CRPF Jawan Marries Pakistani Girl : CRPF ਜਵਾਨ ਨੇ ਵਿਭਾਗ ਤੋਂ NOC ਲਏ ਬਿਨਾਂ ਪਾਕਿਸਤਾਨੀ ਕੁੜੀ ਨਾਲ ਕੀਤਾ ਵਿਆਹ
Published : May 3, 2025, 12:00 pm IST
Updated : May 3, 2025, 12:00 pm IST
SHARE ARTICLE
CRPF jawan with his wife which whose married recently image.
CRPF jawan with his wife which whose married recently image.

CRPF Jawan Marries Pakistani Girl : ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਲਈ ਹੋਵੇਗੀ ਸਖ਼ਤ ਕਾਰਵਾਈ : ਅਧਿਕਾਰੀ

CRPF jawan marries Pakistani girl without getting NOC from department Latest News in Punjabi : ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਸੀਆਰਪੀਐਫ਼ ਦੀ 41ਵੀਂ ਬਟਾਲੀਅਨ (ਪਹਿਲਾਂ 72ਵੀਂ ਬਟਾਲੀਅਨ) ਵਿਚ ਤਾਇਨਾਤ ਸਿਪਾਹੀ ਮੁਨੀਰ ਅਹਿਮਦ ਬਾਰੇ ਇਕ ਖ਼ੁਲਾਸਾ ਹੋਇਆ ਹੈ। ਇਹ ਦੋਸ਼ ਹੈ ਕਿ ਸਿਪਾਹੀ ਮੁਨੀਰ ਨੇ ਅਪਣੇ ਵਿਭਾਗ ਤੋਂ ਐਨਓਸੀ ਲਏ ਬਿਨਾਂ ਪਾਕਿਸਤਾਨੀ ਨਾਗਰਿਕ ਮੀਨਲ ਖ਼ਾਨ ਨਾਲ ਵਿਆਹ ਕਰ ਲਿਆ ਹੈ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਭਾਰਤ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿਤਾ। ਜਿਸ ਤਹਿਤ ਮੁਨੀਰ ਮੀਨਲ ਨੂੰ ਵਾਹਗਾ ਸਰਹੱਦ 'ਤੇ ਛੱਡ ਦਿਤਾ ਗਿਆ। ਜਿੱਥੇ ਇਸ ਪੂਰੇ ਮਾਮਲੇ ਦਾ ਖ਼ੁਲਾਸਾ ਹੋਇਆ।

ਹੁਣ ਇਹ ਮਾਮਲਾ ਜੰਮੂ-ਕਸ਼ਮੀਰ ਹਾਈ ਕੋਰਟ ਵਿਚ ਵਿਚਾਰ ਅਧੀਨ ਹੈ। 29 ਅਪ੍ਰੈਲ ਨੂੰ, ਹਾਈ ਕੋਰਟ ਨੇ ਮੀਨਲ ਨੂੰ ਅਗਲੀ ਸੁਣਵਾਈ (14 ਮਈ) ਤਕ ਪਾਕਿਸਤਾਨ ਜਾਣ ਤੋਂ ਰੋਕ ਦਿਤਾ ਸੀ। ਸੀਆਰਪੀਐਫ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਉਨ੍ਹਾਂ ਦੇ ਜਵਾਨ ਮੁਨੀਰ ਅਹਿਮਦ ਵਿਰੁਧ ਪਹਿਲੀ ਨਜ਼ਰੇ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ। ਕਿਉਂਕਿ, ਸਿਪਾਹੀ ਮੁਨੀਰ ਨੇ ਪਹਿਲੀ ਵਾਰ 18 ਅਕਤੂਬਰ, 2023 ਨੂੰ ਸੀਆਰਪੀਐਫ਼ ਵਿਚ ਆਪਣੇ ਕਮਾਂਡੈਂਟ ਨੂੰ ਇਕ ਪੱਤਰ ਲਿਖ ਕੇ ਇਕ ਪਾਕਿਸਤਾਨੀ ਨਾਗਰਿਕ ਕੁੜੀ ਨਾਲ ਵਿਆਹ ਕਰਨ ਦੀ ਇਜਾਜ਼ਤ ਮੰਗੀ ਸੀ। ਮਾਮਲਾ ਵਿਭਾਗ ਵਿਚ ਵਿਚਾਰ ਅਧੀਨ ਸੀ। ਇਸ ਦੇ ਬਾਵਜੂਦ, ਬਾਅਦ ਵਿਚ ਇਹ ਖ਼ੁਲਾਸਾ ਹੋਇਆ ਕਿ ਕਾਂਸਟੇਬਲ ਮੁਨੀਰ ਨੇ ਵਿਭਾਗ ਤੋਂ ਇਜਾਜ਼ਤ ਲਏ ਬਿਨਾਂ ਵਿਆਹ ਕਰਵਾ ਲਿਆ ਸੀ।

ਮਾਮਲੇ ਵਿਚ, ਇਹ ਖ਼ੁਲਾਸਾ ਹੋਇਆ ਕਿ ਮੁਨੀਰ ਨੇ 24 ਮਈ, 2024 ਨੂੰ ਵੀਡੀਉ ਕਾਲ ਰਾਹੀਂ ਮੀਨਲ ਨਾਲ ਵਿਆਹ ਕੀਤਾ ਸੀ। 28 ਫ਼ਰਵਰੀ 2024 ਨੂੰ, ਮੀਨਲ ਪਾਕਿਸਤਾਨ ਤੋਂ ਟੂਰਿਸਟ ਵੀਜ਼ੇ 'ਤੇ ਭਾਰਤ ਆਈ। ਜਿੱਥੇ ਵਿਆਹ ਤੋਂ ਬਾਅਦ ਉਹ ਜੰਮੂ ਵਿਚ ਸਿਪਾਹੀ ਮੁਨੀਰ ਦੇ ਘਰ ਰਹਿ ਰਹੀ ਹੈ। ਉਸ ਦਾ ਵੀਜ਼ਾ 22 ਮਾਰਚ, 2025 ਤਕ ਵੈਧ ਸੀ। ਦੋਸ਼ ਹੈ ਕਿ ਸਿਪਾਹੀ ਮੁਨੀਰ ਨੇ ਇਕ ਪਾਕਿਸਤਾਨੀ ਕੁੜੀ ਨਾਲ ਐਨਓਸੀ ਲਏ ਬਿਨਾਂ ਵਿਆਹ ਕੀਤਾ ਅਤੇ ਫਿਰ ਉਹ ਉਸਦੇ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਉਸ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਭਾਰਤ ਵਚ ਰੱਖ ਰਿਹਾ ਸੀ।

ਇਸ ਮਾਮਲੇ ਵਿਚ, ਇਕ ਸੀਨੀਅਰ ਸੀਆਰਪੀਐਫ਼ ਅਧਿਕਾਰੀ ਨੇ ਐਨਬੀਟੀ ਨੂੰ ਦਸਿਆ ਕਿ ਕਿਉਂਕਿ ਸਿਪਾਹੀ ਨੇ ਨਿਯਮ ਤੋੜੇ ਅਤੇ ਸੱਚਾਈ ਲੁਕਾਈ। ਇਸ ਲਈ ਉਸ ਵਿਰੁਧ ਕਾਰਵਾਈ ਕੀਤੀ ਜਾਵੇਗੀ। ਇਸ ਲਈ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਕਿਹਾ ਜਾਂਦਾ ਹੈ ਕਿ ਅਜਿਹੀ ਸਥਿਤੀ ਵਿੱਚ, ਸਿਪਾਹੀ ਨੂੰ ਨਾ ਸਿਰਫ਼ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ, ਸਗੋਂ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਲਈ ਉਸ ਵਿਰੁਧ ਸਖ਼ਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement