਬਾਰੇ ਕੋਈ ਵੀ ਅਧਿਕਾਰੀ ਅਧਿਕਾਰਿਤ ਤੌਰ 'ਤੇ ਕਿਸੇ ਤਰ੍ਹਾਂ ਦਾ ਬਿਆਨ ਦੇਣ ਤੋਂ ਗੁਰੇਜ਼ ਕਰ ਰਹੇ ਹਨ। ਮੌਕੇ 'ਤੇ ਕੁਝ ਲੋਕਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਉਡਣ ਦਸਤੇ ਵਲੋਂ ਕੀਤੀ ਇਸ ਰੇਡ ਦੌਰਾਨ ਮੌਕੇ ਤੋਂ ਇਕ ਜੇ.ਸੀ.ਬੀ. ਮਸ਼ੀਨ ਫੜੀ ਗਈ ਹੈ ਪਰ ਕਿਸੇ ਵੀ ਵਿਅਕਤੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਗੈਰ-ਕਾਨੂੰਨੀ ਮਾਈਨਿੰਗ ਬਾਰੇ ਕਿਸੇ ਨੇ ਕੋਈ ਸ਼ਿਕਾਇਤ ਦਿਤੀ ਹੈ ਜਾਂ ਨਹੀਂ, ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ।
Illegal mining
ਦੱਸ ਦੇਈਏ ਕਿ ਉਡਣ ਦਸਤੇ ਵਲੋਂ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ ਅਤੇ ਮੌਕੇ ਦੀਆਂ ਤਸਵੀਰਾਂ ਖਿੱਚ ਲਈਆਂ ਗਈਆਂ ਹਨ ਜੋ ਰਿਕਾਰਡ ਵਿਚ ਲਿਆਂਦੀਆਂ ਗਈਆਂ ਹਨ। ਫਿਲਹਾਲ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਿਕ ਇਸ ਜਗ੍ਹਾ 'ਤੇ ਇੱਕ ਕੰਪਨੀ ਵਲੋਂ ਕੰਮ ਸ਼ੁਰੂ ਕੀਤਾ ਜਾਣਾ ਸੀ ਜਿਸ ਨੂੰ ਠੇਕਾ ਵੀ ਦਿਤਾ ਗਿਆ ਸੀ।
Illegal mining
ਪਰ ਉਹ ਕੰਪਨੀ ਵਲੋਂ ਅਜੇ ਕੰਮ ਸ਼ੁਰੂ ਨਹੀਂ ਕੀਤਾ ਗਿਆ ਅਤੇ ਉਸ ਤੋਂ ਪਹਿਲਾਂ ਹੀ ਇਥੇ ਨਾਜਾਇਜ਼ ਮਾਈਨਿੰਗ ਸ਼ੁਰੂ ਹੋ ਗਈ। ਇਸ ਲਈ ਹੁਣ ਜਾਂਚ ਕੀਤੀ ਜਾਂ ਰਹੀ ਹੈ ਕਿ ਇਹ ਮਾਈਨਿੰਗ ਉਸ ਕੰਪਨੀ ਵਲੋਂ ਹੀ ਕੀਤੀ ਜਾ ਰਹੀ ਹੈ ਜਾਂ ਕੋਈ ਹੋਰ ਲੋਕ ਇਸ ਵਿਚ ਸ਼ਾਮਲ ਹਨ।
Illegal mining
ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਇਹ ਕੰਪਨੀ ਵਲੋਂ ਹੀ ਕੀਤੀ ਜਾ ਰਹੀ ਹੈ ਤਾਂ ਉਸ ਨੂੰ ਵੀ ਸਿਰਫ ਬਾਰੀਕ ਰੇਤ ਚੁੱਕਣ ਦੀ ਮਨਜ਼ੂਰੀ ਦਿਤੀ ਗਈ ਸੀ ਪਰ ਇਥੇ ਹੁਣ ਵੱਡੇ ਵੱਡੇ ਪੱਥਰ ਆਦਿ ਵੀ ਚੁੱਕੇ ਜਾ ਰਹੇ ਹਨ ਜੋ ਕਿ ਗੈਰ-ਕਾਨੂੰਨੀ ਹੈ। ਫਿਲਹਾਲ ਹੁਣ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੀ ਕੋਈ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।