
ਡੋਮਿਨਿਕਾ ਦੀ ਹਾਈ ਕੋਰਟ ਅੱਜ ਹੈਬੀਅਸ ਕਾਰਪਸ ਪਟੀਸ਼ਨ 'ਤੇ ਕਰ ਸਕਦੀ ਹੈ ਸੁਣਵਾਈ
ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦਾ ਦੋਸ਼ੀ ਅਤੇ ਭਗੌੜਾ ਐਲਾਨਿਆ ਗਿਆ ਮੇਹੁਲ ਚੋਕਸੀ( Mehul Choksi) ਨੂੰ ਡੋਮਿਨਿਕਾ( Dominica) ਅਦਾਲਤ ਤੋਂ ਵੱਡਾ ਝਟਕਾ ਲੱਗਿਆ ਹੈ। ਡੋਮਿਨਿਕਾ( Dominica) ਦੀ ਇੱਕ ਮੈਜਿਸਟਰੇਟ ਅਦਾਲਤ ਨੇ ਦੇਸ਼ ਵਿੱਚ ਗੈਰਕਾਨੂੰਨੀ ਦਾਖਲ ਹੋਣ ਦੇ ਮਾਮਲੇ ਵਿੱਚ ਭਗੌੜੇ ਡਾਇਮੇਂਟੇਅਰ ਮੇਹੁਲ ਚੋਕਸੀ ( Mehul Choksi) ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ।
A magistrate court in Dominica has rejected the bail application of fugitive diamantaire Mehul Choksi, in connection with his illegal entry into the country.
— ANI (@ANI) June 3, 2021
"Will will move the upper court," says Vijay Aggarwal, Choksi's lawyer
(File photo) pic.twitter.com/Sptoca48cg
ਇਸ ਦੇ ਨਾਲ ਹੀ, ਮੇਹੁਲ ਚੋਕਸੀ( Mehul Choksi) ਦੇ ਵਕੀਲ ਵਿਜੇ ਅਗਰਵਾਲ ਨੇ ਕਿਹਾ, “ਉਪਰਲੀ ਅਦਾਲਤ ਦਾ ਰੁਖ ਕਰਨਗੇ। ਡੋਮਿਨਿਕਨ ਕੋਰਟ ਦੇ ਜੱਜ ਨੇ ਕਿਹਾ ਹੈ ਕਿ ਗੈਰਕਾਨੂੰਨੀ ਦਾਖਲੇ ਲਈ ਮੇਹੁਲ ਚੋਕਸੀ ਨੂੰ ਜਵਾਬ ਦੇਣਾ ਪਏਗਾ।
Mehul Choksi
ਇਸ ਦੇ ਨਾਲ ਹੀ, ਡੋਮਿਨਿਕਾ( Dominica) ਦੀ ਹਾਈ ਕੋਰਟ ਵੀਰਵਾਰ ਨੂੰ ਹੈਬੀਅਸ ਕਾਰਪਸ ਪਟੀਸ਼ਨ 'ਤੇ ਸੁਣਵਾਈ ਕਰ ਸਕਦੀ ਹੈ। ਦੱਸ ਦੇਈਏ ਕਿ ਡੋਮਿਨਿਕਾ( Dominica) ਦੀ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਬੁੱਧਵਾਰ ਨੂੰ ਹੀਰਾ ਵਪਾਰੀ ਮੇਹੁਲ ਚੋਕਸੀ ਨੂੰ ਮੈਜਿਸਟਰੇਟ ਦੀ ਅਦਾਲਤ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦੇਸ਼ ਵਿੱਚ ਦਾਖਲ ਹੋਣ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਪੇਸ਼ ਕੀਤਾ ਗਿਆ। ਮੇਹੁਲ ਚੋਕਸੀ( Mehul Choksi) ਵ੍ਹੀਲ ਕੁਰਸੀ 'ਤੇ ਮੈਜਿਸਟਰੇਟ ਦੇ ਸਾਹਮਣੇ ਪੇਸ਼ ਹੋਇਆ।
ਇਹ ਵੀ ਪੜ੍ਹੋ: ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਤੇ ਲੱਗੇ ਜਿਨਸੀ ਸ਼ੋਸ਼ਣ ਦੇ ਆਰੋਪ
Mehul Choksi
ਇਹ ਵੀ ਪੜ੍ਹੋ: ਇਕ ਪਾਸੇ ਇੰਦਰਾ ਗਾਂਧੀ ਸ਼ਾਂਤੀ ਦਾ ਸੰਦੇਸ਼ ਦੇ ਰਹੀ ਸੀ ਦੂਜੇ ਪਾਸੇ ਦਰਬਾਰ ਸਾਹਿਬ ਤੇ ਫ਼ੌਜ ਚੜ੍ਹ ਰਹੀ ਸੀ