Newborn thrown : ਔਰਤ ਨੇ ਬਾਥਰੂਮ 'ਚ ਦਿੱਤਾ ਬੱਚੇ ਨੂੰ ਜਨਮ, ਮਗਰੋਂ ਨਵਜੰਮੇ ਬੱਚੇ ਨੂੰ ਸੜਕ 'ਤੇ ਸੁੱਟ ਦਿੱਤਾ
Published : May 3, 2024, 4:19 pm IST
Updated : May 3, 2024, 6:01 pm IST
SHARE ARTICLE
Newborn thrown
Newborn thrown

CCTV 'ਚ ਡਿੱਗਦਾ ਨਜ਼ਰ ਆਇਆ ਇਹ ਬੱਚਾ

Kerala News : ਕੇਰਲ ਦੇ ਕੋਚੀ 'ਚ ਇੱਕ 23 ਸਾਲਾ ਔਰਤ ਨੇ ਸ਼ੁੱਕਰਵਾਰ ਨੂੰ ਆਪਣੇ ਅਪਾਰਟਮੈਂਟ ਦੇ ਬਾਥਰੂਮ 'ਚ ਇੱਕ ਬੱਚੇ ਨੂੰ ਜਨਮ ਦਿੱਤਾ ਅਤੇ ਕਥਿਤ ਤੌਰ 'ਤੇ ਨਵਜੰਮੇ ਬੱਚੇ ਨੂੰ ਸੜਕ 'ਤੇ ਸੁੱਟ ਦਿੱਤਾ। ਪੁਲਿਸ ਨੇ ਦੱਸਿਆ ਕਿ ਅਮੇਜ਼ੋਨ ਡਿਲੀਵਰੀ ਪੈਕੇਟ 'ਤੇ ਲਿਖੇ ਐਡਰੈੱਸ ਰਾਹੀਂ ਉਕਤ ਔਰਤ ਦਾ ਪਤਾ ਲਗਾਇਆ ਗਿਆ ਹੈ ਅਤੇ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਔਰਤ ਨੇ ਨਵਜੰਮੇ ਬੱਚੇ ਨੂੰ ਅਮੇਜ਼ੋਨ ਡਿਲੀਵਰੀ ਪੈਕੇਟ 'ਚ ਲਪੇਟ ਕੇ ਸੁੱਟ ਦਿੱਤਾ ਸੀ।

ਦਰਅਸਲ 'ਚ ਕੋਚੀ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੇ ਸਵੇਰੇ ਕਰੀਬ 8 ਵਜੇ ਕੋਚੀ ਦੇ ਪਨਮਪਿੱਲੀ ਨਗਰ 'ਚ ਸੜਕ ਕਿਨਾਰੇ ਇਕ ਬੱਚੇ ਦੀ ਲਾਸ਼ ਦੇਖੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਸ਼ਹਿਰ ਦੇ ਪੁਲਿਸ ਕਮਿਸ਼ਨਰ ਐਸ ਸ਼ਿਆਮਸੁੰਦਰ ਦੇ ਅਨੁਸਾਰ ਔਰਤ ਨੇ ਮੰਨਿਆ ਹੈ ਕਿ ਉਸਨੇ ਅੱਜ ਸਵੇਰੇ ਕਰੀਬ 5.30 ਵਜੇ ਆਪਣੇ ਬਾਥਰੂਮ ਵਿੱਚ ਬੱਚੇ ਨੂੰ ਜਨਮ ਦਿੱਤਾ ਅਤੇ ਬਾਅਦ ਵਿੱਚ ਘਬਰਾ ਕੇ ਉਸ ਨਵਜੰਮੇ ਬੱਚੇ ਨੂੰ ਸੁੱਟ ਦਿੱਤਾ। ਕਥਿਤ ਤੌਰ 'ਤੇ ਔਰਤ ਦੇ ਮਾਤਾ-ਪਿਤਾ ਨੂੰ ਉਸ ਦੀ ਗਰਭ ਅਵਸਥਾ ਬਾਰੇ ਪਤਾ ਨਹੀਂ ਸੀ। ਉਹ ਆਪਣੇ ਮਾਤਾ-ਪਿਤਾ ਨਾਲ ਹੀ ਰਹਿੰਦੀ ਹੈ।

ਇਹ ਵੀ ਪੜੋ: ਰਾਹੁਲ ਗਾਂਧੀ ਨੇ ਰਾਏਬਰੇਲੀ ਲੋਕ ਸਭਾ ਸੀਟ ਤੋਂ ਭਰਿਆ ਨਾਮਜ਼ਦਗੀ ਪੱਤਰ

ਜਿਸ ਅਪਾਰਟਮੈਂਟ ਬਲਾਕ ਤੋਂ ਨਵਜੰਮੇ ਬੱਚੇ ਨੂੰ ਸੜਕ 'ਤੇ ਸੁੱਟਿਆ ਗਿਆ ਸੀ, ਉਸ ਵਿੱਚ 21 ਅਪਾਰਟਮੈਂਟ ਹਨ, ਜਿਨ੍ਹਾਂ ਵਿੱਚੋਂ ਤਿੰਨ ਖਾਲੀ ਹਨ। ਅਪਾਰਟਮੈਂਟ ਬਲਾਕ ਦਾ ਸੁਰੱਖਿਆ ਅਧਿਕਾਰੀ ਸਵੇਰੇ 8 ਵਜੇ ਦੇ ਕਰੀਬ ਨਾਸ਼ਤਾ ਕਰਨ ਗਿਆ ਸੀ ਅਤੇ ਇਸ ਤੋਂ ਤੁਰੰਤ ਬਾਅਦ ਇਹ ਘਟਨਾ ਵਾਪਰ ਗਈ। 

ਇਹ ਵੀ ਪੜੋ: ਕੇਐਲ ਸ਼ਰਮਾ ਨੇ ਅਮੇਠੀ ਤੋਂ ਭਰਿਆ ਨਾਮਜ਼ਦਗੀ ਪੱਤਰ , ਭਾਜਪਾ ਦੀ ਉਮੀਦਵਾਰ ਸਮ੍ਰਿਤੀ ਇਰਾਨੀ ਨਾਲ ਹੋਵੇਗਾ ਮੁਕਾਬਲਾ

ਪੁਲਿਸ ਨੂੰ ਮਹਿਲਾ ਨਾਲ ਜ਼ਬਰ ਜਿਨਾਹ ਹੋਣ ਦੀ ਆਸ਼ੰਕਾ ਹੈ। ਪੁਲਿਸ ਅਧਿਕਾਰੀ ਨੇ ਕਿਹਾ, "ਅਸੀਂ ਪੀੜਤ ਨੂੰ ਸਹੀ ਡਾਕਟਰੀ ਦੇਖਭਾਲ ਪ੍ਰਦਾਨ ਕਰਨ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ... ਸਾਨੂੰ ਲੱਗਦਾ ਹੈ ਕਿ ਉਸਦੇ ਮਾਤਾ-ਪਿਤਾ ਨੂੰ ਗਰਭ ਅਵਸਥਾ ਬਾਰੇ ਪਤਾ ਨਹੀਂ ਹੈ।" ਸਿਟੀ ਥਾਣਾ ਮੁਖੀ ਨੇ ਇਹ ਵੀ ਕਿਹਾ ਕਿ ਜਲਦੀ ਹੀ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪੁਲਸ ਨੇ ਘਟਨਾ ਦੇ ਸਬੰਧ 'ਚ ਮਾਤਾ-ਪਿਤਾ ਅਤੇ ਔਰਤ ਤੋਂ ਪੁੱਛਗਿੱਛ ਕੀਤੀ।

 

Location: India, Kerala

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement